IND vs SA 1st Test : ਦੱਖਣੀ ਅਫਰੀਕਾ ਨੇ ਭਾਰਤ ਨੂੰ 30 ਦੌੜਾਂ ਨਾਲ ਹਰਾਇਆ
Sunday, Nov 16, 2025 - 02:21 PM (IST)
ਸਪੋਰਟਸ ਡੈਸਕ- ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਕੋਲਕਾਤਾ ਦੇ ਈਡਨ ਗਾਰਡਨਸ ਵਿਖੇ ਖੇਡਿਆ ਗਿਆ। ਮੈਚ ਵਿਚ ਦੱਖਣੀ ਅਫਰੀਕਾ ਨੇ ਭਾਰਤ ਨੂੰ 30 ਦੌੜਾਂ ਨਾਲ ਹਰਾਇਆ। ਇਸ ਜਿੱਤ ਨਾਲ ਦੱਖਣੀ ਅਫਰੀਕਾ ਨੇ ਸੀਰੀਜ਼ 'ਚ 1-0 ਨਾਲ ਬੜ੍ਹਤ ਬਣਾ ਲਈ ਹੈ। ਇਸ ਮੈਚ ਦੀ ਪਿੱਚ ਬੱਲੇਬਾਜ਼ਾਂ ਲਈ ਚੁਣੌਤੀ ਵਾਂਗ ਸੀ। ਪੂਰੇ ਮੈਚ ਵਿਚ ਬੱਲੇਬਾਜ਼ ਦੌੜਾਂ ਬਣਾਉਣ ਲਈ ਸੰਘਰਸ਼ ਕਰਦੇ ਦਿਸੇ। ਬੱਲੇਬਾਜ਼ਾਂ ਦੇ ਮਾੜੇ ਪ੍ਰਦਰਸ਼ਨ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਮੈਚ ਦੌਰਾਨ ਸਿਰਫ ਦੱਖਣੀ ਅਫਰੀਕਾ ਦੇ ਕਪਤਾਨ ਟੇਂਬਾ ਬਾਵੁਮਾ ਨੇ ਹੀ ਸਭ ਤੋਂ ਵੱਧ 53 ਦੌੜਾਂ ਨਾਲ ਅਰਧ ਸੈਂਕੜਾ ਬਣਾਇਆ। ਬਾਕੀ ਕੋਈ ਵੀ ਬੱਲੇਬਾਜ਼ ਮੈਚ ਦੌਰਾਨ ਅਰਧ ਸੈਂਕੜਾ ਵੀ ਨਾ ਬਣਾ ਸਕੀ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੇ ਆਪਣੀ ਪਹਿਲੀ ਪਾਰੀ 'ਚ ਆਲ ਆਊਟ ਹੋ ਕੇ 159 ਦੌੜਾਂ ਬਣਾਈਆਂ। ਇਸ ਤੋਂ ਬਾਅਦ ਭਾਰਤ ਨੇ ਆਪਣੀ ਪਹਿਲੀ ਪਾਰੀ 'ਚ 189 ਦੌੜਾਂ ਬਣਾਈਆਂ ਤੇ 30 ਦੌੜਾਂ ਦੀ ਬੜ੍ਹਤ ਲੈ ਲਈ। ਇਸ ਤੋਂ ਬਾਅਦ ਆਪਣੀ ਦੂਜੀ ਪਾਰੀ ਦੱਖਣੀ ਅਫਰੀਕਾ ਦੱਖਣੀ ਅਫਰੀਕਾ ਨੇ ਆਪਣੀ ਦੂਜੀ ਪਾਰੀ 'ਚ ਆਲ ਆਊਟ ਹੋ ਕੇ 153 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 123 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਆਪਣੀ ਦੂਜੀ ਪਾਰੀ 'ਚ 93 ਦੌੜਾਂ 'ਤੇ ਹੀ ਢੇਰ ਹੋ ਗਈ ਤੇ 30 ਦੌੜਾਂ ਨਾਲ ਮੈਚ ਹਾਰ ਗਈ।
