ਸ਼ੇਫਾਲੀ ਦੀਆਂ 89 ਦੌੜਾਂ ਨਾਲ ਇੰਡੀਆ ''ਸੀ'' ਨੇ ਜਿੱਤਿਆ ਚੈਲੰਜਰ ਟਰਾਫੀ ਮਹਿਲਾ ਦਾ ਖਿਤਾਬ

Friday, Jan 10, 2020 - 08:58 PM (IST)

ਸ਼ੇਫਾਲੀ ਦੀਆਂ 89 ਦੌੜਾਂ ਨਾਲ ਇੰਡੀਆ ''ਸੀ'' ਨੇ ਜਿੱਤਿਆ ਚੈਲੰਜਰ ਟਰਾਫੀ ਮਹਿਲਾ ਦਾ ਖਿਤਾਬ

ਕਟਕ— ਨੌਜਵਾਨ ਖਿਡਾਰੀ ਸ਼ੇਫਾਲੀ ਵਰਮਾ ਦੀਆਂ 45 ਗੇਂਦਾਂ 'ਤੇ 89 ਦੌੜਾਂ ਦੀ ਬਦੌਲਤ ਇੰਡੀਆ 'ਸੀ' ਨੇ ਸ਼ੁੱਕਰਵਾਰ ਨੂੰ ਇੱਥੇ ਇੰਡੀਆ 'ਬੀ' 'ਤੇ 8 ਵਿਕਟਾਂ ਨਾਲ ਜਿੱਤ ਹਾਸਲ ਕਰ ਮਹਿਲਾਵਾਂ ਦੀ ਟੀ-20 ਚੈਲੰਜਰ ਟਰਾਫੀ ਦਾ ਖਿਤਾਬ ਆਪਣੇ ਨਾਂ ਕਰ ਲਿਆ। ਇੰਡੀਆ 'ਬੀ' ਨੇ ਬਾਰਾਬਤੀ ਸਟੇਡੀਅਮ 'ਚ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ ਤੇ 20 ਓਵਰਾਂ 'ਚ 6 ਵਿਕਟਾਂ 'ਤੇ 131 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਇੰਡੀਆ 'ਸੀ' ਨੇ ਇਹ ਟੀਚਾ 28 ਗੇਂਦਾਂ ਰਹਿੰਦੇ ਹੀ ਹਾਸਲ ਕਰ ਲਿਆ। ਇਸ ਸ਼ਾਨਦਾਰ ਪਾਰੀ ਦੇ ਦੌਰਾਨ 15 ਸਾਲ ਦੀ ਸ਼ੇਫਾਲੀ ਨੇ 15 ਚੌਕੇ ਤੇ 2 ਛੱਕੇ ਲਗਾਏ। ਇਸ ਤੋਂ ਪਹਿਲਾਂ ਪੂਜਾ ਨੇ ਅਜੇਤੂ 43 ਦੌੜਾਂ ਨਾਲ ਟੀਮ ਨੂੰ ਸਨਮਾਨਜਨਕ ਸਕੋਰ ਤਕ ਪਹੁੰਚਾਇਆ। ਪੂਜਾ ਨੇ ਆਪਣੀ ਪਾਰੀ ਦੇ ਦੌਰਾਨ 22 ਗੇਂਦਾਂ 'ਚ 3 ਚੌਕੇ ਤੇ 3 ਛੱਕੇ ਲਗਾਏ। ਮਨਾਲੀ ਦੱਖਣੀ ਇੰਡੀਆ 'ਸੀ' ਦੀ ਸਰਵਸ੍ਰੇਸ਼ਠ ਗੇਂਦਬਾਜ਼ ਰਹੀ , ਜਿਸ ਨੇ 15 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ।

PunjabKesari


author

Gurdeep Singh

Content Editor

Related News