CIA ਸਟਾਫ ਹੌਲਦਾਰ ਹਰਕੀਰਤ ਸਿੰਘ ਸਣੇ 4 ਵਿਅਕਤੀਆਂ ਦੀ ਸੜਕ ਹਾਦਸਿਆਂ ’ਚ ਗਈ ਜਾਨ
Saturday, Nov 02, 2024 - 11:12 AM (IST)
ਫਿਰੋਜ਼ਪੁਰ (ਕੁਮਾਰ, ਪਰਮਜੀਤ, ਖੁੱਲਰ) : ਫਿਰੋਜ਼ਪੁਰ ਵਿਖੇ ਵੱਖ-ਵੱਖ ਸੜਕ ਹਾਦਸਿਆਂ ਦੌਰਾਨ ਸੀ. ਆਈ. ਏ. ਸਟਾਫ ਫਿਰੋਜ਼ਪੁਰ ਦੇ ਹੌਲਦਾਰ ਹਰਕੀਰਤ ਸਿੰਘ ਸਮੇਤ 4 ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਨੂੰ ਲੈ ਕੇ ਥਾਣਾ ਸਦਰ ਜ਼ੀਰਾ ਅਤੇ ਥਾਣਾ ਕੁਲਗੜ੍ਹੀ ਦੀ ਪੁਲਸ ਵੱਲੋਂ ਮੁਕੱਦਮੇ ਦਰਜ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਬਜੀਦਪੁਰ ਤੋਂ ਸਤੀਏ ਵਾਲਾ ਨੂੰ ਜਾਂਦੀ ਲਿੰਕ ਰੋਡ ’ਤੇ ਫਿਰੋਜ਼ਪੁਰ ਤੋਂ ਜ਼ੀਰਾ ਨੂੰ ਜਾਂਦੀ ਸੜਕ ’ਤੇ ਵਾਪਰੇ ਹਾਦਸਿਆਂ ’ਚ ਮਾਰੇ ਗਏ ਤਿੰਨ ਵਿਅਕਤੀਆਂ ਸਬੰਧੀ ਥਾਣਾ ਕੁਲਗੜ੍ਹੀ ਦੀ ਪੁਲਸ ਨੇ ਦੋ ਕੇਸ ਦਰਜ ਕੀਤੇ ਹਨ।
ਇਹ ਵੀ ਪੜ੍ਹੋ : PRTC ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ, ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੁਲਗੜ੍ਹੀ ਦੇ ਸਬ-ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਰੋਸ਼ਨੀ ਪਤਨੀ ਰਾਕੇਸ਼ ਕੁਮਾਰ ਵਾਸੀ ਫਿਰੋਜ਼ਸ਼ਾਹ ਹੁਣ ਨਿਊ ਡਿਫੈਂਸ ਕਾਲੋਨੀ ਸਤੀਏ ਵਾਲਾ ਬਾਈਪਾਸ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਹੈ ਕਿ ਉਹ ਆਪਣੇ ਪਤੀ ਰਾਕੇਸ਼ ਕੁਮਾਰ (39) ਅਤੇ ਸਹੁਰਾ ਸੁਰਿੰਦਰ ਕੁਮਾਰ (60) ਨਾਲ ਕਾਰ ਵਿਚ ਪਿੰਡ ਫਿਰੋਜ਼ਸ਼ਾਹ ਵੱਲ ਜਾ ਰਹੇ ਸਨ ਅਤੇ ਜਦੋਂ ਉਹ ਗੋਬਿੰਦ ਐਨਕਲੇਵ ਨੇੜੇ ਪਹੁੰਚੇ ਤਾਂ ਪੈਲੇਸ ਨੇੜੇ ਬਜੀਦਪੁਰ ਪਿੰਡ ਵੱਲੋਂ ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਨਾਲ ਇਕ ਸਵਿਫਟ ਕਾਰ ਆਈ, ਜਿਸ ਨੇ ਗਲਤ ਸਾਈਡ ਤੋਂ ਕਾਰ ਲਿਆ ਕੇ ਉਸ ਦੀ ਕਾਰ ’ਚ ਮਾਰ ਦਿੱਤੀ। ਇਸ ਹਾਦਸੇ ’ਚ ਉਸ ਦੇ ਪਤੀ ਰਾਕੇਸ਼ ਕੁਮਾਰ ਅਤੇ ਸਹੁਰੇ ਸੁਰਿੰਦਰ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਦੀਵਾਲੀ ਵਾਲੀ ਰਾਤ ਪੈ ਗਈ ਭਾਰੀ, ਦੀਵੇ ਜਗਾਉਣ ਗਏ ਪੁੱਤ ਨਾਲ ਵਾਪਰ ਗਈ ਅਣਹੋਣੀ
ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਇਸ ਮਾਮਲੇ ’ਚ ਸਵਿਫਟ ਕਾਰ ਚਾਲਕ ਰਣਜੀਤ ਸਿੰਘ ਪੁੱਤਰ ਬਖਸ਼ੀਸ਼ ਸਿੰਘ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਦੂਜੇ ਪਾਸੇ ਥਾਣਾ ਕੁਲਗੜ੍ਹੀ ਦੇ ਏ. ਐੱਸ. ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੁੱਦਈ ਲਖਵਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਸੁਰ ਸਿੰਘ ਵਾਲਾ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਹੈ ਕਿ ਉਹ ਆਪਣੇ ਭਰਾ ਸੁਖਪ੍ਰੀਤ ਦੇ ਨਾਲ ਮੋਟਰਸਾਈਕਲ ’ਤੇ ਫਿਰੋਜ਼ਪੁਰ ਵੱਲ ਜਾ ਰਹੇ ਸੀ ਅਤੇ ਜਦੋਂ ਉਹ ਤਿਕੋਣੀ ਚੌਕ ਦੇ ਕੋਲ ਪਹੁੰਚੇ ਤਾਂ ਸ਼ਿਕਾਇਤਕਰਤਾ ਨੇ ਪੇਸ਼ਾਬ ਕਰਨ ਲਈ ਮੋਟਰਸਾਈਕਲ ਰੁਕਵਾਇਆ ਅਤੇ ਉਹ ਪੇਸ਼ਾਬ ਕਰਨ ਲਈ ਚਲਾ ਗਿਆ ਤਾਂ ਇੰਨੇ ’ਚ ਅਣਪਛਾਤੇ ਵਿਅਕਤੀ ਨੇ ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਨਾਲ ਗੱਡੀ ਚਲਾਉਂਦੇ ਹੋਏ ਉਸ ਦੇ ਭਰਾ ਨੂੰ ਟੱਕਰ ਮਾਰ ਦਿੱਤੀ ਅਤੇ ਕਾਰ ਹੇਠਾਂ ਕੁਚਲ ਦਿੱਤਾ ਅਤੇ ਇਸ ਹਾਦਸੇ ’ਚ ਉਸ ਦੇ ਭਰਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਅਣਪਛਾਤਾ ਵਿਅਕਤੀ ਗੱਡੀ ਲੈ ਕੇ ਉਥੋਂ ਫਰਾਰ ਹੋ ਗਿਆ। ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, ਜਾਰੀ ਹੋ ਗਿਆ ਅਲਰਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e