IND vs SA 2nd Test Day 1: ਦੱਖਣੀ ਅਫਰੀਕਾ ਦਾ ਸਕੋਰ 200 ਦੇ ਪਾਰ

Saturday, Nov 22, 2025 - 03:10 PM (IST)

IND vs SA 2nd Test Day 1: ਦੱਖਣੀ ਅਫਰੀਕਾ ਦਾ ਸਕੋਰ 200 ਦੇ ਪਾਰ

ਸਪੋਰਟਸ ਡੈਸਕ- ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀਜ਼ ਦੇ ਦੂਜਾ ਮੈਚ ਦੀ ਖੇਡ ਗੁਹਾਟੀ ਦੇ ਬਾਸਪਾਰਾ ਸਟੇਡੀਅਮ ਵਿਖੇ ਖੇਡੀ ਜਾ ਰਹੀ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 5 ਵਿਕਟਾਂ ਗੁਆ ਕੇ 201 ਦੌੜਾਂ ਬਣਾ ਲਈਆਂ ਹਨ। ਦੱਖਣੀ ਅਫਰੀਕਾ ਲਈ ਟ੍ਰਿਸਟਨ ਸਟੱਬਸ 49 ਦੌੜਾਂ, ਐਡਨ ਮਾਰਕਰਮ 38 ਦੌੜਾਂ, ਰਿਆਨ ਰਿਕੇਲਟਨ 35 ਦੌੜਾਂ, ਕਪਤਾਨ ਟੇਂਬਾ ਬਾਵੁਮਾ 41 ਤੇ ਵਿਆਨ ਮੁਡਲਰ 13 ਦੌੜਾਂ ਬਣਾ ਆਊਟ ਹੋਏ। ਕ੍ਰੀਜ਼ 'ਤੇ ਟੋਨੀ ਡਿ ਜ਼ੋਰਜੀ ਤੇ ਸੇਨੁਰਨ ਮੁਥੂਸਾਮੀ ਮੌਜੂਦ ਹਨ। ਭਾਰਤ ਲਈ ਕੁਲਦੀਪ ਯਾਦਵ ਨੇ 3 ਵਿਕਟਾਂ, ਜਸਪ੍ਰੀਤ ਬੁਮਰਾਹ ਨੇ 1 ਵਿਕਟ ਤੇ ਰਵਿੰਦਰ ਜਡੇਜਾ ਨੇ 1 ਵਿਕਟਾਂ ਲਈਆਂ। 

ਪਲੇਇੰਗ 11 

ਭਾਰਤ : ਕੇਐਲ ਰਾਹੁਲ, ਯਸ਼ਸਵੀ ਜਾਇਸਵਾਲ, ਸਾਈ ਸੁਦਰਸ਼ਨ, ਧਰੁਵ ਜੁਰੇਲ, ਰਿਸ਼ਭ ਪੰਤ (ਕਪਤਾਨ/ਵਿਕਟਕੀਪਰ), ਰਵਿੰਦਰ ਜਡੇਜਾ, ਨਿਤੀਸ਼ ਕੁਮਾਰ ਰੈਡੀ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ

ਦੱਖਣੀ ਅਫਰੀਕਾ: ਏਡਨ ਮਾਰਕਰਮ, ਰਿਆਨ ਰਿਕੇਲਟਨ, ਵਿਆਨ ਮਲਡਰ, ਟੇਂਬਾ ਬਾਵੁਮਾ (ਕਪਤਾਨ), ਟੋਨੀ ਡੀ ਜ਼ੋਰਜ਼ੀ, ਟ੍ਰਿਸਟਨ ਸਟੱਬਸ, ਕਾਈਲ ਵੇਰੇਨ (ਵਿਕਟਕੀਪਰ), ਮਾਰਕੋ ਜੈਨਸਨ, ਸੇਨੂਰਨ ਮੁਥੁਸਾਮੀ, ਸਾਈਮਨ ਹਾਰਮਰ, ਕੇਸ਼ਵ ਮਹਾਰਾਜ।


author

Tarsem Singh

Content Editor

Related News