ਵਰਲਡ ਬੈਡਮਿੰਟਨ ''ਚ ਭਾਰਤ ਦਾ ਵਧਿਆ ਦਬਦਬਾ

08/24/2017 12:00:45 AM

ਨਵੀਂ ਦਿੱਲੀ— ਭਾਰਤੀ ਬੈਡਮਿੰਟਨ ਦਾ ਨਾਂ ਹੁਣ ਤੱਕ ਸਾਇਨਾ ਨੇਹਵਾਲ ਤੇ ਪੀ. ਵੀ. ਸਿੰਧੂ ਨੇ ਰੌਸ਼ਨ ਕੀਤਾ ਹੈ ਪਰ ਹੁਣ ਪੁਰਸ਼ ਖਿਡਾਰੀ ਸਾਈ ਪ੍ਰਣੀਤ, ਕਿਦਾਂਬੀ ਸ਼੍ਰੀਕਾਂਤ ਤੇ ਐੱਚ. ਐੱਸ. ਪ੍ਰਣਯ ਵੀ ਨਵੇਂ ਸਟਾਰ ਦੇ ਰੂਪ ਵਿਚ ਉਭਰੇ ਹਨ। ਵਰਲਡ ਬੈਡਮਿੰਟਨ ਫੈੱਡਰੇਸ਼ਨ (ਬੀ. ਡਬਲਯੂ. ਐੱਫ.) ਦੀ ਹਾਲ ਹੀ ਵਿਚ ਜਾਰੀ ਤਾਜ਼ਾ ਰੈਂਕਿੰਗ ਵਿਚ ਭਾਰਤ ਦੇ ਪੁਰਸ਼ ਖਿਡਾਰੀਆਂ ਦਾ ਦਬਦਬਾ ਰਿਹਾ। 
ਬੀ. ਡਬਲਯੂ. ਐੱਫ. ਦੇ ਚੋਟੀ ਦੇ 50 ਖਿਡਾਰੀਆਂ ਦੀ ਸੂਚੀ ਵਿਚ ਦੇਖਿਆ ਜਾਵੇ ਤਾਂ ਭਾਰਤ ਸਭ ਤੋਂ ਉਪਰ ਹੈ। ਟਾਪ-50 ਵਿਚ ਭਾਰਤ ਦੇ 7 ਖਿਡਾਰੀ ਸ਼ਾਮਲ ਹਨ। ਇਸ ਮਾਮਲੇ ਵਿਚ ਭਾਰਤ ਨੇ ਚੀਨ ਦੀ ਬਰਾਬਰੀ ਕਰ ਲਈ ਹੈ। ਚੀਨ ਦੇ ਵੀ 7 ਖਿਡਾਰੀ ਟਾਪ-50 ਵਿਚ ਸ਼ਾਮਲ ਹਨ। ਇਸਦੇ ਇਲਾਵਾ ਡੈੱਨਮਾਰਕ ਦੇ 6, ਕੋਰੀਆ, ਮਲੇਸ਼ੀਆ, ਤਾਈਵਾਨ ਤੇ ਹਾਂਕਗਾਂਗ ਦੇ 4-4 ਖਿਡਾਰੀ ਵਰਲਡ ਬੈਡਮਿੰਟਨ ਫੈੱਡਰੇਸ਼ਨ ਦੇ ਟਾਪ-50 ਵਿਚ ਸ਼ਾਮਲ ਹਨ।


Related News