ਸ਼ਤਰੰਜ ਓਲੰਪਿਆਡ ''ਚ ਭਾਰਤ ਦੀ ਸ਼ਾਨਦਾਰ ਸ਼ੁਰੂਆਤ
Thursday, Sep 09, 2021 - 03:12 AM (IST)
ਚੇਨਈ (ਨਿਕਲੇਸ਼ ਜੈਨ)- ਵਿਸ਼ਵਨਾਥਨ ਆਨੰਦ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਬੁੱਧਵਾਰ ਨੂੰ ਫਿਡੇ ਆਨਲਾਈਨ ਸ਼ਤਰੰਜ ਓਲੰਪਿਆਡ ਦੇ ਪਹਿਲੇ ਦਿਨ ਚੰਗੀ ਸ਼ੁਰੂਆਤ ਕਰਦੇ ਹੋਏ ਮਿਸਰ ਤੇ ਸਵੀਡਨ ਨੂੰ ਹਰਾਇਆ ਜਦਕਿ ਫਰਾਂਸ ਦੇ ਨਾਲ ਅੰਕ ਵੰਡੇ। ਤਿੰਨ ਦੌਰ ਤੋਂ ਬਾਅਦ ਹੰਗਰੀ ਆਪਣੇ ਸਾਰੇ ਮੈਚ ਜਿੱਤ ਕੇ 6 ਅੰਕਾਂ ਨਾਲ ਚੋਟੀ 'ਤੇ ਹੈ। ਉਸ ਤੋਂ ਬਾਅਦ ਭਾਰਤ (5 ਅੰਕ) ਅਤੇ ਫਰਾਂਸ (4 ਅੰਕ) ਦਾ ਨੰਬਰ ਆਉਂਦਾ ਹੈ। ਕਿਸੇ ਵੀ ਟੀਮ ਨੂੰ ਜਿੱਤ 'ਤੇ 2 ਅੰਕ ਤੇ ਡਰਾਅ 'ਤੇ ਇਕ ਅੰਕ ਮਿਲਦਾ ਹੈ। ਗਰੁੱਪ ਵਿਚ ਚੋਟੀ 'ਤੇ ਰਹਿਣ ਵਾਲੀਆਂ ਦੋ ਟੀਮਾਂ ਪਲੇਅ ਆਫ ਵਿਚ ਜਾਣਗੀਆਂ।
ਇਹ ਖ਼ਬਰ ਪੜ੍ਹੋ- ਕੈਪਟਨ ਨੇ ਓਲੰਪਿਕ ਜੇਤੂ ਖਿਡਾਰੀਆਂ ਲਈ ਖੁਦ ਖਾਣਾ ਬਣਾ ਕੇ ਕੀਤੀ ਮੇਜ਼ਬਾਨੀ
ਭਾਰਤ ਪਿਛਲੇ ਸਾਲ ਆਨਲਾਈਨ ਸ਼ਤਰੰਜ ਓਲੰਪਿਆਡ ਵਿਚ ਰੂਸ ਦੇ ਨਾਲ ਸਾਂਝੇ ਤੌਰ 'ਤੇ ਜੇਤੂ ਰਿਹਾ ਸੀ। ਭਾਰਤ ਨੇ ਪੂਲ- ਬੀ ਵਿਚ ਮਿਸਰ ਨੂੰ 6-0 ਨਾਲ ਕਰਾਰੀ ਹਾਰ ਦੇ ਕੇ ਸ਼ੁਰੂਆਤ ਕੀਤੀ ਪਰ ਉਸ ਨੂੰ ਫਰਾਂਸ ਦੇ ਨਾਲ 3-3 ਨਾਲ ਡਰਾਅ ਖੇਡਣਾ ਪਿਆ। ਇਸ ਤੋਂ ਬਾਅਦ ਉਸ ਨੇ ਸਵੀਡਨ 'ਤੇ 4-2 ਨਾਲ ਜਿੱਤ ਦਰਜ ਕੀਤੀ।
ਇਹ ਖ਼ਬਰ ਪੜ੍ਹੋ- ENG v IND : ਮੁਹੰਮਦ ਸ਼ਮੀ ਮਾਨਚੈਸਟਰ ਟੈਸਟ ਖੇਡਣ ਦੇ ਲਈ ਫਿੱਟ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।