IND vs WI 1st Test : ਜਡੇਜਾ ਤੇ ਇਸ਼ਾਂਤ ਦੀ ਬਦੌਲਤ ਭਾਰਤ ਮਜ਼ਬੂਤ ਸਥਿਤੀ 'ਚ

08/24/2019 3:38:48 AM

ਐਂਟੀਗਾ— ਰਵਿੰਦਰ ਜਡੇਜਾ ਦੇ ਅਰਧ ਸੈਂਕੜੇ ਨਾਲ ਪਹਿਲੀ ਪਾਰੀ ਵਿਚ ਮਜ਼ਬੂਤ ਸਕੋਰ ਬਣਾਉਣ ਤੋਂ ਬਾਅਦ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਦੀ ਘਾਤਕ ਗੇਂਦਬਾਜ਼ੀ ਦੇ ਦਮ 'ਤੇ ਭਾਰਤ ਨੇ ਇੱਥੇ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਮੇਜ਼ਬਾਨ ਵੈਸਟਇੰਡੀਜ਼ ਦੀਆਂ 8 ਵਿਕਟਾਂ ਲੈ ਕੇ ਮਜ਼ਬੂਤ ਸਥਿਤੀ ਹਾਸਲ ਕਰ ਲਈ। ਦਿਨ ਦੀ ਖੇਡ ਖਤਮ ਹੋਣ ਤਕ ਵੈਸਟਇੰਡੀਜ਼ ਨੇ 59 ਓਵਰਾਂ ਦੀ ਖੇਡ ਵਿਚ 8 ਵਿਕਟਾਂ ਗੁਆ ਕੇ 189 ਦੌੜਾਂ ਬਣਾ ਲਈਆਂ ਸਨ ਜਦਕਿ ਉਹ ਭਾਰਤ ਦੀਆਂ 297 ਦੌੜਾਂ ਤੋਂ ਅਜੇ ਵੀ ਭਾਰਤ ਤੋਂ 108 ਦੌੜਾਂ ਪਿੱਛੇ ਹੈ। ਭਾਰਤ ਵਲੋਂ ਇਸ਼ਾਂਤ ਸ਼ਰਮਾ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 13 ਓਵਰਾਂ 'ਚ 42 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ। ਤੇਜ਼ ਗੇਂਦਬਾਜ਼ ਬੁਮਰਾਹ ਨੇ ਇਕ ਵਿਕਟ, ਸ਼ਮੀ ਤੇ ਜਡੇਜਾ ਨੇ ਇਕ- ਇਕ ਵਿਕਟ ਹਾਸਲ ਕੀਤੀ।

PunjabKesari
ਇਸ ਤੋਂ ਪਹਿਲਾਂ ਭਾਰਤ ਨੇ ਅਜਿੰਕਯ ਰਹਾਨੇ (81) ਤੋਂ ਬਾਅਦ ਜਡੇਜਾ (58) ਦੇ ਅਰਧ ਸੈਂਕੜੇ ਨਾਲ ਚੋਟੀਕ੍ਰਮ ਦੇ ਲੜਖਾਉਣ ਦੇ ਬਾਵਜੂਦ ਆਪਣੀ ਪਹਿਲੀ ਪਾਰੀ ਵਿਚ 112 ਗੇਂਦਾਂ ਖੇਡੀਆਂ ਤੇ 6 ਚੌਕਿਆਂ ਤੇ ਇਕ ਛੱਕਾ ਲਾਇਆ ਤੇ ਆਪਣੀ ਪਾਰੀ ਦੌਰਾਨ ਇਸ਼ਾਂਤ  ਸ਼ਰਮਾ (19) ਨਾਲ 8ਵੀਂ ਵਿਕਟ ਲਈ 60 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ। ਰਵਿੰਦਰ ਜਡੇਜਾ ਨੇ ਵਿਰੋਧੀ ਹਾਲਾਤ ਵਿਚ ਜੁਝਾਰੂ ਪਾਰੀ ਖੇਡਣ ਦੀ ਆਪਣੀ ਸਮਰੱਥਾ ਦਾ ਜ਼ੋਰਦਾਰ ਨਮੂਨਾ ਪੇਸ਼ ਕਰਦਿਆਂ ਸ਼ੁੱਕਰਵਾਰ ਇਥੇ ਅਰਧ ਸੈਂਕੜਾ ਲਾਇਆ, ਜਿਸ ਨਾਲ ਭਾਰਤ ਵੈਸਟਇੰਡੀਜ਼ ਵਿਰੁੱਧ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਆਪਣੀ ਪਹਿਲੀ ਪਾਰੀ ਵਿਚ 297 ਦੌੜਾਂ ਬਣਾਉਣ ਵਿਚ ਸਫਲ ਰਿਹਾ।

PunjabKesari
ਜਡੇਜਾ ਨੇ ਆਖਰੀ ਬੱਲੇਬਾਜ਼ ਦੇ ਰੂਪ ਵਿਚ ਆਊਟ ਹੋਣ ਤੋਂ ਪਹਿਲਾਂ 58 ਦੌੜਾਂ ਬਣਾਈਆਂ। ਜਡੇਜਾ ਦੇ ਆਊਟ ਹੋਣ ਤੋਂ ਬਾਅਦ ਲੰਚ ਐਲਾਨ ਕਰ ਦਿੱਤਾ ਗਿਆ। ਭਾਰਤ ਨੇ ਸਵੇਰੇ 6 ਵਿਕਟਾਂ 'ਤੇ 203 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਵੈਸਟਇੰਡੀਜ਼ ਵਲੋਂ ਕੇਮਰ ਰੋਚ ਸਭ ਤੋਂ ਸਫਲ ਗੇਂਦਬਾਜ਼ ਰਿਹਾ। ਉਸ ਨੇ 66 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਗੈਬ੍ਰੀਏਲ ਨੇ 71 ਦੌੜਾਂ ਦੇ ਕੇ 3 ਵਿਕਟਾਂ, ਰੋਸਟਨ ਚੇਜ਼ ਨੇ 58 ਦੌੜਾਂ ਦੇ ਕੇ 2 ਤੇ ਹੋਲਡਰ ਨੇ 36 ਦੌੜਾਂ ਦੇ ਕੇ 1 ਵਿਕਟ ਹਾਸਲ ਕੀਤੀ।

 


Gurdeep Singh

Content Editor

Related News