ਦੱਖਣੀ ਅਫਰੀਕਾ ਵਿਰੁੱਧ ਭਾਰਤ ਦੀਆਂ ਨਜ਼ਰਾਂ ਕਲੀਨ ਸਵੀਪ ਤੋਂ ਬਚਣ ’ਤੇ
Tuesday, Mar 23, 2021 - 01:26 AM (IST)
ਲਖਨਊ– ਭਾਰਤੀ ਮਹਿਲਾ ਟੀਮ ਲੜੀ ਪਹਿਲਾਂ ਹੀ ਗੁਆ ਚੁੱਕੀ ਹੈ ਪਰ ਦੱਖਣੀ ਅਫਰੀਕਾ ਵਿਰੁੱਧ ਮੰਗਲਵਾਰ ਨੂੰ ਇੱਥੇ ਹੋਣ ਵਾਲਾ ਤੀਜਾ ਤੇ ਆਖਰੀ ਟੀ-20 ਕੌਮਾਂਤਰੀ ਮੈਚ ਹੁਣ ਵੀ ਉਸ ਦੇ ਲਈ ਮਹੱਤਵਪੂਰਣ ਹੈ, ਜਿਸ ਵਿਚ ਉਹ ਕਲੀਨ ਸਵੀਪ ਤੋਂ ਬਚ ਕੇ ਹਾਂ-ਪੱਖੀ ਅੰਤ ਕਰਨ ਲਈ ਮੈਦਾਨ ’ਤੇ ਉਤਰੇਗੀ। ਭਾਰਤੀ ਟੀਮ ਨੇ ਇਸ ਤੋਂ ਪਹਿਲਾਂ ਵਨ ਡੇ ਲੜੀ 1-4 ਨਾਲ ਗੁਆਈ ਸੀ ਤੇ ਪਹਿਲੇ ਦੋ ਟੀ-20 ਮੈਚਾਂ ਵਿਚ ਵੀ ਉਸਦੇ ਲਈ ਨਤੀਜੇ ਅਨੁਕੂਲ ਨਹੀਂ ਰਹੇ। ਦੱਖਣੀ ਅਫਰੀਕਾ ਨੇ 2-0 ਦੀ ਅਜੇਤੂ ਬੜ੍ਹਤ ਹਾਸਲ ਕਰਕੇ ਪਹਿਲੀ ਵਾਰ ਭਾਰਤ ਵਿਰੁੱਧ ਲੜੀ ਜਿੱਤੀ ਹੈ ਤੇ ਹੁਣ ਉਸਦੀਆਂ ਨਜ਼ਰਾਂ ਕਲੀਨ ਸਵੀਪ ਕਰਨ ’ਤੇ ਲੱਗੀਆਂ ਹਨ।
ਇਹ ਖ਼ਬਰ ਪੜ੍ਹੋ- ਲੋਕ ਸਭਾ 'ਚ ਐੱਨ .ਸੀ. ਟੀ. ਬਿੱਲ ਪਾਸ ਹੋਣ ਤੋਂ ਬਾਅਦ ਬੋਲੇ ਕੇਜਰੀਵਾਲ
ਭਾਰਤੀ ਟੀਮ ਦੀ ਪਿਛਲੇ ਇਕ ਸਾਲ ਵਿਚ ਇਹ ਪਹਿਲੀ ਲੜੀ ਹੈ ਤੇ ਉਹ ਇਸ ਵਿਚ ਵਨ ਡੇ ਵਿਸ਼ਵ ਕੱਪ ਦੀਆਂ ਤਿਆਰੀਆਂ ਨੂੰ ਧਿਆਨ ਵਿਚ ਰੱਖ ਕੇ ਉਤਰੀ ਸੀ ਪਰ ਚੀਜ਼ਾਂ ਭਾਰਤ ਦੇ ਅਨੁਕੂਲ ਨਹੀਂ ਰਹੀਆਂ ਤੇ ਉਸ ਨੂੰ ਸੀਮਤ ਓਵਰਾਂ ਦੇ ਦੋਵਾਂ ਸਵਰੂਪਾਂ ਵਿਚ ਦੱਖਣੀ ਅਫਰੀਕਾ ਹੱਥੋਂ ਕਰਾਰੀ ਹਾਰ ਝੱਲਣੀ ਪਈ ਜਦਕਿ ਇਸ ਤੋਂ ਪਹਿਲਾਂ ਉਹ ਇਸ ਵਿਰੋਧੀ ਵਿਰੁੱਧ ਹਮੇਸ਼ਾ ਚੰਗਾ ਪ੍ਰਦਰਸ਼ਨ ਕਰਦਾ ਰਿਹਾ ਸੀ। ਭਾਰਤ ਨੂੰ ਆਪਣੀ ਬੱਲੇਬਾਜ਼ੀ ਤੇ ਗੇਂਦਬਾਜ਼ੀ ਤੋਂ ਇਲਾਵਾ ਫੀਲਡਿੰਗ ਵਿਚ ਵੀ ਸੁਧਾਰ ਕਰਨ ਦੀ ਲੋੜ ਹੈ।
ਇਹ ਖ਼ਬਰ ਪੜ੍ਹੋ- ਹੋਲਡਰ ਦੀਆਂ 5 ਵਿਕਟਾਂ, ਵੈਸਟਇੰਡੀਜ਼ ਨੇ ਸ਼੍ਰੀਲੰਕਾ ਨੂੰ 169 ਦੌੜਾਂ ’ਤੇ ਕੀਤਾ ਢੇਰ
ਰਿਚਾ ਘੋਸ਼, ਰਾਜੇਸ਼ਵਰੀ ਗਾਇਕਵਾੜ ਤੇ ਅਰੁੰਧਤੀ ਰੈੱਡੀ ਦੀ ਮਾੜੀ ਫੀਲਡਿੰਗ ਦਾ ਭਾਰਤ ਨੇ ਖਮਿਆਜ਼ਾ ਭੁਗਤਿਆ ਹੈ। ਦੀਪਤੀ ਸ਼ਰਮਾ ਦੀ ਬੱਲੇਬਾਜ਼ੀ ਵਿਚ ਨਾਕਾਮੀ ਭਾਰਤ ਨੂੰ ਭਾਰੀ ਪਈ ਹੈ। ਇਹ ਹੀ ਨਹੀਂ ਸਮ੍ਰਿਤੀ ਮੰਧਾਨਾ ਦੀ ਕਪਤਾਨੀ ਵਿਚ ਕਮਜ਼ੋਰੀ ਪਹਿਲੇ ਦੋ ਮੈਚਾਂ ਵਿਚ ਖੁੱਲ੍ਹ ਕੇ ਸਾਹਮਣੇ ਆਈ ਤੇ ਅਜਿਹੇ ਵਿਚ ਕੁਝ ਵੀ ਭਾਰਤ ਦੇ ਅਨੁਕੂਲ ਨਹੀਂ ਰਿਹਾ। ਭਾਰਤ ਨੇ ਪਹਿਲੇ ਮੈਚ ਵਿਚ 6 ਵਿਕਟਾਂ ’ਤੇ 130 ਦੌੜਾਂ ਹੀ ਬਣਾਈਆਂ ਸਨ। ਉਸ ਨੇ ਦੂਜੇ ਮੈਚ ਵਿਚ 4 ਵਿਕਟਾਂ ’ਤੇ 158 ਦੌੜਾਂ ਬਣਾਈਆਂ ਪਰ ਦੱਖਣੀ ਅਫਰੀਕਾ ਨੇ ਖਰਾਬ ਫੀਲਡਿੰਗ ਤੇ ਕਮਜ਼ੋਰ ਗੇਂਦਬਾਜ਼ੀ ਦਾ ਫਾਇਦਾ ਚੁੱਕ ਕੇ ਛੇ ਵਿਕਟਾਂ ਨਾਲ ਜਿੱਤ ਦਰਜ ਕਰ ਲਈ। ਇਨ੍ਹਾਂ ਦੋਵਾਂ ਮੈਚਾਂ ਵਿਚ ਹਰਲੀਨ ਦਿਓਲ ਤੇ ਸ਼ੈਫਾਲੀ ਵਰਮਾ ਨੇ ਦੌੜਾਂ ਬਣਾਈਆਂ ਪਰ ਮੰਧਾਨਾ, ਜੇਮਿਮਾ ਰੋਡ੍ਰਿਗੇਜ਼ ਤੇ ਰਿਚਾ ਘੋਸ਼ ਦੀ ਖਰਾਬ ਫਾਰਮ ਦਾ ਭਾਰਤ ਨੂੰ ਨੁਕਸਾਨ ਹੋਇਆ ਹੈ। ਭਾਰਤ ਨੂੰ ਨਿਯਮਤ ਕਪਤਾਨ ਹਰਮਨਪ੍ਰੀਤ ਕੌਰ ਦੀ ਬਹੁਤ ਕਮੀ ਮਹਿਸੂਸ ਰਹੀ ਹੈ, ਜਿਹੜੀ ਕੂਲ੍ਹੇ ਦੀ ਸੱਟ ਕਾਰਣ ਨਹੀਂ ਖੇਡ ਪਾਈ ਸੀ। ਦੂਜੇ ਪਾਸੇ ਦੱਖਣੀ ਅਫਰੀਕਾ ਦੇ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ।
ਇਹ ਖ਼ਬਰ ਪੜ੍ਹੋ- ਲੀਸਟਰ ਨੇ ਮਾਨਚੈਸਟਰ ਯੂਨਾਈਟ ਨੂੰ ਕੀਤਾ ਬਾਹਰ, ਚੇਲਸੀ ਵੀ ਸੈਮੀਫਾਈਨਲ 'ਚ
ਟੀਮਾਂ ਇਸ ਤਰ੍ਹਾਂ ਹਨ :-
ਭਾਰਤ- ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ ਕਪਤਾਨ), ਸ਼ੈਫਾਲੀ ਵਰਮਾ, ਜੇਮਿਮਾ ਰੋਡ੍ਰਿਗੇਜ਼, ਦੀਪਤੀ ਸ਼ਰਮਾ, ਰਿਚਾ ਘੋਸ਼, ਹਰਲੀਨ ਦਿਓਲ, ਸੁਸ਼ਮਾ ਵਰਮਾ (ਵਿਕਟਕੀਪਰ), ਨੁਜ਼ਹਤ ਪਰਵੀਨ (ਵਿਕਟਕੀਪਰ), ਆਯੁਸ਼ੀ ਸੋਨੀ, ਅਰੁੰਧਤੀ ਰੈੱਡੀ, ਰਾਧਾ ਯਾਦਵ, ਰਾਜੇਸ਼ਵਰੀ ਗਾਇਕਵਾੜ, ਪੂਨਮ ਯਾਦਵ, ਮਾਨਸੀ ਜੋਸ਼ੀ, ਮੋਨਿਕ ਪਟੇਲ, ਸੀ. ਪ੍ਰਤਿਊਸ਼ਾ, ਸਿਮਰਨ ਦਿਲ ਬਹਾਦੁਰ ।
ਦੱਖਣੀ ਅਫਰੀਕਾ :-
ਸੁਨ ਲੂਸ (ਕਪਤਾਨ), ਅਯਾਬੋਂਗਾ ਖਾਖਾ, ਸ਼ਬਨੀਮ ਇਸਲਾਮਇਲ, ਲਾਰਾ ਵੋਲਵਾਰਟ, ਤ੍ਰਿਸ਼ਾ ਚੈੱਟੀ, ਸਿਨਾਲੋ ਜੈਫਟਾ, ਤਸਿਮਨ ਬ੍ਰਿਟਜ, ਮਾਰਿਜਾਨੇ ਕੈਪ, ਨੋਂਡੂਮਿਸੋ ਸ਼ਾਂਗੇਜ, ਲਿਜੇਲ ਲੀ, ਏਨੇਕੇ ਬਾਸ਼, ਫੇਯ ਟੂਨਕਿਲੰਲਿਫ, ਨੋਕੂਲੂਲੇਕੋ ਮਲਾਬਾ, ਮਿਗਨਾਨ ਡੂ ਪੀਜ, ਨਾਡਿਨ ਡੀ ਕਲਾਰਕ, ਲਾਰਾ ਗੁਡਾਲ, ਟੁਮੀ ਸੇਖੂਖਨੇ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।