ਸਾਬਕਾ ਧਾਕੜ ਮਾਈਕਲ ਵਾਨ ਦਾ ਬਿਆਨ- ਇਹ ਟੀਮ ਜਿੱਤੇਗੀ WTC ਫ਼ਾਈਨਲ

Wednesday, May 19, 2021 - 01:54 PM (IST)

ਸਪੋਰਟਸ ਡੈਸਕ-  ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਇੰਟਰਨੈਸ਼ਨਲ ਕ੍ਰਿਕਟ ਕੌਸਲ ਵਲੋਂ ਸ਼ੁਰੂ ਕੀਤੀ ਗਈ ਵਰਲਡ ਟੈਸਟ ਚੈਪੀਅਨਸ਼ਿਪ ਲੀਗ ਦਾ ਪਹਿਲਾਂ ਫਾਈਨਲ ਮੈਚ ਅਗਲੇ ਮਹੀਨੇ ਖੇਡਿਆ ਜਾਵੇਗਾ। ਇੰਗਲੈਂਡ ਦੇ ਸਾਊਥੈਮਪਟਨ 'ਚ 18 ਤੋਂ 22 ਜੂਨ 'ਚ ਇਹ ਮੈਚ ਖੇਡਿਆ ਜਾਣਾ ਹੈ। ਇੰਗਲੈਂਡ 'ਚ ਹੋਣ ਵਾਲੇ ਇਸ ਮਹਾਮੁਕਾਬਲੇ ਨੂੰ ਲੈ ਕੇ ਹਾਲੇ ਅਟਕਲਾਂ ਆ ਰਹੀਆਂ ਹਨ। ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਤਾਂ ਇਥੋਂ ਤਕ ਕਹਿ ਦਿੱਤਾ ਕਿ ਫਾਈਨਲ 'ਚ ਭਾਰਤ ਨੂੰ ਜਿੱਤ ਨਹੀਂ ਮਿਲੇਗੀ।

ਸਾਬਕਾ ਇੰਗਲਿਸ਼ ਕਪਤਾਨ ਨੇ ਕਿਹਾ ਨਿਊਜ਼ੀਲੈਂਡ ਦੀ ਟੀਮ ਜਿੱਤੇਗੀ। ਇੰਗਲਿਸ਼ ਕੰਡੀਸ਼ਨ, ਡਿਊਕ ਬਾਲ ਤੇ ਭਾਰਤ ਦਾ ਲਗਾਤਾਰ ਇਕ ਤੋਂ ਬਾਅਦ ਇਕ ਵਿਅਸਤ ਪ੍ਰੋਗਰਾਮ...ਉਹ ਕੁਝ ਹਫ਼ਤੇ ਪਹਿਲਾਂ ਹੀ ਪਹੁੰਚਣਗੇ ਤੇ ਇਸ ਤੋਂ ਬਾਅਦ ਸਿੱਧਾ ਉਨ੍ਹਾਂ ਨੂੰ ਨਿਊਜ਼ੀਲੈਂਡ ਖਿਲਾਫ਼ ਇਸ ਫਾਈਨਲ ਮੁਕਾਬਲੇ 'ਚ ਖੇਡਣਾ ਪਵੇਗਾ। ਦੂਜੇ ਪਾਸੇ ਨਿਊਜ਼ੀਲੈਂਡ ਦੀ ਟੀਮ ਖਿਲਾਫ਼ ਨਿਊਜ਼ੀਲੈਂਡ ਲਈ ਇਹ ਵਾਰਮ ਮੈਚ ਹੋਵੇਗਾ ਜੋ ਫਾਈਨਲ ਤੋਂ ਪਹਿਲਾਂ ਉਨ੍ਹਾਂ ਨੂੰ ਤਿਆਰੀ ਕਰਨ ਦਾ ਮੌਕਾ ਦੇਵੇਗਾ।

PunjabKesariਭਾਰਤ ਨੇ ਘਰੇਲੂ ਟੈਸਟ ਸੀਰੀਜ਼ 'ਚ ਇੰਗਲੈਂਡ ਦੀ ਟੀਮ ਨੂੰ ਮਾਤ ਦਿੰਦੇ ਹੋਏ ਟੈਸਟ ਚੈਪੀਅਨਸ਼ਿਪ ਫਾਈਨਲ 'ਚ ਜਗ੍ਹਾ ਬਣਾਈ ਸੀ। ਦੂਜੇ ਪਾਸੇ ਆਸਟ੍ਰੇਲੀਆ ਤੇ ਸਾਊਥ ਅਫਰੀਕਾ 'ਚ ਸਾਲ ਦੀ ਸ਼ੁਰੂਆਤ 'ਚ ਸੀਰੀਜ਼ ਮੁਲਤਵੀ ਹੋਣ ਤੋਂ ਬਾਅਦ ਨਿਊਜ਼ੀਲੈਂਡ ਦੀ ਟੀਮ ਨੇ ਫਾਈਨਲ 'ਚ ਸਥਾਨ ਪੱਕਾ ਕੀਤਾ ਸੀ। ਭਾਰਤ ਨੇ ਟੇਬਲ ਪੁਆਇੰਟ 'ਚ ਪਹਿਲੇ ਸਥਾਨ 'ਤੇ ਰਹਿੰਦੇ ਹੋਏ ਫਾਈਨਲ 'ਚ ਜਗ੍ਹਾ ਬਣਾਈ ਸੀ ਤਾਂ ਨਿਊਜ਼ੀਲੈਂਡ ਦੀ ਟੀਮ ਦੂਜੇ ਨੰਬਰ 'ਤੇ ਰਹੀ ਸੀ।


Tarsem Singh

Content Editor

Related News