ਭਾਰਤ ਦੇ ਮੁਰਲੀ ਕਾਰਤੀਕੇਯਨ ਨੇ ਬਣਾਈ ਸਿੰਗਲ ਬੜ੍ਹਤ

Wednesday, Jun 12, 2019 - 08:02 PM (IST)

ਭਾਰਤ ਦੇ ਮੁਰਲੀ ਕਾਰਤੀਕੇਯਨ ਨੇ ਬਣਾਈ ਸਿੰਗਲ ਬੜ੍ਹਤ

ਛਿੰਗਤਾਈ (ਚੀਨ) (ਨਿਕਲੇਸ਼ ਜੈਨ)— ਫੀਡੇ ਵਿਸ਼ਵ ਕੱਪ ਵਿਚ ਜਗਾ ਬਣਾਉਣ ਦੇ ਉਦੇਸ਼ ਨਾਲ 14 ਏਸ਼ੀਆਈ ਦੇਸ਼ਾਂ ਦੇ ਖਿਡਾਰੀ ਏਸ਼ੀਅਨ ਕੋਂਟੀਨੈਂਟਲ ਸ਼ਤਰੰਜ ਮੁਕਾਬਲੇ ਵਿਚ ਹਿੱਸਾ ਲੈ ਰਹੇ ਹਨ। ਪ੍ਰਤੀਯੋਗਿਤਾ ਵਿਚ 6 ਰਾਊਂਡ ਤੋਂ ਬਾਅਦ ਭਾਰਤ ਦੇ ਗ੍ਰੈਂਡ ਮਾਸਟਰ ਮੁਰਲੀ ਕਾਰਤੀਕੇਯਨ 5.5 ਅੰਕਾਂ ਨਾਲ ਸਿੰਗਲ ਬੜ੍ਹਤ 'ਤੇ ਚੱਲ ਰਿਹਾ ਹੈ। ਉਸ ਨੇ 6ਵੇਂ ਰਾਊਂਡ ਵਿਚ ਪਹਿਲਾਂ ਟੇਬਲ 'ਤੇ ਸਾਰਿਆਂ ਨੂੰ ਹੈਰਾਨ ਕਰਦੇ ਹੋਏ ਹਮਵਤਨ ਚੌਟੀ ਦੀ ਭਾਸਕਰਨ ਅਧਿਬਨ ਨੂੰ ਹਰਾਉਂਦੇ ਹੋਏ ਸਿੰਗਲ ਬੜ੍ਹਤ ਹਾਸਲ ਕੀਤੀ।  ਰਾਏ ਲੋਪੇਜ ਐਕਸਚੇਂਜ ਵੇਰੀਏਸ਼ਨ ਵਿਚ ਹੋਏ ਇਸ ਮੁਕਾਬਲੇ ਵਿਚ ਸਫੇਦ ਮੋਹਰਿਆਂ ਨਾਲ ਖੇਡਦੇ ਹੋਏ ਮੁਰਲੀ ਨੇ 36 ਚਾਲਾਂ ਵਿਚ ਜਿੱਤ ਦਰਜ ਕੀਤੀ। ਮੁਰਲੀ ਨੇ ਹੁਣ ਤੱਕ ਖੇਡੇ 6 ਮੁਕਾਬਲਿਆਂ ਵਿਚ 5 ਜਿੱਤ ਅਤੇ 1 ਡਰਾਅ ਦੇ ਨਾਲ ਖਿਤਾਬ ਜਿੱਤਣ ਵਲ ਮਜ਼ਬੂਤ ਯਤਨ ਕੀਤਾ ਹੈ।
ਦੂਜੇ ਟੇਬਲ 'ਤੇ ਭਾਰਤ ਦੇ ਹੀ ਐੱਸ. ਪੀ. ਸੇਥੂਰਮਨ ਨੇ ਕਜ਼ਾਕੀਸਤਾਨ ਦੇ ਰੀਨਾਤ ਜੁਮਬਾਏਵ ਨੂੰ ਹਰਾਉਂਦੇ ਹੋਏ 5 ਅੰਕਾਂ ਨਾਲ ਦੂਸਰਾ ਸਥਾਨ ਹਾਸਲ ਕਰ ਲਿਆ ਹੈ। ਤੀਜੇ ਟੇਬਲ 'ਤੇ ਭਾਰਤ ਦੇ ਰੋਹਿਤ ਲਲਿਤ ਬਾਬੂ ਨੂੰ ਵੀਅਤਨਾਮ ਦੇ ਲੇ ਕੁਯਾਂਗ ਲਿਮ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ।


author

Gurdeep Singh

Content Editor

Related News