ਜੂਲੀਅਸ ਬੇਅਰ ਮਹਿਲਾ ਸਪੀਡ ਸ਼ਤਰੰਜ ਦੇ ਆਖਰੀ-4 ’ਚ ਭਾਰਤ ਦੀ ਹਰਿਕਾ ਦ੍ਰੌਣਾਵੱਲੀ
Friday, Nov 17, 2023 - 05:41 PM (IST)
ਹੈਦਰਾਬਾਦ, (ਨਿਕਲੇਸ਼ ਜੈਨ)- ਮਹਿਲਾਵਾਂ ਲਈ ਫੀਡੇ ਅਤੇ ਚੈੱਸ ਡਾਟ ਕਾਮ ਵੱਲੋਂ ਆਯੋਜਿਤ 70,000 ਅਮਰੀਕੀ ਡਾਲਰ ਵਾਲੀ ਜੂਲੀਅਸ ਬੇਅਰ ਮਹਿਲਾ ਸਪੀਡ ਸ਼ਤਰੰਜ ਚੈਂਪੀਅਨਸ਼ਿਪ ’ਚ ਭਾਰਤ ਦੀ ਗਰੈਂਡ ਮਾਸਟਰ ਹਰਿਕਾ ਦ੍ਰੌਣਾਵੱਲੀ ਆਖਰੀ-4 ’ਚ ਜਗ੍ਹਾ ਬਣਾਉਣ ’ਚ ਕਾਮਯਾਬ ਰਹੀ।
ਟੂਰਨਾਮੈਂਟ ਦੇ ਪਹਿਲੇ ਪਲੇਆਫ ਕੁਆਰਟਰ ਫਾਈਨਲ ਮੈਚ ਖੇਡੇ ਗਏ। ਸਾਰੇ ਮੈਚ 5-1, 3-1 ਅਤੇ 1-1 ਸਮੇਂ ਕੰਟਰੋਲ ਦੇ 3 ਸੈੱਟਾਂ ’ਚ ਖੇਡੇ ਗਏ।ਕੁਆਰਟਰ ਫਾਈਨਲ ਮੈਚਾਂ ’ਚ ਚੀਨ ਦੀ ਹੋਊ ਯਿਫਾਨ ਨੇ ਰੂਸ ਦੀ ਪੋਲੀਨਾ ਸ਼ੁਵਾਲੋਵਾ ਨੂੰ ਹਰਾਇਆ ਤਾਂ ਭਾਰਤ ਦੀ ਹਰਿਕਾ ਦ੍ਰੌਣਾਵੱਲੀ ਨੇ ਰੂਸ ਦੀ ਵੈਲੇਂਟੀਨਾ ਗੁਨੀਨਾ ਨੂੰ ਹਰਾਇਆ।
ਇਹ ਵੀ ਪੜ੍ਹੋ : ਆਸਟ੍ਰੇਲੀਆ ਲਈ ਡਰਾਉਣਾ ਸੁਫ਼ਨਾ ਬਣੀ ਭਾਰਤੀ ਟੀਮ, ਟੇਢੀ ਖੀਰ ਸਾਬਿਤ ਹੋਵੇਗਾ ਭਾਰਤ ਨੂੰ ਹਰਾਉਣਾ
ਰੂਸ ਦੀ ਕੈਟੇਰੀਨਾ ਲੈਗਨੋ ਨੇ ਭਾਰਤ ਦੀ ਪ੍ਰਿਅੰਕਾ ਨੁਟਾਕੀ ਨੂੰ ਅਤੇ ਰੂਸ ਦੀ ਅਲੈਗਜ਼ੈਂਡਰਾ ਕੋਸਟੇਨੀਯੁਕ ਨੇ ਭਾਰਤ ਦੀ ਮਹਿਲਾ ਗਰੈਂਡ ਸਵਿਸ-2023 ਦੀ ਜੇਤੂ ਰਮੇਸ਼ਬਾਬੂ ਵੈਸ਼ਾਲੀ ’ਤੇ ਜਿੱਤ ਹਾਸਲ ਕੀਤੀ।ਸੈਮੀਫਾਈਨਲ ਮੈਚ ਮੰਗਲਵਾਰ ਨੂੰ ਸ਼ੁਰੂ ਹੋਣਗੇ, ਜਿਸ ’ਚ ਕੋਸਟੇਨਿਯੁਕ ਦਾ ਸਾਹਮਣਾ ਹੋਊ ਨਾਲ ਹੋਵੇਗਾ ਅਤੇ ਲੈਗਨੋ ਇਕ ਦਿਨ ਬਾਅਦ ਹਰਿਕਾ ਨਾਲ ਖੇਡੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ