IND vs SA, CWC 23 : ਵਿਰਾਟ ਕੋਹਲੀ ਦਾ ਸੈਂਕੜਾ, ਭਾਰਤ ਨੇ ਦੱਖਣੀ ਅਫਰੀਕਾ ਨੂੰ ਦਿੱਤਾ 327 ਦੌੜਾਂ ਦਾ ਟੀਚਾ

11/05/2023 6:22:45 PM

ਸਪੋਰਟਸ ਡੈਸਕ— ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ 37ਵਾਂ ਮੈਚ ਕੋਲਕਾਤਾ ਦੇ ਈਡਨ ਗਾਰਡਨ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕਰਦੇ ਹੋਏ ਵਿਰਾਟ ਕੋਹਲੀ (101) ਦੇ ਸੈਂਕੜੇ ਅਤੇ ਸ਼੍ਰੇਅਸ ਅਈਅਰ (77) ਦੇ ਅਰਧ ਸੈਂਕੜੇ ਦੀ ਬਦੌਲਤ 5 ਵਿਕਟਾਂ 'ਤੇ ਦੱਖਣੀ ਅਫਰੀਕਾ ਨੂੰ 327 ਦੌੜਾਂ ਦਾ ਟੀਚਾ ਦਿੱਤਾ ਹੈ। ਵਨਡੇ 'ਚ ਕੋਹਲੀ ਦਾ ਇਹ 49ਵਾਂ ਸੈਂਕੜਾ ਵੀ ਸੀ, ਜਿਸ ਨਾਲ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਵਨਡੇ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ।

ਭਾਰਤ ਦੀ ਸ਼ੁਰੂਆਤ ਚੰਗੀ ਰਹੀ ਪਰ ਰੋਹਿਤ ਸ਼ਰਮਾ ਨੇ ਖਰਾਬ ਸ਼ਾਟ ਕਾਰਨ ਆਪਣਾ ਵਿਕਟ ਗੁਆ ਦਿੱਤਾ। ਉਹ ਛੇਵੇਂ ਓਵਰ 'ਚ ਰਬਾਦਾ ਦੀ ਪੰਜਵੀਂ ਗੇਂਦ 'ਤੇ ਬਾਵੁਮਾ ਹੱਥੋਂ ਕੈਚ ਆਊਟ ਹੋ ਗਏ। ਉਨ੍ਹਾਂ ਨੇ 24 ਗੇਂਦਾਂ ਵਿੱਚ 40 ਦੌੜਾਂ ਬਣਾਈਆਂ ਜਿਸ ਵਿੱਚ 6 ਚੌਕੇ ਅਤੇ 2 ਛੱਕੇ ਸ਼ਾਮਲ ਸਨ। ਸ਼ੁਭਮਨ ਗਿੱਲ ਮਹਾਰਾਜ ਦੇ 11ਵੇਂ ਓਵਰ ਦੀ ਤੀਜੀ ਗੇਂਦ ਨੂੰ ਪੜ੍ਹਨ 'ਚ ਨਾਕਾਮਯਾਬ ਰਹੇ ਅਤੇ ਬੋਲਡ ਹੋ ਗਏ। ਗੇਂਦ ਬੇਲਸ 'ਤੇ ਜਾ ਕੇ ਲੱਗੀ। ਗਿੱਲ ਨੇ 24 ਗੇਂਦਾਂ 'ਚ 4 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ ਸਿਰਫ਼ 23 ਦੌੜਾਂ ਬਣਾਈਆਂ।
ਅਈਅਰ 87 ਗੇਂਦਾਂ 'ਚ 7 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 77 ਦੌੜਾਂ ਬਣਾ ਕੇ ਲੁੰਗੀ ਐਨਗਿਡੀ ਦੇ 37ਵੇਂ ਓਵਰ ਦੀ 5ਵੀਂ ਗੇਂਦ 'ਤੇ ਏਡਨ ਮਾਰਕਰਮ ਦੇ ਹੱਥੋਂ ਕੈਚ ਆਊਟ ਹੋ ਗਏ। ਕੇਐੱਲ ਰਾਹੁਲ ਫਲਾਪ ਸਾਬਤ ਹੋਏ ਅਤੇ ਸਿਰਫ਼ 8 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। ਉਹ ਜੌਹਨਸਨ ਦੇ 43ਵੇਂ ਓਵਰ ਦੀ ਪਹਿਲੀ ਗੇਂਦ 'ਤੇ ਡੁਸੇਨ ਦੇ ਹੱਥੋਂ ਕੈਚ ਹੋ ਗਏ। ਸੂਰਿਆਕੁਮਾਰ ਯਾਦਵ 14 ਗੇਂਦਾਂ ਵਿੱਚ 5 ਚੌਕਿਆਂ ਦੀ ਮਦਦ ਨਾਲ 22 ਦੌੜਾਂ ਦੀ ਛੋਟੀ ਪਾਰੀ ਖੇਡ ਕੇ ਆਊਟ ਹੋ ਗਏ। ਸ਼ਮਸੀ 46ਵੇਂ ਓਵਰ ਦੀ ਆਖਰੀ ਗੇਂਦ 'ਤੇ ਸੂਰਿਆਕੁਮਾਰ ਡੀ ਕਾਕ ਦੇ ਹੱਥੋਂ ਕੈਚ ਆਊਟ ਹੋ ਗਏ।
ਹੈੱਡ ਟੂ ਹੈੱਡ (ਵਿਸ਼ਵ ਕੱਪ ਵਿੱਚ)
ਕੁੱਲ ਮੈਚ - 5
ਭਾਰਤ - 2 ਜਿੱਤਾਂ
ਦੱਖਣੀ ਅਫਰੀਕਾ - 3 ਜਿੱਤਾਂ
ਪਿੱਚ ਰਿਪੋਰਟ
ਕੋਲਕਾਤਾ ਦੇ ਈਡਨ ਗਾਰਡਨ ਦੀ ਪਿੱਚ ਉੱਚ ਸਕੋਰ ਵਾਲੇ ਮੈਚਾਂ ਲਈ ਜਾਣੀ ਜਾਂਦੀ ਹੈ ਅਤੇ ਬੱਲੇਬਾਜ਼ਾਂ ਦਾ ਪੱਖ ਪੂਰਦੀ ਹੈ। ਹਾਲਾਂਕਿ ਖੇਡ ਦੇ ਬਾਅਦ ਦੇ ਪੜਾਵਾਂ ਵਿੱਚ ਇਹ ਸਪਿਨ ਗੇਂਦਬਾਜ਼ਾਂ ਨੂੰ ਆਪਣਾ ਪ੍ਰਭਾਵ ਬਣਾਉਣ ਅਤੇ ਲੜਾਈ ਵਿੱਚ ਉਤਸ਼ਾਹ ਦੀ ਇੱਕ ਵਾਧੂ ਪਰਤ ਜੋੜਨ ਦੀ ਆਗਿਆ ਦਿੰਦਾ ਹੈ।

ਮੌਸਮ
ਕੋਲਕਾਤਾ 'ਚ ਐਤਵਾਰ (5 ਨਵੰਬਰ) ਨੂੰ ਧੁੰਦ ਦਾ ਮੌਸਮ ਰਹੇਗਾ। ਮੀਂਹ ਦੀ ਸੰਭਾਵਨਾ ਚਾਰ ਫ਼ੀਸਦੀ ਅਤੇ ਨਮੀ 51 ਫ਼ੀਸਦੀ ਰਹੇਗੀ। ਇਸ ਤੋਂ ਇਲਾਵਾ 99 ਫ਼ੀਸਦੀ ਬੱਦਲ ਛਾਏ ਰਹਿਣਗੇ ਅਤੇ ਤਾਪਮਾਨ 23 ਤੋਂ 33 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ।

ਪਲੇਇੰਗ 11
ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ, ਮੁਹੰਮਦ ਸਿਰਾਜ।
ਦੱਖਣੀ ਅਫ਼ਰੀਕਾ : ਕਵਿੰਟਨ ਡੀ ਕਾਕ (ਵਿਕਟਕੀਪਰ), ਟੇਂਬਾ ਬਾਵੁਮਾ (ਕਪਤਾਨ), ਰਾਸੀ ਵੈਨ ਡੇਰ ਡੁਸੇਨ, ਏਡੇਨ ਮਾਰਕਰਮ, ਹੇਨਰਿਕ ਕਲਾਸੇਨ, ਡੇਵਿਡ ਮਿਲਰ, ਮਾਰਕੋ ਜੈਨਸੇਨ, ਕੇਸ਼ਵ ਮਹਾਰਾਜ, ਤਬਰੇਜ਼ ਸ਼ਮਸੀ, ਕੈਗਿਸੋ ਰਬਾਡਾ, ਲੁੰਗੀ ਐਨਗਿਡੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Aarti dhillon

Content Editor

Related News