IND v AUS : ਭਾਰਤ ਦੇ 299ਵੇਂ ਟੈਸਟ ਕ੍ਰਿਕਟਰ ਬਣੇ ਨਵਦੀਪ ਸੈਣੀ
Thursday, Jan 07, 2021 - 04:02 PM (IST)

ਸਿਡਨੀ (ਵਾਰਤਾ) : ਤੇਜ਼ ਗੇਂਦਬਾਜ਼ ਨਵਦੀਪ ਸੈਣੀ ਨੇ ਆਸਟਰੇਲੀਆ ਖ਼ਿਲਾਫ਼ ਵੀਰਵਾਰ ਨੂੰ ਤੀਜੇ ਟੈਸਟ ਮੈਚ ਨਾਲ ਟੈਸਟ ਕ੍ਰਿਕਟ ਵਿਚ ਡੈਬਿਊ ਕੀਤਾ ਅਤੇ ਉਹ ਟੈਸਟ ਡੈਬਿਊ ਕਰਨ ਵਾਲੇ ਭਾਰਤ ਦੇ 299ਵੇਂ ਖਿਡਾਰੀ ਬਣ ਗਏ। ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਸੈਣੀ ਨੂੰ ਟੈਸਟ ਕੈਪ ਪ੍ਰਦਾਨ ਕੀਤੀ।
ਇਹ ਵੀ ਪੜ੍ਹੋ :IND v AUS ਟੈਸਟ 'ਚ ਬਣਿਆ ਨਵਾਂ ਇਤਿਹਾਸ, ਪੁਰਸ਼ਾਂ ਦੇ ਮੈਚ 'ਚ ਪਹਿਲੀ ਵਾਰ ਮਹਿਲਾ ਨੇ ਕੀਤੀ ਅੰਪਾਈਰਿੰਗ
ਇਸ ਤੋਂ ਪਹਿਲਾਂ ਮੈਲਬੌਰਨ ਦੇ ਦੂਜੇ ਟੈਸਅ ਵਿਚ ਸਲਾਮੀ ਬੱਲੇਬਾਜ਼ ਸ਼ੁਭਮਨ ਗਿਲ ਅਤੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਡੈਬਿਊ ਕੀਤਾ ਸੀ ਅਤੇ ਉਹ ਭਾਰਤ ਲਈ ਆਪਣਾ ਟੈਸਟ ਡੈਬਿਊ ਕਰਨ ਵਾਲੇ ਕਰਮਵਾਰ 297ਵੇਂ ਅਤੇ 298ਵੇਂ ਖਿਡਾਰੀ ਬਣੇ ਸਨ। ਸੈਣੀ ਨੇ ਆਪਣੇ ਪਹਿਲੇ ਟੈਸਟ ਵਿਚ ਆਸਟਰੇੀਆ ਵੱਲੋਂ ਡੈਬਿਊ ਕਰਨ ਵਾਲੇ ਸਲਾਮੀ ਬੱਲੇਬਾਜ਼ ਵਿਲ ਪੁਕੋਵਸਕੀ ਨੂੰ ਆਊਟ ਕੀਤਾ। ਭਾਰਤ ਲਈ ਇਹ 6ਵਾਂ ਮੌਕਾ ਹੈ, ਜਦੋਂ ਉਸ ਦੇ ਡੈਬਿਊ ਕਰਣ ਵਾਲੇ ਖਿਡਾਰੀ ਨੇ ਵਿਰੋਧੀ ਟੀਮ ਦੇ ਡੈਬਿਊ ਕਰਨ ਵਾਲੇ ਖਿਡਾਰੀ ਨੂੰ ਆਊਟ ਕੀਤਾ ਹੈ। ਦੂਜੇ ਪਾਸੇ ਵਿਲ ਪੁਕੋਸਵੀ ਟੈਸਟ ਡੈਬਿਊ ਕਰਨ ਵਾਲੇ ਆਸਟਰੇਲੀਆ ਨੇ 460ਵੇਂ ਟੈਸਟ ਕ੍ਰਿਕਟਰ ਬਣੇ ਹਨ। ਪੁਕੋਸਕੀ ਇਸ ਦੇ ਨਾਲ ਹੀ ਉਨ੍ਹਾ 73 ਆਸਟਰੇਲੀਆਈ ਕ੍ਰਿਕਟਰਾਂ ਵਿਚ ਸ਼ਾਮਲ ਹੋ ਗਏ, ਜਿਨ੍ਹਾਂ ਨੇ ਸਿਡਨੀ ਵਿਚ ਆਪਣੇ ਟੈਸਟ ਕਰੀਅਰ ਦਾ ਆਗਾਜ਼ ਕੀਤਾ ਹੈ।
ਇਹ ਵੀ ਪੜ੍ਹੋ : ਵਿਆਹ ਦੇ ਬੰਧਨ ’ਚ ਬੱਝੇ 23 ਵਾਰ ਦੇ ਵਿਸ਼ਵ ਬਿਲੀਅਰਡਜ਼ ਚੈਂਪੀਅਨ ਪੰਕਜ ਅਡਵਾਨੀ, ਵੇਖੋ ਤਸਵੀਰਾਂ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।