CWC 23 : ''ਇਹ ਸਾਡਾ ਪਹਿਲਾ ਟੀਚਾ ਸੀ'', ਸੈਮੀਫਾਈਨਲ ''ਚ ਪਹੁੰਚ ਕੇ ਬੋਲੇ ਰੋਹਿਤ ਸ਼ਰਮਾ
Friday, Nov 03, 2023 - 11:52 AM (IST)
ਮੁੰਬਈ- ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਆਈ.ਸੀ.ਸੀ. ਵਿਸ਼ਵ ਕੱਪ 2023 ਦੇ 33ਵੇਂ ਮੁਕਾਬਲੇ 'ਚ ਸ਼੍ਰੀਲੰਕਾ ਦੇ ਖ਼ਿਲਾਫ਼ ਵੀਰਵਾਰ ਨੂੰ ਮਿਲੀ 302 ਦੌੜਾਂ ਦੀ ਜਿੱਤ ਤੋਂ ਬਾਅਦ ਕਿਹਾ ਕਿ ਅਸੀਂ ਸੈਮੀਫਾਈਨਲ 'ਚ ਪਹੁੰਚ ਗਏ ਹਾਂ। ਵਾਨਖੇੜੇ ਸਟੇਡੀਅਮ 'ਚ ਰੋਹਿਤ ਸ਼ਰਮਾ ਨੇ ਕਿਹਾ ਕਿ ਸੈਮੀਫਾਈਨਲ 'ਚ ਪਹੁੰਚ ਗਏ ਹਾਂ ਇਹ ਜਾਣ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਇਹ ਸਾਡਾ ਪਹਿਲਾ ਟੀਚਾ ਸੀ। ਅਸੀਂ ਜਿਸ ਤਰ੍ਹਾਂ ਸੱਤ ਮੈਚ ਖੇਡੇ ਹਨ ਉਹ ਕਾਫ਼ੀ ਸ਼ਾਨਦਾਰ ਹਨ ਕਿਉਂਕਿ ਹਰ ਕਿਸੇ ਨੇ ਆਪਣਾ ਯੋਗਦਾਨ ਦਿੱਤਾ ਹੈ।
ਇਹ ਵੀ ਪੜ੍ਹੋ- World Cup : ਬੁਲੰਦ ਹੌਸਲੇ ਨਾਲ ਇਕਾਨਾ ’ਚ ਨੀਦਰਲੈਂਡ ਖ਼ਿਲਾਫ਼ ਉਤਰਨਗੇ ‘ਅਫਗਾਨੀ ਲੜਾਕੇ’
ਪਹਿਲੇ ਬੱਲੇਬਾਜ਼ੀ ਕਰਕੇ ਬੋਰਡ 'ਤੇ ਸਕੋਰ ਲਗਾਉਣਾ ਸਾਡੇ ਲਈ ਵੱਡੀ ਚੁਣੌਤੀ ਸੀ। ਸ਼੍ਰੀਲੰਕਾ ਦੇ ਕਪਤਾਨ ਕੁਸਲ ਮੈਂਡਿਸ ਨੇ ਕਿਹਾ ਕਿ ਮੈਂ ਬਹੁਤ ਨਿਰਾਸ਼ ਹਾਂ। ਉਨ੍ਹਾਂ ਨੇ ਸੀਮ ਅਤੇ ਸਵਿੰਗ ਦਾ ਚੰਗਾ ਇਸਤੇਮਾਲ ਕੀਤਾ ਅਤੇ ਬਦਕਿਸਮਤੀ ਨਾਲ ਅਸੀਂ ਆਪਣੀ ਸਮਰੱਥਾ ਦੇ ਹਿਸਾਬ ਨਾਲ ਨਹੀਂ ਖੇਡ ਪਾਏ। ਵਿਕਟ ਹੌਲੀ ਸੀ ਅਤੇ ਇਸ ਵਜ੍ਹਾ ਨਾਲ ਪਹਿਲਾਂ ਗੇਂਦਬਾਜ਼ੀ ਚੁਣੀ ਸੀ ਅਤੇ ਉਹ ਫ਼ੈਸਲਾ ਗਲਤ ਰਿਹਾ ਅਜਿਹਾ ਮੈਂ ਕੁਝ ਨਹੀਂ ਕਹਿ ਸਕਦਾ। ਮਦੁਸ਼ੰਕਾ ਨੇ ਚੰਗੀ ਗੇਂਦਬਾਜ਼ੀ ਕੀਤੀ ਪਰ ਵਿਰਾਟ ਅਤੇ ਗਿੱਲ ਦੇ ਕੈਚ ਛੱਡਣ ਤੋਂ ਬਾਅਦ ਮੈਚ ਦਾ ਰੁਖ ਬਦਲਿਆ। ਪਹਿਲੇ ਛੇ ਓਵਰਾਂ 'ਚ ਭਾਰਤ ਦੀ ਗੇਂਦਬਾਜ਼ੀ ਕਮਾਲ ਦੀ ਰਹੀ ਅਤੇ ਸਾਨੂੰ ਉਨ੍ਹਾਂ ਨੂੰ ਕ੍ਰੈਡਿਟ ਦੇਣਾ ਹੋਵੇਗਾ।
ਇਹ ਵੀ ਪੜ੍ਹੋ- ਪਾਕਿਸਤਾਨ ਕ੍ਰਿਕਟ ਟੀਮ ਨੇ ਚਖਿਆ ਕੋਲਕਾਤਾ ਦੀ ਮਸ਼ਹੂਰ ਬਿਰਯਾਨੀ ਦਾ ਸਵਾਦ, ਕਬਾਬ ਵੀ ਖਾਧਾ
ਪਲੇਅਰ ਆਫ ਦਿ ਮੈਚ ਮੁਹੰਮਦ ਸ਼ੰਮੀ ਨੇ ਕਿਹਾ ਕਿ ਸਭ ਤੋਂ ਪਹਿਲਾ ਅੱਲ੍ਹਾ ਦਾ ਧੰਨਵਾਦ ਕਰਨਾ ਚਾਹਾਂਗਾ। ਅਸੀਂ ਜਿੰਨੀ ਸਖ਼ਤ ਮਿਹਨਤ ਕੀਤੀ ਹੈ ਅਤੇ ਜਿਸ ਲੈਅ 'ਚ ਹਾਂ ਉਸ ਦਾ ਫਲ ਹੈ ਕਿ ਮੈਦਾਨ 'ਤੇ ਇਹ ਜਲਵਾ ਦੇਖਣ ਨੂੰ ਮਿਲਿਆ। ਜਿਸ ਲੈਅ 'ਚ ਅਸੀਂ ਗੇਂਦਬਾਜ਼ੀ ਕਰ ਰਹੇ ਸੀ ਮੈਨੂੰ ਨਹੀਂ ਲੱਗਦਾ ਕਿ ਉਹ ਕਿਸ ਨੂੰ ਪਸੰਦ ਨਹੀਂ ਆਵੇਗਾ। ਅਸੀਂ ਸਾਰੇ ਇਕੱਠੇ ਕੰਮ ਕਰਨ ਦਾ ਮਜ਼ਾ ਲੈ ਰਹੇ ਹਾਂ ਅਤੇ ਤੁਹਾਨੂੰ ਅਜਿਹੇ ਨਤੀਜੇ ਦਿਖ ਰਹੇ ਹਨ। ਮੈਂ ਤੁਹਾਨੂੰ ਸਰਵਸ਼੍ਰੇਸ਼ਠ ਕਰਨ ਅਤੇ ਏਰੀਏ 'ਚ ਗੇਂਦ ਸੁੱਟਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿਉਂਕਿ ਇੰਨੇ ਵੱਡੇ ਟੂਰਨਾਮੈਂਟ 'ਚ ਜੇਕਰ ਤੁਹਾਡੀ ਲੈਅ ਚਲੀ ਜਾਵੇ ਤਾਂ ਉਸ ਨੂੰ ਵਾਪਸ ਲਿਆਉਣਾ ਕਾਫ਼ੀ ਮੁਸ਼ਕਿਲ ਹੁੰਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ