ਭਾਰਤ ਦੇ ਇਨਿਆਨ ਨੇ ਕਾਨਸ ਓਪਨ ਸ਼ਤਰੰਜ ਦਾ ਖਿਤਾਬ ਜਿੱਤਿਆ
Tuesday, Mar 04, 2025 - 12:30 PM (IST)

ਨਵੀਂ ਦਿੱਲੀ- ਭਾਰਤੀ ਗ੍ਰੈਂਡਮਾਸਟਰ ਪੀ. ਇਨੀਆਨ ਨੇ ਫਰਾਂਸ ਵਿਚ ਚੱਲ ਰਹੇ ਕਾਨਸ ਇੰਟਰਨੈਸ਼ਨਲ ਓਪਨ ਦੇ ਨੌਵੇਂ ਅਤੇ ਆਖਰੀ ਦੌਰ ਵਿਚ ਹਮਵਤਨ ਵੀ. ਪ੍ਰਣੇਸ਼ ਨੂੰ ਹਰਾ ਕੇ ਖਿਤਾਬ ਜਿੱਤ ਲਿਆ।
ਇਨੀਆਨ ਨੇ 7. 5 ਅੰਕ ਪ੍ਰਾਪਤ ਕੀਤੇ ਜਦਕਿ ਦਿੱਲੀ ਦੀ ਇੰਟਰਨੈਸ਼ਨਲ ਮਾਸਟਰ ਆਰਾਧਿਆ ਗਰਗ ਦੂਜੇ ਸਥਾਨ ’ਤੇ ਰਹੀ। ਮੌਜੂਦਾ ਵਿਸ਼ਵ ਜੂਨੀਅਰ ਚੈਂਪੀਅਨ ਕਜ਼ਾਕਿਸਤਾਨ ਦੇ ਕਾਜ਼ੀਬੇਕ ਨੋਦਰਬੇਕ ਦੇ ਵੀ ਸੱਤ ਅੰਕ ਸਨ ਅਤੇ ਉਸ ਨੂੰ ਟਾਈਬ੍ਰੇਕ ਤੋਂ ਬਾਅਦ ਤੀਜੇ ਸਥਾਨ ਨਾਲ ਸਬਰ ਕਰਨਾ ਪਿਆ।
ਇਨੀਆਨ ਨੇ ਟੂਰਨਾਮੈਂਟ ਵਿਚ ਛੇ ਮੈਚ ਜਿੱਤੇ ਅਤੇ ਤਿੰਨ ਡਰਾਅ ਖੇਡੇ। ਇਸ ਜਿੱਤ ਨਾਲ ਉਸ ਦੇ 12 ਰੇਟਿੰਗ ਅੰਕ ਹੋ ਗਏ ਅਤੇ ਹੁਣ ਉਹ 2600 ਈ.ਐੱਲ.ਓ. ਅੰਕਾਂ ਦੇ ਨੇੜੇ ਪਹੁੰਚ ਗਿਆ ਹੈ। ਉਸ ਕੋਲ 2579 ਈ.ਐੱਲ.ਓ. ਅੰਕ ਹਨ।