IND vs WI : ਜੇਤੂ ਲੈਅ ਕਾਇਮ ਰੱਖਣ ਉਤਰੇਗਾ ਭਾਰਤ

Thursday, Aug 08, 2019 - 12:31 AM (IST)

IND vs WI : ਜੇਤੂ ਲੈਅ ਕਾਇਮ ਰੱਖਣ ਉਤਰੇਗਾ ਭਾਰਤ

ਗੁਆਨਾ— ਟੀ-20 ਸੀਰੀਜ਼ ਨੂੰ 3-0 ਨਾਲ ਕਲੀਨ ਸਵੀਪ ਕਰਨ ਤੋਂ ਬਾਅਦ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਇੰਡੀਆ ਵੈਸਟਇੰਡੀਜ਼ ਖਿਲਾਫ ਵੀਰਵਾਰ ਤੋਂ ਸ਼ੁਰੂ ਹੋ ਰਹੀ 3 ਮੈਚਾਂ ਦੀ ਵਨ ਡੇ ਸੀਰੀਜ਼ ਵਿਚ ਇਸੇ ਲੈਅ ਨੂੰ ਕਾਇਮ ਰੱਖਣ ਉਤਰੇਗੀ। ਭਾਰਤੀ ਟੀਮ ਨੇ ਟੀ-20 ਸੀਰੀਜ਼ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਤਿੰਨੋਂ ਮੈਚ ਆਸਾਨੀ ਨਾਲ ਜਿੱਤੇ। ਇਸ ਸੀਰੀਜ਼ ਵਿਚ ਨੌਜਵਾਨ ਖਿਡਾਰੀਆਂ ਦਾ ਪ੍ਰਦਰਸ਼ਨ ਕਾਬਿਲੇ-ਤਾਰੀਫ ਰਿਹਾ। ਇਸ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤੀ ਟੀਮ ਵਨ ਡੇ ਸੀਰੀਜ਼ ਵਿਚ ਵੀ ਜਿੱਤ ਹਾਸਲ ਕਰੇਗੀ।

PunjabKesari
ਪਿਛਲੇ ਮਹੀਨੇ ਇੰਗਲੈਂਡ ਵਿਚ ਸਮਾਪਤ ਹੋਏ ਵਿਸ਼ਵ ਕੱਪ ਵਿਚ ਭਾਰਤੀ ਟੀਮ ਸੈਮੀਫਾਈਨਲ ਤੱਕ ਪਹੁੰਚੀ ਸੀ, ਜਦਕਿ ਕੈਰੇਬੀਆਈ ਟੀਮ ਲੀਗ ਦੌਰ 'ਚੋਂ ਹੀ ਬਾਹਰ ਹੋ ਗਈ ਸੀ। ਦੋਵਾਂ ਟੀਮਾਂ ਵਿਚਾਲੇ ਹੋਏ ਲੀਗ ਮੁਕਾਬਲੇ ਵਿਚ ਭਾਰਤ ਨੇ 125 ਦੌੜਾਂ ਨਾਲ ਜਿੱਤ ਹਾਸਲ ਕੀਤੀ। ਭਾਰਤ ਨੇ 7 ਵਿਕਟਾਂ 'ਤੇ 268 ਦੌੜਾਂ ਦਾ ਮਜ਼ਬੂਤ ਸਕੋਰ ਬਣਾਉਣ ਤੋਂ ਬਾਅਦ ਵੈਸਟਇੰਡੀਜ਼ ਨੂੰ ਸਿਰਫ 143 ਦੌੜਾਂ 'ਤੇ ਢੇਰ ਕਰ ਦਿੱਤਾ ਸੀ। ਟੀ-20 ਸੀਰੀਜ਼ ਵਿਚ ਤੇਜ਼ ਗੇਂਦਬਾਜ਼ ਨਵਦੀਪ ਸੈਣੀ, ਆਲਰਾਊਂਡਰ ਕਰੁਣਾਲ ਪੰਡਯਾ ਅਤੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਦਾ ਪ੍ਰਦਰਸ਼ਨ ਵਧੀਆ ਰਿਹਾ। ਪੰਡਯਾ ਨੂੰ ਤਾਂ 'ਮੈਨ ਆਫ ਦਿ ਸੀਰੀਜ਼' ਦਾ ਪੁਰਸਕਾਰ ਮਿਲਿਆ, ਜਦਕਿ ਦੀਪਕ ਚਾਹਰ ਆਖਰੀ ਮੈਚ ਵਿਚ ਆਪਣੀਆਂ 3 ਵਿਕਟਾਂ ਦੀ ਬਦੌਲਤ 'ਮੈਨ ਆਫ ਦਿ ਮੈਚ' ਬਣਿਆ। ਆਖਰੀ ਮੈਚ ਵਿਚ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਅਜੇਤੂ ਅਰਧ-ਸੈਂਕੜੇ ਵਾਲੀ ਪਾਰੀ ਖੇਡੀ ਅਤੇ ਆਪਣੇ ਹੁਨਰ ਨੂੰ ਸਾਬਿਤ ਕੀਤਾ। ਭਾਰਤ ਕੋਲ ਹੁਣ ਵਨ ਡੇ ਸੀਰੀਜ਼ ਵਿਚ ਵੀ ਇਸੇ ਪ੍ਰਦਰਸ਼ਨ ਨੂੰ ਦੁਹਰਾਉਣ ਦੀ ਵਾਰੀ ਹੈ।
127 ਵਨ ਡੇ 'ਚੋਂ 60 ਭਾਰਤ ਨੇ ਜਿੱਤੇ
ਭਾਰਤ ਨੇ ਵੈਸਟਇੰਡੀਜ਼ ਨਾਲ ਹੁਣ ਤੱਕ 127 ਵਨ ਡੇ ਖੇਡੇ ਹਨ। ਇਨ੍ਹਾਂ ਵਿਚੋਂ ਉਸ ਨੇ 60 ਜਿੱਤੇ ਅਤੇ 62 ਹਾਰੇ ਹਨ, ਜਦਕਿ 2 ਟਾਈ ਰਹੇ ਹਨ ਅਤੇ 3 ਵਿਚ ਕੋਈ ਨਤੀਜਾ ਨਹੀਂ ਨਿਕਲਿਆ ਹੈ। ਦੋਵਾਂ ਵਿਚਾਲੇ ਹਾਰ-ਜਿੱਤ ਦਾ ਅੰਕੜਾ ਲਗਭਗ ਬਰਾਬਰ ਹੈ। ਭਾਰਤ ਵਨ ਡੇ ਸੀਰੀਜ਼ ਨੂੰ ਕਲੀਨ ਸਵੀਪ ਕਰ ਕੇ ਜਿੱਤ ਦੇ ਮਾਮਲੇ ਵਿਚ ਵਿੰਡੀਜ਼ ਤੋਂ ਅੱਗੇ ਨਿਕਲਣਾ ਚਾਹੇਗਾ। 
ਸੰਭਾਵਿਤ ਟੀਮਾਂ— 
ਭਾਰਤ-

ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਯੁਜਵੇਂਦਰ ਚਹਿਲ, ਕੇਦਾਰ ਜਾਧਵ, ਮੁਹੰਮਦ ਸ਼ੰਮੀ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ ਅਤੇ  ਨਵਦੀਪ ਸੈਣੀ।
ਵੈਸਟ ਇੰਡੀਜ਼-
ਜੇਸਨ ਹੋਲਡਰ (ਕਪਤਾਨ), ਕ੍ਰਿਸ ਗੇਲ, ਜਾਨ ਕੈਂਪਬੇਲ, ਏਵਿਨ ਲੁਈਸ, ਸ਼ਾਈ ਹੋਪ, ਸ਼ਿਮਰੋਨ ਹੈਟਮਾਇਰ, ਨਿਕੋਲਸ ਪੂਰਨ, ਰੋਸਟਨ ਚੇਜ਼, ਫੈਬੀਅਨ ਏਲੇਨ, ਕਾਰਲੋਸ ਬ੍ਰੈਥਵੇਟ, ਕੀਮੋ ਪਾਲ, ਸ਼ੇਲਡਨ ਕੌਟਰੈੱਲ, ਓਸ਼ੇਨ ਥਾਮਸ ਅਤੇ ਕੇਮਾਰ ਰੋਚ।


author

Gurdeep Singh

Content Editor

Related News