IND vs SL: ਸਾਹਾ ਨੇ ਖੋਲ੍ਹਿਆ ਰਾਜ਼, ਦੱਸਿਆ ਕਿਵੇਂ ਕੀਤੀ ਮੁਸ਼ਕਲ ਵਿਕਟ ''ਤੇ ਇੰਨੀ ਸ਼ਾਨਦਾਰ ਵਿਕਟਕੀਪਿੰਗ
Tuesday, Aug 08, 2017 - 06:32 PM (IST)

ਕੋਲੰਬੋ— ਸਪਿਨ ਅਤੇ ਉਛਾਲ ਭਰੀਆਂ ਪਿੱਚਾਂ 'ਤੇ ਵਿਕਟਕੀਪਿੰਗ ਕਰਨਾ ਬੇਹੱਦ ਮੁਸ਼ਕਲ ਹੁੰਦਾ ਹੈ ਅਤੇ ਵਿਕਟਕੀਪਰ ਦੇ ਲਈ ਚੁਣੌਤੀ ਉਦੋਂ ਹੋਰ ਵੱਧ ਜਾਂਦੀ ਹੈ ਜਦੋਂ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਜਿਹੇ ਹੋਣ, ਪਰ ਰਿਧੀਮਾਨ ਸਾਹਾ ਦਾ ਮੰਨਣਾ ਹੈ ਕਿ ਉਹ ਮੁਸ਼ਕਲ ਪਿੱਚਾਂ 'ਤੇ ਜਡੇਜਾ-ਅਸ਼ਵਿਨ ਦੇ ਖਿਲਾਫ ਵਿਕਟਕੀਪਿੰਗ ਦਾ ਆਨੰਦ ਮਾਣਦੇ ਹਨ। ਸਾਹਾ ਨੇ ਭਾਰਤ-ਸ਼੍ਰੀਲੰਕਾ ਵਿਚਾਲੇ ਖੇਡੀ ਜਾ ਰਹੀ ਟੈਸਟ ਸੀਰੀਜ਼ 'ਚ ਵਿਕਟਕੀਪਿੰਗ 'ਚ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਾਹਾ ਨੇ ਬੇਹੱਦ ਹੀ ਮੁਸ਼ਕਲ ਵਿਕਟ 'ਤੇ ਸ਼ਾਨਦਾਰ ਵਿਕਟਕੀਪਿੰਗ ਕਰਕੇ ਹਰ ਕਿਸੇ ਦਾ ਦਿਲ ਜਿੱਤ ਲਿਆ।
ਸਾਹਾ ਨੇ ਕਿਹਾ, ''ਮੈਨੂੰ ਅਸ਼ਵਿਨ ਅਤੇ ਜਡੇਜਾ ਦੇ ਖਿਲਾਫ ਅਜਿਹੀਆਂ ਪਿੱਚਾਂ 'ਤੇ ਵਿਕਟਕੀਪਿੰਗ ਕਰਨ ਦਾ ਮਜ਼ਾ ਆਉਂਦਾ ਹੈ। ਜੇਕਰ ਕਾਫੀ ਗੇਂਦਾਂ ਵਿਕਟਕੀਪਰ ਦੇ ਕੋਲ ਆਉਂਦੀਆਂ ਹਨ ਤਾਂ ਇਹ ਚੰਗਾ ਹੈ। ਜੇਕਰ ਤੁਹਾਡੇ ਕੋਲ ਜ਼ਿਆਦਾ ਗੇਂਦਾਂ ਆਉਂਦੀਆਂ ਹਨ ਤਾਂ ਤੁਸੀਂ ਹਮੇਸ਼ਾ ਤਿਆਰ ਰਹਿੰਦੇ ਹੋ। ਜੇਕਰ ਤੁਹਾਨੂੰ ਉਛਾਲ ਦੇ ਨਾਲ ਤਾਮਮੇਲ ਬਿਠਾਉਣਆ ਹੈ ਤਾਂ ਤੁਹਾਨੂੰ ਪਹਿਲਾਂ ਥੋੜ੍ਹਾ ਖੜ੍ਹਾ ਹੋਣਾ ਹੋਵੇਗਾ ਅਤੇ ਮੇਰੇ ਲਈ ਇਹ ਚੰਗਾ ਰਿਹਾ। ਇਹ ਆਮ ਜਿਹੀ ਗੱਲ ਹੈ। ਮੈਂ ਬਚਪਨ ਤੋਂ ਦੇਖ ਅਤੇ ਸਿੱਖ ਰਿਹਾ ਹਾਂ ਕਿ ਗੇਂਦ ਦੇ ਉਛਾਲ ਦੇ ਨਾਲ ਤੁਹਾਨੂੰ ਕਿਵੇਂ ਉਠਣਾ ਹੈ। ਪਰ ਇਸ ਵਿਕਟ 'ਤੇ ਉਛਾਲ ਜ਼ਿਆਦਾ ਸੀ। ਇਸ ਲਈ ਮੈਂ ਥੋੜ੍ਹਾ ਬਦਲਾਅ ਕਰਦੇ ਹੋਏ ਕੁਝ ਛੇਤੀ ਉਠ ਰਿਹਾ ਸੀ।''
ਸਾਹਾ ਨੇ ਕੁਸਲ ਮੇਂਡਿਸ ਅਤੇ ਐਂਜੇਲੋ ਮੈਥਿਊਜ਼ ਦੇ ਸ਼ਾਨਦਾਰ ਕੈਚ ਬੋਚੇ ਸਨ। ਇਸ 'ਤੇ ਸਾਹਾ ਨੇ ਕਿਹਾ, ''ਜਦੋਂ ਗੇਂਦ ਨੇ ਮੇਂਡਿਸ ਦੇ ਬੱਲੇ ਦਾ ਅੰਦਰੂਨੀ ਕਿਨਾਰਾ ਲਿਆ ਤਾਂ ਮੈਨੂੰ ਲੱਗਾ ਕਿ ਉਹ ਬੋਲਡ ਹੋ ਜਣਗੇ ਪਰ ਗੇਂਦ ਪੈਡ ਨਾਲ ਟਕਰਾਉਣ ਦੇ ਬਾਅਦ ਹਵਾ 'ਚ ਉਛਲ ਗਈ, ਰਫਤਾਰ ਘੱਟ ਸੀ ਇਸ ਲਈ ਮੈਨੂੰ ਗੇਂਦ ਤੱਕ ਪਹੰਚਣ 'ਚ ਜ਼ਿਆਦਾ ਸਮਾਂ ਮਿਲਿਆ ਅਤੇ ਮੈਂ ਡਾਈਵ ਲਾ ਕੇ ਕੈਚ ਫੜ ਲਿਆ।''
ਸਾਹਾ ਨੇ ਅੱਗੇ ਕਿਹਾ, ''ਇਹ ਚੰਗਾ ਵਿਕਟ ਸੀ। ਇਸ ਕੈਚ ਨਾਲ ਮੁਸ਼ਕਲ ਵਿਕਟ 'ਤੇ ਵਿਕਟਕੀਪਿੰਗ ਕਰਨ ਨਾਲ ਮੇਰਾ ਆਤਮਵਿਸ਼ਵਾਸ ਵਧਿਆ। ਮੈਥਿਊਜ਼ ਦਾ ਕੈਚ ਆਪਣੇ ਆਪ ਮੇਰੇ ਹੱਥ 'ਚ ਆ ਗਿਆ। ਮੈਂ ਖੁਸ਼ਕਿਸਮਤ ਸੀ। ਇਹ ਅਜਿੰਕਯ ਰਹਾਨੇ ਦੇ ਉਪਰੋਂ ਨਿਕਲ ਸਕਦਾ ਸੀ ਪਰ ਮੈਂ ਖੁਸ਼ਕਿਸਮਤ ਰਿਹਾ ਕਿ ਉਹ ਹੱਥ 'ਚ ਆ ਗਿਆ।''