ਭਾਰਤ ਦੀ ਇੰਗਲੈਂਡ ਵਿਰੁੱਧ ਸੀਮਤ ਓਵਰਾਂ ਦੀ ਘਰੇਲੂ ਲੜੀ ਮੁਲਤਵੀ ਹੋਣਾ ਤੈਅ

07/16/2020 12:12:20 AM

ਨਵੀਂ ਦਿੱਲੀ– ਭਾਰਤੀ ਕ੍ਰਿਕਟ ਟੀਮ ਦੀ ਇੰਗਲੈਂਡ ਵਿਰੁੱਧ ਸਤੰਬਰ ਵਿਚ ਹੋਣ ਵਾਲੀ 6 ਮੈਚਾਂ ਦੀ ਸੀਮਤ ਓਵਰ ਦੀ ਘਰੇਲੂ ਲੜੀ ਤੇ ਨਿਊਜ਼ੀਲੈਂਡ-ਏ ਟੀਮ ਦਾ ਅਗਲੇ ਮਹੀਨੇ ਦਾ ਦੌਰਾ ਕੋਵਿਡ-19 ਮਹਾਮਾਰੀ ਨੂੰ ਦੇਖਦੇ ਹੋਏ ਮੁਲਤਵੀ ਹੋਣਾ ਤੈਅ ਹੈ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਅਜੇ ਇਸ ਸਬੰਧ ਵਿਚ ਰਸਮੀ ਐਲਾਨ ਨਹੀਂ ਕੀਤਾ ਹੈ ਪਰ ਜਲਦ ਹੀ ਅਜਿਹਾ ਹੋਣ ਦੀ ਸੰਭਾਵਨਾ ਹੈ। ਬੀ. ਸੀ. ਸੀ. ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ,''ਇੰਗਲੈਂਡ ਨੂੰ ਸਤੰਬਰ ਦੇ ਆਖਿਰ ਵਿਚ ਛੇ ਮੈਚ (3 ਵਨ ਡੇ ਤੇ 3 ਟੀ-20 ਕੌਮਾਂਤਰੀ) ਖੇਡਣੇ ਸਨ । ਨਿਸ਼ਚਿਤ ਤੌਰ 'ਤੇ ਮੌਜੂਦਾ ਹਾਲਾਤ ਵਿਚ ਇੰਗਲੈਂਡ ਦੀ ਟੀਮ ਭਾਰਤ ਦੌਰੇ 'ਤੇ ਨਹੀਂ ਆ ਸਕਦੀ।'' ਬੀ. ਸੀ. ਸੀ. ਆਈ. ਦੀ ਚੋਟੀ ਦੀ ਪ੍ਰੀਸ਼ਦ ਦੀ ਸ਼ੁੱਕਰਵਾਰ ਨੂੰ ਮੀਟਿੰਗ ਹੋਵੇਗੀ, ਜਿਸ ਵਿਚ ਭਾਰਤ ਦੇ ਭਵਿੱਖ ਦੇ ਦੌਰੇ ਦਾ ਪ੍ਰੋਗਰਾਮ (ਐੱਫ. ਟੀ. ਪੀ.) ਚਰਚਾ ਦਾ ਮੁੱਖ ਵਿਸ਼ਾ ਹੋਵੇਗਾ।


Gurdeep Singh

Content Editor

Related News