IND vs SL 1st Test Day 3 : ਭਾਰਤ ਨੇ ਸ਼੍ਰੀਲੰਕਾ ਨੂੰ ਪਾਰੀ ਤੇ 222 ਦੌੜਾ ਨਾਲ ਹਰਾਇਆ

Sunday, Mar 06, 2022 - 04:24 PM (IST)

IND vs SL 1st Test Day 3 : ਭਾਰਤ ਨੇ ਸ਼੍ਰੀਲੰਕਾ ਨੂੰ ਪਾਰੀ ਤੇ 222 ਦੌੜਾ ਨਾਲ ਹਰਾਇਆ

ਸਪੋਰਟਸ ਡੈਸਕ- ਭਾਰਤ ਤੇ ਸ਼੍ਰੀਲੰਕਾ ਦਰਮਿਆਨ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਟੈਸਟ ਮੈਚ ਮੋਹਾਲੀ ਵਿਖੇ ਖੇਡਿਆ ਗਿਆ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਭਾਰਤ ਨੇ ਪਹਿਲੇ ਦਿਨ 6 ਵਿਕਟਾਂ ਦੇ ਨੁਕਸਾਨ 'ਤੇ 357 ਦੌੜਾਂ ਬਣਾਈਆਂ। ਇਸ ਤੋਂ ਬਾਅਦ ਭਾਰਤ ਮੈਚ ਦੇ ਦੂਜੇ ਦਿਨ ਪਾਰੀ ਦੀ ਸਮਾਪਤੀ ਕਰਦੇ ਹੋਏ ਰਵਿੰਦਰ ਜਡੇਜਾ ਦੀਆਂ ਅਜੇਤੂ 175 ਦੌੜਾਂ ਦੀ ਬਦੌਲਤ 8 ਵਿਕਟਾਂ ਦੇ ਨੁਕਸਾਨ 'ਤੇ 574 ਦੌੜਾਂ ਬਣਾਈਆਂ। ਇਸ ਤੋਂ ਬਾਅਦ ਸ਼੍ਰੀਲੰਕਾ ਦੀ ਪਹਿਲੀ ਪਾਰੀ 174 ਦੌੜਾਂ 'ਤੇ ਸਿਮਟ ਗਈ। ਭਾਰਤ ਪਹਿਲੀ ਪਾਰੀ ਦੇ ਆਧਾਰ 'ਤੇ 400 ਦੌੜਾਂ ਤੋਂ ਅੱਗੇ ਸੀ। ਇਸ ਤਰ੍ਹਾਂ ਭਾਰਤ ਨੇ ਸ਼੍ਰੀਲੰਕਾ ਨੂੰ ਫਾਲੋਆਨ ਦਿੱਤਾ ਹੈ। ਸ਼੍ਰੀਲੰਕਾ ਦੀ ਟੀਮ ਆਪਣੀ ਦੂਜੀ ਪਾਰੀ ਖੇਡਣ ਲਈ ਮੈਦਾਨ 'ਤੇ ਉਤਰੀ ਸ਼੍ਰੀਲੰਕਾ ਦੀ ਦੂਜੀ ਪਾਰੀ ਵੀ 178 ਦੌੜਾਂ 'ਤੇ ਸਿਮਟ ਗਈ ਤੇ ਸ਼੍ਰੀਲੰਕਾ ਇਹ ਮੈਚ ਪਾਰੀ ਤੇ 222 ਦੌੜਾਂ ਨਾਲ ਹਰਾ ਗਈ।

ਫਾਲੋ ਆਨ ਮਿਲਣ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਸ਼੍ਰੀਲੰਕਾ ਦੇ ਲਾਹਿਰੂ ਥਿਰੀਮਾਨੇ ਆਪਣਾ ਖਾਤਾ ਵੀ ਨਾ ਖੋਲ ਸਕੇ ਤੇ ਸਿਫ਼ਰ ਦੇ ਸਕੋਰ ਤੇ ਆਊਟ ਹੋਏ। ਇਸ ਤੋਂ ਬਾਅਦ ਪਥੁਮ ਨਿਸਾਂਕਾ 6 ਦੌੜਾਂ ਜਦਕਿ ਦਿਮੁਥ ਕਰੁਣਾਰਤਨੇ 27 ਦੌੜਾਂ ਬਣਾ ਆਊਟ ਹੋਏ। ਇਸ ਤੋਂ ਬਾਅਦ ਧਨੰਜੈ ਡਿ ਸਿਲਵਾ 30 ਦੌੜਾਂ, ਚਰਿਤ ਅਸਲਾਂਕਾ 20 ਦੌੜਾਂ, ਐਂਜੇਲੋ ਮੈਥਿਊਜ਼ 28 ਦੌੜਾਂ ਤੇ ਸੁਰੰਗਾ ਲਕਮਲ 0 ਦੇ ਸਕੋਰ 'ਤੇ ਆਊਟ ਹੋਏ। ਨਿਰੋਸਨ ਡਿਕਵੇਲਾ ਨੇ ਅਜੇਤੂ ਰਹਿੰਦੇ 51 ਦੌੜਾਂ ਬਣਾਈਆਂ। ਭਾਰਤ ਵਲੋਂ ਰਵੀਚੰਦਰਨ ਅਸ਼ਵਿਨ 4, ਮੁਹੰਮਦ ਸ਼ੰਮੀ ਨੇ 2 ਤੇ ਰਵਿੰਦਰ ਜਡੇਜਾ ਨੇ 4 ਵਿਕਟਾਂ ਲਈਆਂ।

PunjabKesari

ਇਸ ਤੋਂ ਪਹਿਲਾਂ 

ਤੀਜੇ ਦਿਨ ਦੀ ਖੇਡ ਦੇ ਦੌਰਾਨ ਚਰਿਤ ਅਸਲਾਂਕਾ 29 ਦੌੜਾਂ ਬਣਾ ਆਊਟ ਹੋਏ। ਨਿਰੋਸ਼ਨ ਡਿਵਲੇਵਾ 2 ਦੌੜਾਂ ਬਣਾ ਸਸਤੇ 'ਚ ਆਊਟ ਹੋਏ ਜਦਕਿ ਸੁਰੰਗਾ ਲਕਮਲ, ਲਸਿਥ ਐਮਬੁਲਡੇਨੀਆ, ਵਿਸ਼ਵਾ ਫਰਨਾਂਡੋ ਤੇ ਲਾਹਿਰੂ ਕੁਮਾਰਾ ਤਾਂ ਖਾਤਾ ਵੀ ਨਾ ਖੋਲ ਸਕੇ ਤੇ ਸਿਫ਼ਰ ਦੇ ਸਕੋਰ 'ਤੇ ਆਊਟ ਹੋਏ। ਸ਼੍ਰੀਲੰਕਾ ਲਈ ਪਥੁਮ ਨਿਸਾਂਕਾ 61 ਦੌੜਾਂ ਬਣਾ ਅਜੇਤੂ ਰਹੇ।  ਭਾਰਤ ਵਲੋਂ ਮੁਹੰਮਦ ਸ਼ੰਮੀ ਨੇ 1, ਜਸਪ੍ਰੀਤ ਬੁਮਰਾਹ ਨੇ 2, ਰਵੀਚੰਦਰਨ ਅਸ਼ਵਿਨ ਨੇ 2 ਤੇ ਰਵਿੰਦਰ ਜਡੇਜਾ ਨੇ 5 ਵਿਕਟਾਂ ਲਈਆਂ।

ਇਹ ਵੀ ਪੜ੍ਹੋ : ਆਖਿਰ ਕੀ ਸੀ ‘ਬਾਲ ਆਫ ਦਿ ਸੈਂਚੁਰੀ’, ਜਿਸ ਤੋਂ ਸ਼ੇਨ ਵਾਰਨ ਵੀ ਹੋ ਗਏ ਸਨ ਹੈਰਾਨ

PunjabKesari

ਇਸ ਤੋਂ ਪਹਿਲਾਂ ਪਿਛਲੇ ਦੋ ਦਿਨਾਂ ਦੀ ਖੇਡ ਦੇ ਦੌਰਾਨ ਭਾਰਤ ਨੇ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਆਪਣੀ ਪਹਿਲੀ ਪਾਰੀ 'ਚ 8 ਵਿਕਟਾਂ ਦੇ ਨੁਕਸਾਨ 'ਤੇ 574 ਦੌੜਾਂ 'ਤੇ ਆਪਣੀ ਪਾਰੀ ਐਲਾਨ ਦਿੱਤੀ। ਰਵਿੰਦਰ ਜਡੇਜਾ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 175 ਦੌੜਾਂ 'ਤੇ ਅਜੇਤੂ ਰਹੇ। ਇਸ ਦੇ ਜਵਾਬ 'ਚ ਬੱਲੇਬਾਜ਼ੀ ਕਰਨ ਆਈ ਸ਼੍ਰੀਲੰਕਾ ਦੀ ਟੀਮ ਨੇ ਦੂਜੇ ਦਿਨ ਦੀ ਖੇਡ ਖ਼ਤਮ ਹੋਣ ਤਕ 4 ਵਿਕਟਾਂ ਦੇ ਨੁਕਸਾਨ 'ਤੇ 108 ਦੌੜਾਂ ਬਣਾ ਲਈਆਂ ਸਨ। 

ਆਪਣੀ ਪਹਿਲੀ ਪਾਰੀ ਲਈ ਬੱਲੇਬਾਜ਼ੀ ਕਰਨ ਆਏ ਸ਼੍ਰੀਲੰਕਾ ਦੇ ਲਾਹਿਰੂ ਥਿਰੀਮਾਨੇ 17 ਦੌੜਾਂ ਤੇ ਦਿਮੁਥ ਕਰੁਣਾਰਤ ਨੇ 28 ਦੌੜਾਂ ਬਣਾ ਆਊਟ ਹੋਏ। ਇਸ ਤੋਂ ਬਾਅਦ ਐਂਜੇਲੋ ਮੈਥਿਊਜ 22 ਦੌੜਾਂ ਜਦਕਿ ਧਨੰਜੈ ਡਿਸਿਲਵਾ 1 ਦੌੜ ਬਣਾ ਕੇ ਪਵੇਲੀਅਨ ਪਰਤ ਗਏ। ਕ੍ਰੀਜ਼ 'ਤੇ ਪਥੁਮ ਨਿਸਾਂਕਾ ਤੇ ਚਰਿਸ਼ ਅਸਲਾਂਕਾ ਮੌਜੂਦ ਹਨ। 

ਇਹ ਵੀ ਪੜ੍ਹੋ : ਭਾਰਤੀ ਟੀਮ ਨੇ ਵਿਰਾਟ ਨੂੰ ਦਿੱਤਾ ‘ਗਾਰਡ ਆਫ ਆਨਰ’, ਕੋਹਲੀ ਨੇ ਦਿੱਤੀ ਇਹ ਪ੍ਰਤੀਕਿਰਿਆ

ਪਲੇਇੰਗ XI
ਭਾਰਤ: ਰੋਹਿਤ ਸ਼ਰਮਾ (ਕਪਤਾਨ), ਮਯੰਕ ਅਗਰਵਾਲ, ਹਨੁਮਾ ਵਿਹਾਰੀ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕੇਟਕੀਪਰ), ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਜਯੰਤ ਯਾਦਵ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ।

ਸ਼੍ਰੀਲੰਕਾ: ਦਿਮੁਥ ਕਰੁਣਾਰਤਨੇ (ਕਪਤਾਨ), ਲਾਹਿਰੂ ਥਿਰੀਮਨੇ, ਪਥੁਮ ਨਿਸੇਂਕਾ, ਚਰਿਤ ਅਸਲੰਕਾ, ਐਂਜੇਲੋ ਮੈਥਿਊਜ਼, ਧਨੰਜੈ ਡੀ ਸਿਲਵਾ, ਨਿਰੋਸ਼ਨ ਡਿਕਵੇਲਾ (ਵਿਕਟਕੀਪਰ), ਸੁਰੰਗਾ ਲਕਮਲ, ਵਿਸ਼ਵਾ ਫਰਨਾਂਡੋ, ਲਸਿਥ ਐਮਬੁਲਡੇਨੀਆ, ਲਾਹਿਰੂ ਕੁਮਾਰਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News