ਭਾਰਤ ਦੇ ਲਾਲਿਰਨਸਾਂਗਾ ਨੇ WBC ਯੁਵਾ ਵਿਸ਼ਵ ਖਿਤਾਬ ਜਿੱਤਿਆ

03/08/2021 1:17:46 AM

ਨਵੀਂ ਦਿੱਲੀ– ਭਾਰਤੀ ਮੁੱਕੇਬਾਜ਼ ਲਾਲਰਿਨਸਾਂਗਾ ਤਲਾਊ ਨੇ ਆਈਜ਼ੋਲ ’ਚ 8 ਰਾਊਂਡ ਦੇ ਮੁਕਾਬਲੇ ’ਚ ਘਾਨਾ ਦੇ ਐਰਿਕ ਕਵਾਰਮ ਨੂੰ ਹਰਾ ਕੇ ਡਬਲਯੂ. ਬੀ. ਸੀ. (ਵਿਸ਼ਵ ਮੁੱਕੇਬਾਜ਼ੀ ਪ੍ਰੀਸ਼ਦ) ਦਾ ਯੁਵਾ ਵਿਸ਼ਵ ਸੁਪਰ ਫੈਦਰਵੇਟ ਖਿਤਾਬ ਜਿੱਤਿਆ। ਸਾਰੇ 3 ਜੱਜਾਂ ਨੇ ਇਸ ਮੁਕਾਬਲੇ ’ਚ ਭਾਰਤੀ ਮੁੱਕੇਬਾਜ਼ ਦੇ ਪੱਖ ’ਚ ਫੈਸਲਾ ਦਿੱਤਾ। ਮੁਕਾਬਲੇ ਦਾ ਸਕੋਰ 80-72, 80-72, 80-72 ਰਿਹਾ। ਮਿਜ਼ੋਰਮ ਦੇ ਰਹਿਣ ਵਾਲੇ ਇਸ 21 ਸਾਲਾ ਮੁੱਕੇਬਾਜ਼ ਨੇ ਮੁਕਾਬਲੇ ਤੋਂ ਬਾਅਦ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਅਤੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਸ ਖਿਤਾਬ ਤੱਕ ਪਹੁੰਚਣ ’ਚ ਮੇਰੀ ਮਦਦ ਕੀਤੀ। ਇਸ ਮੁਕਾਬਲੇ ਨੂੰ ਡਬਲਯੂ. ਬੀ. ਸੀ. ਦੇ ਮੁਖੀ ਮੌਰੀਸੀਓ ਸੁਲੇਮਾਨ ਦੀ ਮਨਜ਼ੂਰੀ ਹਾਸਲ ਸੀ।

 

ਇਹ ਖ਼ਬਰ ਪੜ੍ਹੋ- ਚੀਨੀ ਉਪ ਵਿਦੇਸ਼ ਮੰਤਰੀ ਨੂੰ ਮਿਲੇ ਭਾਰਤੀ ਰਾਜਦੂਤ, ਕਹੀ ਇਹ ਗੱਲ


ਇਸ ਦਾ ਆਯੋਜਨ ਭਾਰਤੀ ਮੁੱਕੇਬਾਜ਼ੀ ਪ੍ਰੀਸ਼ਦ (ਆਈ. ਬੀ. ਸੀ.) ਦੀ ਨਿਗਰਾਨੀ ਹੇਠ ਕੀਤਾ ਗਿਆ। ਭਾਰਤੀ ਮੁੱਕੇਬਾਜ਼ੀ ਮਹਾਸੰਘ ਦੇ ਸਾਬਕਾ ਜਨਰਲ ਸਕੱਤਰ ਬ੍ਰਿਗੇਡੀਅਰ ਪੀ. ਕੇ. ਐੱਮ. ਰਾਜਾ ਆਈ. ਬੀ. ਸੀ. ਦੇ ਪ੍ਰਧਾਨ ਹਨ। ਲਾਲਰਿਨਸਾਂਗਾ ਨੂੰ ਹੁਣ 90 ਦਿਨਾਂ ਦੇ ਅੰਦਰ ਆਪਣੇ ਖਿਤਾਬ ਦਾ ਬਚਾਅ ਕਰਨਾ ਪਵੇਗਾ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ 120 ਦਿਨਾਂ ਦੇ ਅੰਦਰ ਅਜਿਹਾ ਕਰਨਾ ਪਵੇਗਾ।

ਇਹ ਖ਼ਬਰ ਪੜ੍ਹੋ-  ਉਮਰ ਅਬਦੁੱਲਾ ਨੇ ਸ਼ੁਭੇਂਦੂ ਅਧਿਕਾਰੀ ਦੀ ਕਸ਼ਮੀਰ ਸਬੰਧੀ ਟਿੱਪਣੀ ਦੀ ਕੀਤੀ ਆਲੋਚਨਾ


ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News