IND vs SA.: ਹਾਰ ਦੇ ਬਾਅਦ ਦੱ. ਅਫਰੀਕੀ ਕਪਤਾਨ ਡੁ ਪਲੇਸਿਸ ਨੇ ਦਿੱਤਾ ਵੱਡਾ ਬਿਆਨ

Sunday, Oct 13, 2019 - 05:23 PM (IST)

IND vs SA.: ਹਾਰ ਦੇ ਬਾਅਦ ਦੱ. ਅਫਰੀਕੀ ਕਪਤਾਨ ਡੁ ਪਲੇਸਿਸ ਨੇ ਦਿੱਤਾ ਵੱਡਾ ਬਿਆਨ

ਸਪੋਰਟਸ ਡੈਸਕ— ਦੱ. ਅਫਰੀਕਾ ਦੇ ਖਿਲਾਫ ਇੱਥੇ ਐੱਮ. ਸੀ. ਏ. ਸਟੇਡੀਅਮ 'ਚ ਖੇਡੇ ਗਏ ਦੂਜੇ ਟੈਸਟ ਮੈਚ 'ਚ ਭਾਰਤ ਨੇ ਵੱਡੀ ਜਿੱਤ ਹਾਸਲ ਕਰਦੇ ਹੋਏ ਵਿਰੋਧੀ ਟੀਮ ਨੂੰ ਇਕ ਪਾਰੀ ਅਤੇ 137 ਦੌੜਾਂ ਨਾਲ ਹਰਾ ਦਿੱਤਾ ਹੈ। ਭਾਰਤ ਨੇ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ 'ਚ ਇਹ ਲਗਾਤਾਰ ਚੌਥੀ ਜਿੱਤ ਹਾਸਲ ਕੀਤੀ ਹੈ।
PunjabKesari
ਅਜਿਹੇ 'ਚ ਪੁਣੇ ਟੈਸਟ ਹਾਰਨ ਦੇ ਬਾਅਦ ਫਾਫ ਡੁ ਪਲੇਸਿਸ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਉਪਮਹਾਦੀਪ 'ਚ ਟੈਸਟ ਕ੍ਰਿਕਟ ਖੇਡਦੇ ਸਮੇਂ ਪਹਿਲੀ ਪਾਰੀ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦੀ ਹੈ। ਉਸ ਸਮੇਂ ਤੁਹਾਨੂੰ ਆਪਣਾ ਸ਼ਾਨਦਾਰ ਖੇਡ ਦਿਖਾਉਣਾ ਪੈਂਦਾ ਹੈ। ਜੇਕਰ ਤੁਸੀਂ ਇਸ ਸਮੇਂ ਚੰਗਾ ਨਹੀਂ ਕਰ ਸਕਦੇ ਤਾਂ ਫਿਰ ਤੁਸੀਂ ਪਿੱਛੇ ਹੋ ਜਾਂਦੇ ਹੋ। ਡੁ ਪਲੇਸਿਸ ਨੇ ਅੱਗੇ ਕਿਹਾ ਕਿ ਅਸੀਂ ਵਿਰਾਟ ਕੋਹਲੀ ਦੇ ਸਾਹਮਣੇ ਆਪਣੇ ਸਾਰੇ ਹਥਿਆਰ ਵਰਤ ਲਏ ਸਨ, ਪਰ ਉਨ੍ਹਾਂ ਦੇ ਕੋਲ ਸਭ ਦਾ ਸ਼ਾਨਦਾਰ ਜਵਾਬ ਸੀ। ਤਿੰਨ ਤੇਜ਼ ਗੇਂਦਬਾਜ਼ ਖਿਡਾਉਣਾ ਇਸ ਮੈਦਾਨ 'ਤੇ  ਬਹੁਤ ਚੰਗਾ ਫੈਸਲਾ ਸੀ, ਮੈਨੂੰ ਲਗਦਾ ਹੈ ਕਿ ਉਹ ਇਕ ਸਹੀ ਫੈਸਲਾ ਸੀ।''


author

Tarsem Singh

Content Editor

Related News