ਭਾਰਤ ਦੀ ਝਿਲੀ ਡਾਲਾਬਹਿੜਾ ਨੇ ਰਾਸ਼ਟਰਮੰਡਲ ਵੇਟਲਿਫਟਿੰਗ ਚੈਂਪੀਅਨਸ਼ਿਪ ''ਚ ਜਿੱਤਿਆ ਚਾਂਦੀ ਦਾ ਤਗਮਾ

Thursday, Dec 09, 2021 - 12:57 PM (IST)

ਤਾਸ਼ਕੰਦ (ਭਾਸ਼ਾ)- ਭਾਰਤ ਦੀ ਝਿਲੀ ਡਾਲਾਬਹਿੜਾ ਨੇ ਬੁੱਧਵਾਰ ਨੂੰ ਇੱਥੇ ਵੇਟਲਿਫਟਿੰਗ ਵੇਟਲਿਫਟਿੰਗ ਚੈਂਪੀਅਨਸ਼ਿਪ 'ਚ ਔਰਤਾਂ ਦੇ 49 ਕਿਲੋਗ੍ਰਾਮ ਵਰਗ 'ਚ ਚਾਂਦੀ ਦਾ ਤਗਮਾ ਜਿੱਤਿਆ। ਡਾਲਾਬਹਿੜਾ ਨੇ ਕੁੱਲ 167 ਕਿਲੋਗ੍ਰਾਮ (73+94) ਭਾਰ ਚੁੱਕਿਆ, ਜਿਸ ਨਾਲ ਉਹ ਨਾਈਜੀਰੀਆ ਦੀ ਪੀਟਰ ਸਟੈਲਾ ਕਿੰਗਸਲੇ ਤੋਂ ਪਿੱਛੇ ਰਹੀ, ਜਿਸ ਨੇ ਕੁੱਲ 168 ਕਿਲੋਗ੍ਰਾਮ (72+96) ਦਾ ਭਾਰ ਚੁੱਕਿਆ। ਉਹ ਓਲੰਪਿਕ ਚਾਂਦੀ ਤਮਗਾ ਜੇਤੂ ਮੀਰਾਬਾਈ ਚਾਨੂ ਦੇ ਭਾਰ ਵਰਗ ਵਿਚ ਹਿੱਸਾ ਲੈ ਰਹੀ ਸੀ।

ਇਹ ਵੀ ਪੜ੍ਹੋ : ਸੰਕੇਤ ਨੇ ਰਾਸ਼ਟਰਮੰਡਲ ਵੇਟਲਿਫਟਿੰਗ ਚੈਂਪੀਅਨਸ਼ਿਪ 'ਚ ਜਿੱਤਿਆ ਸੋਨ ਤਗਮਾ

ਚਾਨੂ ਨੇ ਰਾਸ਼ਟਰਮੰਡਲ ਚੈਂਪੀਅਨਸ਼ਿਪ ਅਤੇ ਵਿਸ਼ਵ ਚੈਂਪੀਅਨਸ਼ਿਪ ਦੋਵਾਂ ਤੋਂ ਹਟਣ ਦਾ ਫੈਸਲਾ ਕੀਤਾ ਸੀ। ਰਾਸ਼ਟਰਮੰਡਲ ਵੇਟਲਿਫਟਿੰਗ ਚੈਂਪੀਅਨਸ਼ਿਪ 2022 ਦੀਆਂ ਰਾਸ਼ਟਰਮੰਡਲ ਖੇਡਾਂ ਲਈ ਕੁਆਲੀਫਾਇੰਗ ਈਵੈਂਟ ਵੀ ਹੈ, ਜਿਸ ਵਿਚ ਸੋਨ ਤਗਮਾ ਜੇਤੂ ਸਿੱਧਾ ਕੁਆਲੀਫਾਈ ਕਰ ਲੈਣਗੇ। ਬਾਕੀ ਦੀ ਚੋਣ ਰਾਸ਼ਟਰਮੰਡਲ ਰੈਂਕਿੰਗ ਤੋਂ ਕੀਤੀ ਜਾਵੇਗੀ। ਚਾਨੂ ਅਜੇ ਵੀ ਕੁਆਲੀਫਾਈ ਕਰ ਸਕਦੀ ਹੈ ਕਿਉਂਕਿ ਉਹ ਇਸ ਸਮੇਂ ਰਾਸ਼ਟਰਮੰਡਲ ਰੈਂਕਿੰਗ 'ਚ ਸਿਖਰ 'ਤੇ ਹੈ।

ਇਹ ਵੀ ਪੜ੍ਹੋ : ਹੁਣ ਕੈਨੇਡਾ ਅਤੇ ਬ੍ਰਿਟੇਨ ਨੇ ਵੀ ਕੀਤਾ ਬੀਜਿੰਗ ਓਲਪਿੰਕ ਦੇ ਡਿਪਲੋਮੈਟਿਕ ਬਾਈਕਾਟ ਦਾ ਐਲਾਨ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News