Asia Cup 2023 : ਪਾਕਿ ਨਾਲ ਮੁਕਾਬਲੇ ਲਈ ਤਿਆਰ ਭਾਰਤ, ਜਾਣੋ ਸਮਾਂ ਤੇ ਕਿੱਥੇ ਦੇਖ ਪਾਓਗੇ ਫ੍ਰੀ 'ਚ ਮੈਚ

Sunday, Sep 10, 2023 - 12:30 PM (IST)

Asia Cup 2023 : ਪਾਕਿ ਨਾਲ ਮੁਕਾਬਲੇ ਲਈ ਤਿਆਰ ਭਾਰਤ, ਜਾਣੋ ਸਮਾਂ ਤੇ ਕਿੱਥੇ ਦੇਖ ਪਾਓਗੇ ਫ੍ਰੀ 'ਚ ਮੈਚ

ਸਪੋਰਟਸ ਡੈਸਕ- ਏਸ਼ੀਆ ਕੱਪ ਦੇ ਸੁਪਰ-4 'ਚ ਭਾਰਤ ਅਤੇ ਪਾਕਿਸਤਾਨ ਐਤਵਾਰ (10 ਸਤੰਬਰ) ਨੂੰ ਹੋਵੇਗਾ। ਦੋਵੇਂ ਟੀਮਾਂ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ 'ਚ ਆਹਮੋ-ਸਾਹਮਣੇ ਹੋਣਗੀਆਂ। ਇਸ ਸਟੇਡੀਅਮ 'ਚ 2004 ਤੋਂ ਬਾਅਦ ਪਹਿਲੀ ਵਾਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਨਡੇ ਮੈਚ ਹੋਵੇਗਾ। ਪਿਛਲੀ ਵਾਰ ਜਦੋਂ ਦੋਵੇਂ ਟੀਮਾਂ ਇਥੇ ਇੱਕ ਦੂਜੇ ਦੇ ਖ਼ਿਲਾਫ਼ ਖੇਡੀਆਂ ਸਨ ਤਾਂ ਪਾਕਿਸਤਾਨ ਨੇ ਏਸ਼ੀਆ ਕੱਪ ਦੇ ਮੈਚ ਵਿੱਚ ਹੀ 59 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਉਸ ਸਮੇਂ ਸੌਰਵ ਗਾਂਗੁਲੀ ਅਤੇ ਇੰਜ਼ਮਾਮ ਉਲ ਹੱਕ ਆਪਣੀ-ਆਪਣੀ ਟੀਮ ਦੇ ਕਪਤਾਨ ਸਨ। ਇਸ ਤੋਂ ਇਲਾਵਾ 1994 'ਚ ਇਕ ਮੈਚ ਬੇ-ਨਤੀਜਾ ਰਿਹਾ ਸੀ।
ਭਾਰਤ ਅਤੇ ਪਾਕਿਸਤਾਨ ਵਿਚਾਲੇ ਇਸ ਟੂਰਨਾਮੈਂਟ ਦਾ ਇਹ ਦੂਜਾ ਮੈਚ ਹੋਵੇਗਾ। 2 ਸਤੰਬਰ ਨੂੰ ਗਰੁੱਪ ਰਾਊਂਡ ਵਿੱਚ ਖੇਡਿਆ ਗਿਆ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਉਸ ਮੈਚ 'ਚ ਭਾਰਤੀ ਟੀਮ ਨੂੰ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਿਆ ਪਰ ਪਾਕਿਸਤਾਨੀ ਬੱਲੇਬਾਜ਼ ਕ੍ਰੀਜ਼ 'ਤੇ ਵੀ ਨਹੀਂ ਆ ਸਕੇ। ਮੀਂਹ ਕਾਰਨ ਪਾਰੀ ਸ਼ੁਰੂ ਨਹੀਂ ਹੋ ਸਕੀ।

ਇਹ ਵੀ ਪੜ੍ਹੋ- ਵਿਸ਼ਵ ਕੱਪ ਦੇ ਲਈ ਸਚਿਨ ਨੂੰ ਮਿਲਿਆ ਗੋਲਡਨ ਟਿਕਟ, BCCI ਨੇ ਜੈ ਸ਼ੰਕਰ ਨਾਲ ਸਾਂਝੀ ਕੀਤੀ ਤਸਵੀਰ
ਪਾਕਿਸਤਾਨ ਸੁਪਰ-4 ਵਿੱਚ ਜਿੱਤ ਚੁੱਕਾ ਹੈ ਇੱਕ ਮੈਚ
ਪਾਕਿਸਤਾਨ ਦੀ ਟੀਮ ਸੁਪਰ-4 ਵਿੱਚ ਇੱਕ ਮੈਚ ਖੇਡ ਚੁੱਕੀ ਹੈ। ਇਸ ਨੇ ਬੁੱਧਵਾਰ ਨੂੰ ਲਾਹੌਰ ਦੇ ਗੱਦਾਫੀ ਸਟੇਡੀਅਮ 'ਚ ਬੰਗਲਾਦੇਸ਼ ਨੂੰ ਹਰਾਇਆ ਸੀ। ਉਸ ਦੀ ਨਜ਼ਰ ਲਗਾਤਾਰ ਦੂਜੀ ਜਿੱਤ 'ਤੇ ਹੋਵੇਗੀ। ਇਸ ਦੇ ਨਾਲ ਹੀ ਸੁਪਰ-4 'ਚ ਭਾਰਤੀ ਟੀਮ ਦਾ ਇਹ ਪਹਿਲਾ ਮੈਚ ਹੋਵੇਗਾ।
ਭਾਰਤ ਬਨਾਮ ਪਾਕਿਸਤਾਨ ਮੈਚ ਕਦੋਂ ਖੇਡਿਆ ਜਾਵੇਗਾ?
ਭਾਰਤ ਬਨਾਮ ਪਾਕਿਸਤਾਨ ਏਸ਼ੀਆ ਕੱਪ ਦਾ ਸੁਪਰ-4 ਮੈਚ ਐਤਵਾਰ 10 ਸਤੰਬਰ ਨੂੰ ਖੇਡਿਆ ਜਾਵੇਗਾ।
ਭਾਰਤ ਬਨਾਮ ਪਾਕਿਸਤਾਨ ਮੈਚ ਕਦੋਂ ਖੇਡਿਆ ਜਾਵੇਗਾ?
ਭਾਰਤ ਬਨਾਮ ਪਾਕਿਸਤਾਨ ਏਸ਼ੀਆ ਕੱਪ ਸੁਪਰ-4 ਮੈਚ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡਿਆ ਜਾਵੇਗਾ।

ਇਹ ਵੀ ਪੜ੍ਹੋ- Asia Cup 2023: ਪਾਕਿ ਖ਼ਿਲਾਫ਼ ਮੈਚ ਤੋਂ ਪਹਿਲਾਂ ਭਾਰਤੀ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ, ਬੁਮਰਾਹ ਦੀ ਟੀਮ 'ਚ ਹੋਈ ਵਾਪਸੀ
ਭਾਰਤ ਬਨਾਮ ਪਾਕਿਸਤਾਨ ਮੈਚ ਕਿੰਨੇ ਵਜੇ ਸ਼ੁਰੂ ਹੋਵੇਗਾ?
ਭਾਰਤ ਬਨਾਮ ਪਾਕਿਸਤਾਨ ਏਸ਼ੀਆ ਕੱਪ ਸੁਪਰ-4 ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3 ਵਜੇ ਸ਼ੁਰੂ ਹੋਵੇਗਾ। ਟਾਸ ਇਸ ਤੋਂ ਅੱਧਾ ਘੰਟਾ ਪਹਿਲਾਂ ਯਾਨੀ ਦੁਪਹਿਰ 2:30 ਵਜੇ ਹੋਵੇਗਾ।
ਤੁਸੀਂ ਕਿਸ ਟੀਵੀ ਚੈਨਲ 'ਤੇ ਦੇਖ ਸਕਦੇ ਹੋ ਭਾਰਤ ਅਤੇ ਪਾਕਿਸਤਾਨ ਦਾ ਮੈਚ?
ਭਾਰਤ ਬਨਾਮ ਪਾਕਿਸਤਾਨ ਵਿਚਾਲੇ ਮੈਚ ਦਾ ਸਿੱਧਾ ਪ੍ਰਸਾਰਣ ਸਟਾਰ ਸਪੋਰਟਸ ਚੈਨਲਾਂ 'ਤੇ ਕੀਤਾ ਜਾਵੇਗਾ। ਇਸ ਮੈਚ ਨੂੰ ਤੁਸੀਂ ਵੱਖ-ਵੱਖ ਚੈਨਲਾਂ 'ਤੇ ਵੱਖ-ਵੱਖ ਭਾਸ਼ਾਵਾਂ 'ਚ ਦੇਖ ਸਕਦੇ ਹੋ। ਇਸ ਦੇ ਨਾਲ ਹੀ ਮੁਫਤ ਡੀਟੀਐੱਚ ਦੀ ਵਰਤੋਂ ਕਰਨ ਵਾਲੇ ਦਰਸ਼ਕ ਡੀਡੀ ਸਪੋਰਟਸ 'ਤੇ ਫ੍ਰੀ ਮੈਚ ਦੇਖ ਸਕਣਗੇ।

ਇਹ ਵੀ ਪੜ੍ਹੋ- Asia Cup, IND vs PAK : ਮੈਚ ਤੋਂ ਪਹਿਲਾਂ ਮੌਸਮ ਨੂੰ ਲੈ ਕੇ ਸਾਹਮਣੇ ਆਈ ਚੰਗੀ ਖ਼ਬਰ
ਭਾਰਤ ਬਨਾਮ ਪਾਕਿਸਤਾਨ ਮੈਚ ਦੀ ਲਾਈਵ ਸਟ੍ਰੀਮਿੰਗ ਕਿੱਥੇ ਉਪਲਬਧ ਹੋਵੇਗੀ?
ਤੁਸੀਂ ਇਸ ਮੈਚ ਨੂੰ ਡਿਜ਼ਨੀ+ਹਾਟਸਟਾਰ ਐਪ 'ਤੇ ਆਨਲਾਈਨ ਦੇਖ ਸਕਦੇ ਹੋ। ਡਿਜ਼ਨੀ+ਹਾਟਸਟਾਰ ਮੋਬਾਈਲ 'ਤੇ ਆਪਣੇ ਦਰਸ਼ਕਾਂ ਨੂੰ ਮੈਚ ਮੁਫ਼ਤ ਦਿਖਾਏਗਾ। 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News