ਭਾਰਤ-ਦੱ. ਅਫਰੀਕਾ ਵਿਚਾਲੇ ਪੁਣੇ ਟੈਸਟ 'ਤੇ ਮੰਡਰਾਇਆ ਖ਼ਤਰਾ, ਦੋਨ੍ਹਾਂ ਟੀਮਾਂ ਨੂੰ ਹੋ ਸਕਦੈ ਵੱਡਾ ਨੁਕਸਾਨ

10/08/2019 1:42:17 PM

ਸਪੋਰਟਸ ਡੈਸਕ— ਭਾਰਤੀ ਟੀਮ ਨੇ ਭਲੇ ਹੀ ਵਿਸ਼ਾਖਾਪਟਨਮ 'ਚ ਦੱ.ਅਫਰੀਕਾ ਖਿਲਾਫ ਪਹਿਲਾ ਟੈਸਟ 203 ਦੌੜਾਂ ਨਾਲ ਜਿੱਤ ਕੇ ਤਿੰਨ ਮੈਚਾਂ ਦੀ ਸੀਰੀਜ਼ 'ਚ 1-0 ਨਾਲ ਬੜ੍ਹਤ ਬਣਾ ਲਈ ਹੈ, ਪਰ ਪੁਣੇ 'ਚ ਹੋਣ ਵਾਲੇ ਦੂਜੇ ਟੈਸਟ ਤੋਂ ਪਹਿਲਾਂ ਉਸ ਦੇ ਲਈ ਚੰਗੀ ਖਬਰ ਨਹੀਂ ਆ ਰਹੀ ਹੈ। ਸੀਰੀਜ਼ ਦਾ ਦੂਜਾ ਮੈਚ 10 ਅਕਤੂਬਰ ਨੂੰ ਪੁਣੇ 'ਚ ਖੇਡਿਆ ਜਾਣਾ ਹੈ ਅਤੇ ਦੋਨੇਂ ਟੀਮਾਂ ਉਥੇ ਪਹੁੰਚ ਚੁੱਕਿਆਂ ਹਨ। ਪਰ ਆਈ. ਸੀ. ਸੀ. ਵਲੋਂ ਪਹਿਲੀ ਵਾਰ ਕਰਵਾਈ ਜਾ ਰਹੀ ਵਰਲਡ ਟੈਸਟ ਚੈਂਪੀਅਨਸ਼ਿਪ 'ਚ ਆਪਣੀ-ਆਪਣੀ ਸਥਿਤੀ ਨੂੰ ਹੋਰ ਮਜਬੂਤ ਕਰਨ ਵੱਲ ਵੇਖਦੀਆਂ ਹੋਈਆਂ ਦੋਨਾਂ ਟੀਮਾਂ ਸਾਹਮਣੇ ਹੁਣ ਇਕ-ਦੂਜੇ ਦੀ ਨਹੀਂ, ਬਲਕਿ ਮੌਸਮ ਦੀ ਸਭ ਤੋਂ ਵੱਡੀ ਚੁਣੌਤੀ ਹੈ। ਅਜਿਹੇ 'ਚ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ 'ਤੇ ਟਿੱਕ ਗਈਆਂ ਹਨ ਕਿ ਪੁਣੇ 'ਚ ਭਾਰਤ ਅਤੇ ਦੱ. ਅਫਰੀਕਾ ਟੈਸਟ ਹੋ ਸਕੇਗਾ ਜਾਂ ਨਹੀਂ।

ਮੀਂਹ ਰੁਕਣ 'ਤੇ ਜਲਦ ਸ਼ੁਰੂ ਕਰਵਾਇਆ ਜਾ ਸਕਦੈ ਮੈਚ
ਫਿਲਹਾਲ ਮੌਜੂਦਾ ਸਥਿਤੀ 'ਤੇ ਇਕ ਨਜ਼ਰ ਪਾਈਏ ਤਾਂ ਜਾਣਾਕਾਰੀ ਇਹ ਹੈ ਕਿ ਪੁਣੇ 'ਚ ਅਗਲੇ ਕੁਝ ਦਿਨਾਂ 'ਚ ਤੂਫਾਨ ਦੇ ਆਉਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਮਤਲੱਬ ਸਾਫ਼ ਹੈ ਕਿ ਹਾਲਾਤ ਇਨ੍ਹੇ ਚੰਗੇ ਨਹੀਂ ਹਨ। ਇਕ ਰਿਪੋਰਟ ਮੁਤਾਬਕ ਮੈਦਾਨ ਦੀ ਆਊਟਫੀਲਡ 'ਚ ਘਾਹ ਦੇ ਹੇਠਾਂ ਰੇਤ ਦੀ ਮੋਟੀ ਤੈਅ ਹੈ। ਅਜਿਹੇ 'ਚ ਲੋਕਲ ਪ੍ਰਸ਼ਾਸ਼ਨ ਦਾ ਕਹਿਣਾ ਹੈ ਕਿ ਮੀਂਹ ਰੁਕਣ ਤੋਂ ਬਾਅਦ 15-20 ਮਿੰਟ ਦੇ ਅੰਦਰ ਹੀ ਮੈਚ ਸ਼ੁਰੂ ਕਰਾਇਆ ਜਾ ਸਕਦਾ ਹੈ। ਹਾਲਾਂਕਿ ਇਸ ਗੱਲ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮੈਚ ਦੇ ਦੌਰਾਨ ਪੂਰੇ ਦਿਨ ਮੀਂਹ ਹੁੰਦਾ ਰਹੇ। ਜੇਕਰ ਅਜਿਹਾ ਹੁੰਦਾ ਹੈ ਤਾਂ ਫਿਰ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਲਿਹਾਜ਼ ਨਾਲ ਦੋਨਾਂ ਟੀਮਾਂ ਲਈ ਇਹ ਵੱਡਾ ਝਟਕਾ ਹੋਵੇਗਾ।PunjabKesari
ਮੈਚ ਡ੍ਰਾ ਰਹਿਣ 'ਤੇ ਦੋਨਾਂ ਟੀਮਾਂ ਨੂੰ ਮਿਲਣਗੇ ਬਰਾਬਰ ਦੇ ਅੰਕ
ਜੇਕਰ ਪੁਣੇ 'ਚ ਇਹ ਮੈਚ ਡ੍ਰਾ ਰਹਿੰਦਾ ਹੈ ਤਾਂ ਫਿਰ ਦੋਨਾਂ ਟੀਮਾਂ ਨੂੰ ਫਿਰ ਬਰਾਬਰ ਦੇ 13-13 ਅੰਕ ਦੇ ਦਿੱਤੇ ਜਾਣਗੇ। ਜਦ ਕਿ ਮੈਚ 'ਚ ਜਿੱਤ ਦਰਜ ਕਰਨ ਦੀ ਹਾਲਤ 'ਚ ਜੇਤੂ ਟੀਮ ਨੂੰ 40 ਅੰਕ ਹਾਸਲ ਹੋ ਸਕਦੇ ਹਨ। ਚੈਂਪੀਅਨਸ਼ਿਪ ਦਾ ਫਾਰਮੈਟ ਅਜਿਹਾ ਹੈ ਜਿਨ੍ਹੇ ਹਰ ਇਕ ਮੈਚ ਨੂੰ ਬੇਹੱਦ ਅਹਿਮ ਬਣਾ ਦਿੱਤਾ ਹੈ। ਬੇਸ਼ਕ ਪਿਛਲੇ ਕੁਝ ਦਿਨਾਂ ਤੋਂ ਪੁਣੇ 'ਚ ਧੁੱਪ ਨਿਕਲ ਹੋਈ ਹੈ ਪਰ ਆਉਣ ਵਾਲੇ ਦਿਨਾਂ 'ਚ ਮੀਂਹ ਪੂਰੀ ਤਰ੍ਹਾਂ ਸ਼ੱਕੀ ਬਣਿਆ ਹੋਇਆ ਹੈ ਅਤੇ ਦੂਜੇ ਟੈਸਟ ਦੇ ਪਹਿਲੇ ਦਿਨ ਵੀ ਹਾਲਤ ਬਹੁਤ ਚੰਗੀ ਨਹੀਂ ਵਿਖਾਈ ਰਹੀ ਹੈ।PunjabKesari
ਪਿਚ ਨੂੰ ਲੈ ਕੇ ਕਪਤਾਨ ਪਲੇਸੀਸ ਦਾ ਬਿਆਨ
ਦੱਖਣ ਅਫਰੀਕਾ ਦੇ ਕਪਤਾਨ ਫਾਫ ਡੂ ਪਲੇਸੀਸ ਨੇ ਵੀ ਪੁਣੇ ਦੀ ਪਿਚ ਨੂੰ ਲੈ ਕੇ ਬਿਆਨ ਦੇ ਦਿੱਤਾ ਹੈ। ਵਿਸ਼ਾਖਾਪਟਨਮ ਟੈਸਟ ਤੋਂ ਬਾਅਦ ਉਨ੍ਹਾਂ ਨੇ ਕਿਹਾ ਸੀ ਕਿ ਮੈਂ ਨਹੀਂ ਜਾਣਦਾ ਕਿ ਪੁਣੇ ਦੀ ਪਿਚ ਕਿਵੇਂ ਦੀ ਹੋਵੇਗੀ। ਪਰ ਸਿਤੰਬਰ-ਅਕਤੂਬਰ 'ਚ ਸੁੱਕੀ ਪਿਚ ਬਣਾਉਣਾ ਸੰਭਵ ਨਹੀਂ ਹੋਵੇਗਾ। ਬਸ ਇੰਨੀ ਉਮੀਦ ਹੈ ਕਿ ਇਹ ਵਿਸ਼ਾਖਾਪਟਨਮ ਟੈਸਟ ਤੋਂ ਬਿਹਤਰ ਹੋਵੇਗੀ।PunjabKesari


Related News