1st ODI : ਭਾਰਤੀ ਬੱਲੇਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ, ਭਾਰਤ ਨੇ ਸ਼੍ਰੀਲੰਕਾ ਨੂੰ ਦਿੱਤਾ 374 ਦੌੜਾਂ ਦਾ ਟੀਚਾ

01/10/2023 5:58:54 PM

ਸਪੋਰਟਸ ਡੈਸਕ— ਭਾਰਤ ਤੇ ਸ਼੍ਰੀਲੰਕਾ ਦਰਮਿਆਨ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਅੱਜ ਗੁਹਾਟੀ ਦੇ ਬਾਰਸਪਾਰਾ ਕ੍ਰਿਕਟ ਸਟੇਡੀਅਮ ਖੇਡਿਆ ਜਾ ਰਿਹਾ ਹੈ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ।ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਨੇ ਨਿਰਧਾਰਤ 20 ਓਵਰਾਂ 'ਚ ਭਾਰਤੀ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ 7 ਵਿਕਟਾਂ ਦੇ ਨੁਕਸਾਨ 'ਤੇ 373 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਸ਼੍ਰੀਲੰਕਾ ਨੂੰ ਜਿੱਤ ਲਈ 374 ਦੌੜਾਂ ਦਾ ਟੀਚਾ ਦਿੱਤਾ ਹੈ।

ਵਿਰਾਟ ਕੋਹਲੀ ਨੇ ਅਜੇਤੂ ਰਹਿੰਦੇ ਹੋਏ ਸ਼ਾਨਦਾਰ113 ਦੌੜਾਂ ਬਣਾਈਆਂ। ਵਿਰਾਟ ਕੋਹਲੀ ਨੇ ਆਪਣੀ ਪਾਰੀ ਦੇ ਦੌਰਾਨ 12 ਚੌਕੇ ਤੇ 1 ਛੱਕਾ ਲਗਾਇਆ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਨੇ 9 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 83 ਦੌੜਾਂ ਤੇ ਸ਼ੁਭਮਨ ਗਿੱਲ ਨੇ 11 ਚੌਕਿਆਂ ਦੀ ਮਦਦ ਨਾਲ 70 ਦੌੜਾਂ ਦੀਆਂ ਪਾਰੀਆਂ ਖੇਡੀਆਂ। ਇਸ ਤੋਂ ਬਾਅਦ ਸ਼੍ਰੇਅਸ ਅਈਅਰ 28 ਦੌੜਾਂ, ਕੇ. ਐੱਲ. ਰਾਹੁਲ 39 ਦੌੜਾਂ, ਹਾਰਦਿਕ ਪੰਡਯਾ 14 ਦੌੜਾਂ ਤੇ ਅਕਸ਼ਰ ਪਟੇਲ 9 ਦੌੜਾਂ ਬਣਾ ਆਊਟ ਹੋਏ।ਸ਼੍ਰੀਲੰਕਾ ਵਲੋਂ ਕਸੁਨ ਰਜੀਥਾ ਨੇ 3, ਮਦੁਸ਼ੰਕਾ ਨੇ 1, ਸ਼ਨਾਕਾ ਨੇ 1 ਤੇ ਧਨੰਜੈ ਨੇ 1 ਵਿਕਟ ਲਈਆਂ।

ਹੈੱਡ ਟੂ ਹੈੱਡ

ਕੁੱਲ ਮੈਚ - 162

ਭਾਰਤ - 93 ਜਿੱਤੇ

ਸ਼੍ਰੀਲੰਕਾ - 57 ਜਿੱਤੇ

ਨੋਰਿਜ਼ਲਟ - 11

ਟਾਈ - 1

ਪਿੱਚ ਰਿਪੋਰਟ

ਗੁਹਾਟੀ ਵਿੱਚ ਬੱਲੇਬਾਜ਼ੀ ਲਈ ਅਨੁਕੂਲ ਸਤ੍ਹਾ ਆਦਰਸ਼ ਰਹੀ ਹੈ। ਬਰਸਾਪਾਰਾ ਕ੍ਰਿਕਟ ਸਟੇਡੀਅਮ ਦੀ ਪਿੱਚ ਨੇ ਹੁਣ ਤੱਕ ਸਿਰਫ਼ ਇੱਕ ਵਨਡੇ ਅਤੇ ਦੋ ਟੀ-20 ਮੈਚਾਂ ਦੀ ਮੇਜ਼ਬਾਨੀ ਕੀਤੀ ਹੈ। ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਅਕਤੂਬਰ 2018 ਵਿੱਚ ਇੱਥੇ ਇੱਕਮਾਤਰ ਵਨਡੇ ਮੈਚ ਖੇਡਿਆ ਗਿਆ ਸੀ। ਭਾਰਤ ਨੇ 323 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 42.1 ਓਵਰਾਂ 'ਚ ਅੱਠ ਵਿਕਟਾਂ ਦੇ ਨੁਕਸਾਨ 'ਤੇ ਜਿੱਤ ਹਾਸਲ ਕੀਤੀ ਸੀ। ਪਿੱਚ ਤੋਂ ਇੱਕ ਹੋਰ ਉੱਚ ਸਕੋਰਿੰਗ ਵਾਲੇ ਮੈਚ ਹੋਣ ਦੀ ਉਮੀਦ ਹੈ ਅਤੇ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰ ਸਕਦੀ ਹੈ।

ਇਹ ਵੀ ਪੜ੍ਹੋ : ਰਾਓਰਕੇਲਾ 'ਚ ਆਜ਼ਾਦੀ ਘੁਲਾਟੀਏ ਬਿਰਸਾ ਮੁੰਡਾ ਦੇ ਨਾਂ ’ਤੇ ਬਣਿਆ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਹਾਕੀ ਸਟੇਡੀਅਮ

ਮੌਸਮ ਦਾ ਮਿਜਾਜ਼

ਮੰਗਲਵਾਰ ਨੂੰ ਗੁਹਾਟੀ ਵਿੱਚ ਜਿਆਦਾਤਰ ਧੁੱਪ ਰਹਿਣ ਦੀ ਸੰਭਾਵਨਾ ਹੈ। ਭਾਰਤ ਬਨਾਮ ਸ਼੍ਰੀਲੰਕਾ ਦੇ ਪਹਿਲੇ ਵਨਡੇ ਦੌਰਾਨ ਮੀਂਹ ਦੇ ਖੇਡ ਨੂੰ ਖਰਾਬ ਕਰਨ ਦੀ ਬਹੁਤ ਘੱਟ ਸੰਭਾਵਨਾ ਹੈ ਕਿਉਂਕਿ ਮੀਂਹ ਦੀ ਸਿਰਫ ਇੱਕ ਪ੍ਰਤੀਸ਼ਤ ਸੰਭਾਵਨਾ ਹੈ। ਮੈਚ ਵਾਲੇ ਦਿਨ ਹਵਾ ਦੀ ਗਤੀ ਲਗਭਗ 9 ਕਿਲੋਮੀਟਰ ਪ੍ਰਤੀ ਘੰਟਾ ਹੋਣ ਦੀ ਸੰਭਾਵਨਾ ਹੈ ਜਦੋਂ ਕਿ ਤਾਪਮਾਨ 26 ਡਿਗਰੀ ਸੈਲਸੀਅਸ ਤੋਂ 12 ਡਿਗਰੀ ਸੈਲਸੀਅਸ ਦੇ ਆਸਪਾਸ ਹੋ ਸਕਦਾ ਹੈ। ਨਮੀ 54 ਫੀਸਦੀ ਰਹਿਣ ਦਾ ਅਨੁਮਾਨ ਹੈ।

ਦੋਵਾਂ ਦੇਸ਼ਾਂ ਦੀ ਪਲੇਇੰਗ 11

ਸ਼੍ਰੀਲੰਕਾ : ਪਥੁਮ ਨਿਸਾਂਕਾ, ਕੁਸਲ ਮੈਂਡਿਸ (ਵਿਕਟਕੀਪਰ), ਅਵਿਸ਼ਕਾ ਫਰਨਾਂਡੋ, ਧਨੰਜੈ ਡੀ ਸਿਲਵਾ, ਚਰਿਥ ਅਸਾਲੰਕਾ, ਦਾਸੁਨ ਸ਼ਨਾਕਾ (ਕਪਤਾਨ), ਵਾਨਿੰਦੁ ਹਸਾਰੰਗਾ, ਚਮਿਕਾ ਕਰੁਣਾਰਤਨੇ, ਦੁਨਿਥ ਵੇਲਾਲੇਜ, ਕਸੂਨ ਰਾਜੀਥਾ, ਦਿਲਸ਼ਾਨ ਮਦੁਸ਼ਨਕਾ

ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇ. ਐਲ. ਰਾਹੁਲ (ਵਿਕਟਕੀਪਰ), ਹਾਰਦਿਕ ਪੰਡਯਾ, ਅਕਸ਼ਰ ਪਟੇਲ, ਮੁਹੰਮਦ ਸ਼ੰਮੀ, ਉਮਰਾਨ ਮਲਿਕ, ਮੁਹੰਮਦ ਸਿਰਾਜ, ਯੁਜਵੇਂਦਰ ਚਾਹਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 


Tarsem Singh

Content Editor

Related News