IND vs SA : ਬਦਲ ਗਿਆ ਮੈਚ ਸ਼ੁਰੂ ਹੋਣ ਦਾ ਸਮਾਂ, ਭਾਰਤ ਕੋਲ ਸੈਮੀਫਾਈਨਲ ''ਚ ਪੁੱਜਣ ਦਾ ਮੌਕਾ
Saturday, Oct 29, 2022 - 08:26 PM (IST)
ਸਪੋਰਟਸ ਡੈਸਕ- ਟੀ20 ਵਿਸ਼ਵ ਕੱਪ 2022 ਦੇ ਸੁਪਰ-12 ਗਰੁੱਪ-2 ਦੇ ਮੁਕਾਬਲੇ 'ਚ ਐਤਵਾਰ ਨੂੰ ਭਾਰਤ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਵੇਗਾ। ਸ਼ੁਰੂਆਤੀ ਦੋ ਮੈਚਾਂ 'ਚ ਪਾਕਿਸਤਾਨ ਤੇ ਨੀਦਰਲੈਂਡ ਨੂੰ ਹਰਾ ਚੁੱਕੀ ਭਾਰਤੀ ਟੀਮ ਜੇਕਰ ਇਹ ਮੁਕਬਲਾ ਜਿੱਤ ਜਾਂਦੀ ਹੈ ਤੇ ਸੈਮੀਫਾਈਨਲ 'ਚ ਐਂਟਰੀ ਦਾ ਉਸ ਦਾ ਦਾਅਵਾ ਕਾਫੀ ਮਜ਼ਬੂਤ ਹੋ ਜਾਵੇਗਾ।
ਬਦਲ ਗਿਆ ਮੈਚ ਸ਼ੁਰੂ ਹੋਣ ਦਾ ਸਮਾਂ
ਜ਼ਿਕਰਯੋਗ ਹੈ ਕਿ ਮੈਚ ਸ਼ੁਰੂ ਹੋਣ ਦਾ ਸਮਾਂ ਬਦਲ ਗਿਆ ਹੈ। ਹੁਣ ਤਕ ਭਾਰਤ ਦੇ ਮੈਚ ਭਾਰਤੀ ਸਮੇਂ ਮੁਤਾਬਕ ਥੋੜ੍ਹਾ ਛੇਤੀ ਸ਼ੁਰੂ ਹੋਏ ਹਨ। ਭਾਰਤ ਦਾ ਪਾਕਿਸਤਾਨ ਨਾਲ ਖੇਡਿਆ ਗਿਆ ਪਹਿਲਾ ਮੈਚ 1.30 ਵਜੇ ਸ਼ੁਰੂ ਹੋਇਆ ਸੀ ਤਾਂ ਨੀਦਰਲੈਂਡ ਦੇ ਖ਼ਿਲਾਫ਼ ਦੂਜਾ ਮੈਚ ਦੁਪਹਿਰ 12.30 ਵਜੇ ਸ਼ੁਰੂ ਹੋਇਆ ਸੀ। ਪਰ ਹੁਣ ਭਾਰਤ ਦਾ ਦੱਖਣੀ ਅਫਰੀਕਾ ਦੇ ਖ਼ਿਲਾਫ਼ ਮੈਚ ਭਾਰਤੀ ਸਮੇਂ ਦੇ ਮੁਤਾਬਕ ਸ਼ਾਮ 4.30 ਵਜੇ ਸ਼ੁਰੂ ਹੋਵੇਗਾ।
ਹੈੱਡ ਟੂ ਹੈੱਡ
ਭਾਰਤ ਤੇ ਦੱਖਣੀ ਅਫਰੀਕਾ ਦਰਮਿਆਨ ਹੁਣ ਤਕ ਕੁੱਲ 23 ਟੀ20 ਮੈਚ ਖੇਡੇ ਗਏ ਹਨ। ਇਨ੍ਹਾਂ 'ਚੋਂ ਭਾਰਤ 13 ਵਾਰ ਜਿੱਤਿਆ ਹੈ ਜਦਕਿ ਦੱਖਣੀ ਅਫਰੀਕਾ 9 ਵਾਰ ਜਿੱਤ ਚੁੱਕਾ ਹੈ। ਇਕ ਮੈਚ ਬੇਨਤੀਜਾ ਰਿਹਾ ਹੈ।
ਇਹ ਵੀ ਪੜ੍ਹੋ : T20 WC : ਪਾਕਿ ਟੀਮ ਦੀ ਹਾਰ ਤੋਂ ਬੌਖਲਾਏ ਸ਼ੋਏਬ ਅਖਤਰ, ਟੀਮ ਇੰਡੀਆ ਲਈ ਨਿਕਲੇ ਤਿੱਖੇ ਬੋਲ...
ਪਿੱਚ ਦੀ ਸਥਿਤੀ
ਪਰਥ 'ਚ ਐਤਵਾਰ ਨੂੰ ਦੋ ਮੈਚ ਹਨ। ਪਹਿਲਾ ਮੈਚ ਪਾਕਿਸਤਾਨ ਤੇ ਨੀਦਰਲੈਂਡ ਦਰਮਿਆਨ ਹੋਵੇਗਾ। ਇਸ ਤੋਂ ਬਾਅਦ ਉਸੇ ਪਿੱਚ 'ਤੇ ਭਾਰਤ ਤੇ ਦੱਖਣੀ ਅਫਰੀਕਾ ਦਰਮਿਆਨ ਮੁਕਾਬਲਾ ਹੋਵੇਗਾ। ਇਸ ਵਿਕਟ 'ਤੇ ਹਲਕੀ ਘਾਹ ਵੀ ਰਹਿੰਦੀ ਹੈ। ਇਸ ਨਾਲ ਤੇਜ਼ ਗੇਂਦਬਾਜ਼ਾਂ ਨੂੰ ਫ਼ਾਇਦਾ ਮਿਲ ਸਕਦਾ ਹੈ।
ਮੌਸਮ ਦਾ ਮਿਜਾਜ਼
ਇਸ ਮੈਚ 'ਚ ਮੀਂਹ ਅੜਿੱਕਾ ਪਾ ਸਕਦਾ ਹੈ। ਮੌਸਮ ਦੀ ਭਵਿੱਖਬਾਣੀ ਦੇ ਮੁਤਾਬਕ, ਮੀਂਹ ਦੀ ਸੰਭਾਵਨਾ 30 ਫ਼ੀਸਦੀ ਹੈ। ਹਵਾ ਦੀ ਰਫ਼ਤਾਰ 35 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ। ਹਾਲਾਂਕਿ ਦੇਰ ਸ਼ਾਮ ਇਹ ਘੱਟ ਹੋ ਸਕਦੀ ਹੈ।
ਟੀਮਾਂ ਇਸ ਪ੍ਰਕਾਰ ਹਨ :
ਭਾਰਤ : ਰੋਹਿਤ ਸ਼ਰਮਾ (ਕਪਤਾਨ), ਕੇ. ਐਲ. ਰਾਹੁਲ, ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਹਾਰਦਿਕ ਪੰਡਯਾ, ਦਿਨੇਸ਼ ਕਾਰਤਿਕ (ਵਿਕਟਕੀਪਰ), ਰਿਸ਼ਭ ਪੰਤ (ਵਿਕਟਕੀਪਰ), ਯੁਜਵੇਂਦਰ ਚਾਹਲ, ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਹਰਸ਼ਲ ਪਟੇਲ, ਮੁਹੰਮਦ ਸ਼ੰਮੀ, ਅਰਸ਼ਦੀਪ ਸਿੰਘ, ਭੁਵਨੇਸ਼ਵਰ ਕੁਮਾਰ, ਦੀਪਕ ਹੁੱਡਾ।
ਦੱਖਣੀ ਅਫਰੀਕਾ : ਟੇਂਬਾ ਬਾਵੁਮਾ (ਕਪਤਾਨ), ਕੁਇੰਟਨ ਡੀ ਕਾਕ, ਏਡੇਨ ਮਾਰਕਰਮ, ਡੇਵਿਡ ਮਿਲਰ, ਰਿਲੇ ਰੋਸੋ, ਟ੍ਰਿਸਟਨ ਸਟੱਬਸ, ਕਾਗਿਸੋ ਰਬਾਡਾ, ਵੇਨ ਪਾਰਨੇਲ, ਕੇਸ਼ਵ ਮਹਾਰਾਜ, ਤਬਰੇਜ਼ ਸ਼ਮਸੀ, ਮਾਰਕੋ ਜੈਨਸੇਨ, ਐਨਰਿਕ ਨੋਰਕੀਆ, ਰੇਜ਼ਾ ਹੈਂਡਰਿਕਸ, ਹੈਨਰਿਕ ਕਲਾਸੇਨ, ਲੁੰਗੀ ਐਨਗਿਡੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।