ਵੈਸਟਇੰਡੀਜ਼ ਨੇ ਭਾਰਤ ਨੂੰ 2 ਵਿਕਟਾਂ ਨਾਲ ਹਰਾਇਆ, ਸੀਰੀਜ਼ ’ਚ 2-0 ਨਾਲ ਬਣਾਈ ਬੜ੍ਹਤ

Monday, Aug 07, 2023 - 01:04 AM (IST)

ਵੈਸਟਇੰਡੀਜ਼ ਨੇ ਭਾਰਤ ਨੂੰ 2 ਵਿਕਟਾਂ ਨਾਲ ਹਰਾਇਆ, ਸੀਰੀਜ਼ ’ਚ 2-0 ਨਾਲ ਬਣਾਈ ਬੜ੍ਹਤ

ਪ੍ਰੋਵੀਡੈਂਸ (ਭਾਸ਼ਾ)–ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਨਿਕੋਲਸ ਪੂਰਨ (67) ਦੇ ਧਮਾਕੇਦਾਰ ਅਰਧ ਸੈਂਕੜੇ ਦੀ ਬਦੌਲਤ ਮੇਜ਼ਬਾਨ ਵੈਸਟਇੰਡੀਜ਼ ਨੇ ਭਾਰਤ ਨੂੰ 5 ਮੈਚਾਂ ਸੀਰੀਜ਼ ਦੇ ਦੂਜੇ ਟੀ-20 ’ਚ 2 ਵਿਕਟਾਂ ਨਾਲ ਹਰਾ ਦਿੱਤਾ ਤੇ ਸੀਰੀਜ਼ ’ਚ 2-0 ਦੀ ਬੜ੍ਹਤ ਹਾਸਲ ਕਰ ਲਈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ’ਚ 7 ਵਿਕਟਾਂ ’ਤੇ 152 ਦੌੜਾਂ ਬਣਾਈਆਂ। ਜਵਾਬ ’ਚ ਵੈਸਟਇੰਡੀਜ਼ ਨੇ 18.5 ਓਵਰਾਂ ’ਚ 8 ਵਿਕਟਾਂ ’ਤੇ 155 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ। ਨਿਕੋਲਸ ਪੂਰਨ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 40 ਗੇਂਦਾਂ ’ਚੇ 67 ਦੌੜਾਂ ਦੀ ਪਾਰੀ ਖੇਡੀ। 152 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਵਿੰਡੀਜ਼ ਟੀਮ ਦਾ ਚੋਟੀਕ੍ਰਮ ਫੇਲ ਰਿਹਾ। ਟੀਮ ਨੇ 32 ਦੌੜਾਂ ’ਤੇ ਸ਼ੁਰੂਆਤੀ 3 ਵਿਕਟਾਂ ਗੁਆਂ ਦਿੱਤੀਆਂ ਸਨ ਤਦ ਪੂਰਨ ਨੇ ਮੋਰਚਾ ਸੰਭਾਲਿਆ। ਸ਼ੁਰੂਆਤੀ 6 ਓਵਰਾਂ ’ਚ ਟੀਮ ਨੇ 3 ਵਿਕਟਾਂ ’ਤੇ 61 ਦੌੜਾਂ ਬਣਾਈਆਂ। ਉਹ ਪਾਵਰ ਪਲੇਅ ’ਚ ਦੌੜਾਂ ਬਣਾਉਣ ਦੇ ਮਾਮਲੇ ’ਚ ਭਾਰਤ ਤੋਂ ਅੱਗੇ ਰਹੀ। 

ਇਹ ਖ਼ਬਰ ਵੀ ਪੜ੍ਹੋ : Breaking: ਜਲੰਧਰ ’ਚ ਦੇਰ ਰਾਤ ਚੱਲੀਆਂ ਤਾਬੜਤੋੜ ਗੋਲ਼ੀਆਂ

 3 ਵਿਕਟਾਂ ਗੁਆਉਣ ਤੋਂ ਬਾਅਦ ਵਿਕਟਕੀਪਰ ਨਿਕੋਲਸ ਪੂਰਨ ਨੇ ਰੋਵਮੈਨ ਪਾਵੈੱਲ ਦੇ ਨਾਲ ਚੌਥੀ ਵਿਕਟ ਲਈ 37 ਗੇਂਦਾਂ ’ਤੇ 57 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਦੌਰਾਨ ਪੂਰਨ ਨੇ ਕਰੀਅਰ ਦਾ 10ਵਾਂ ਅਰਧ ਸੈਂਕੜਾ ਲਾਇਆ। ਇਸ ਸਾਂਝੇਦਾਰੀ ਨੂੰ ਭਾਰਤੀ ਕਪਤਾਨ ਹਾਰਦਿਕ ਪੰਡਯਾ ਨੇ ਤੋੜਿਆ। ਉਸ ਨੇ ਪਾਵੈੱਲ ਨੂੰ ਮੁਕੇਸ਼ ਕੁਮਾਰ ਦੇ ਹੱਥੋਂ ਕੈਚ ਕਰਵਾਇਆ। ਵੈਸਟਇੰਡੀਜ਼ ਨੂੰ ਆਖਰੀ ਦੋ ਓਵਰਾਂ ’ਚ 12 ਦੌੜਾਂ ਦੀ ਲੋੜ ਸੀ ਤੇ ਭਾਰਤੀ ਕਪਤਾਨ ਹਾਰਦਿਕ ਨੇ ਆਪਣੇ ਸਭ ਤੋਂ ਸਫਲ ਗੇਂਦਬਾਜ਼ ਚਾਹਲ ਨੂੰ ਗੇਂਦ ਨਾ ਸੌਂਪ ਕੇ ਗ਼ਲਤੀ ਕੀਤੀ। 

ਅਲਜ਼ਾਰੀ ਜੋਸੇਫ ਦੀਆਂ 100 ਵਿਕਟਾਂ ਪੂਰੀਆਂ

ਵਿੰਡੀਜ਼ ਦੇ ਤੇਜ਼ ਗੇਂਦਬਾਜ਼ ਅਲਜ਼ਾਰੀ ਜੋਸੇਫ ਨੇ ਭਾਰਤ ਦੇ 2 ਬੱਲੇਬਾਜ਼ਾਂ ਨੂੰ ਆਊਟ ਕੀਤਾ। ਉਸ ਨੇ ਸ਼ੁਭਮਨ ਗਿੱਲ ਤੇ ਹਾਰਦਿਕ ਪੰਡਯਾ ਦੀਆਂ ਵਿਕਟਾਂ ਲਈਆਂ। ਜੋਸੇਫ ਨੇ ਇਸ ਤਰ੍ਹਾਂ ਟੀ-20 ਕਰੀਅਰ ’ਚ ਆਪਣੀਆਂ 100 ਵਿਕਟਾਂ ਪੂਰੀਆਂ ਕਰ ਲਈਆਂ। ਪਹਿਲਾਂ ਬੱਲੇਬਾਜ਼ੀ ਕਰਨ ਦਾ ਭਾਰਤ ਦਾ ਫੈਸਲਾ ਗ਼ਲਤ ਸਾਬਤ ਹੁੰਦਾ ਦਿਸਿਆ ਕਿਉਂਕਿ ਵਿਕਟਾਂ ਲਗਾਤਾਰ ਫਰਕ ’ਤੇ ਡਿੱਗਦੀਆਂ ਰਹੀਆਂ। ਵੈਸਟਇੰਡੀਜ਼ ਦੇ ਕਪਤਾਨ ਰੋਵਮੈਨ ਪਾਵੈੱਲ ਨੇ ਗੇਂਦਬਾਜ਼ਾਂ ਦਾ ਸਹੀ ਇਸਤੇਮਾਲ ਕੀਤਾ।

ਦੋਵਾਂ ਟੀਮਾਂ ਦੀ ਪਲੇਇੰਗ 11

ਵੈਸਟਇੰਡੀਜ਼ : ਬ੍ਰੈਂਡਨ ਕਿੰਗ, ਕਾਇਲ ਮੇਅਰਸ, ਜੌਹਨਸਨ ਚਾਰਲਸ, ਨਿਕੋਲਸ ਪੂਰਨ (ਵਿਕਟਕੀਪਰ), ਰੋਵਮੈਨ ਪਾਵੇਲ (ਕਪਤਾਨ), ਸ਼ਿਮਰੋਨ ਹੇਟਮਾਇਰ, ਰੋਮਰਿਓ ਸ਼ੈਫਰਡ, ਜੇਸਨ ਹੋਲਡਰ, ਅਕੇਲ ਹੋਸੀਨ, ਅਲਜ਼ਾਰੀ ਜੋਸੇਫ, ਓਬੇਦ ਮੈਕਕੋਏ

ਭਾਰਤ : ਈਸ਼ਾਨ ਕਿਸ਼ਨ (ਵਿਕਟਕੀਪਰ), ਸ਼ੁਭਮਨ ਗਿੱਲ, ਸੂਰਯਕੁਮਾਰ ਯਾਦਵ, ਤਿਲਕ ਵਰਮਾ, ਹਾਰਦਿਕ ਪੰਡਯਾ (ਕਪਤਾਨ), ਸੰਜੂ ਸੈਮਸਨ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਯੁਜਵੇਂਦਰ ਚਾਹਲ, ਮੁਕੇਸ਼ ਕੁਮਾਰ, ਰਵੀ ਬਿਸ਼ਨੋਈ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Manoj

Content Editor

Related News