ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਨੇ ਕੀਤੀ ਭਵਿੱਖਬਾਣੀ, ਕਿਹਾ ਇਹ ਟੀਮ ਕਰੇਗੀ ਜਿੱਤ ਹਾਸਲ

Saturday, Sep 02, 2023 - 02:24 PM (IST)

ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਨੇ ਕੀਤੀ ਭਵਿੱਖਬਾਣੀ, ਕਿਹਾ ਇਹ ਟੀਮ ਕਰੇਗੀ ਜਿੱਤ ਹਾਸਲ

ਚੰਡੀਗੜ੍ਹ (ਬਿਊਰੋ)—ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਦਾ ਮੰਨਣਾ ਹੈ ਕਿ ਭਾਰਤ ਏਸ਼ੀਆ ਕੱਪ 2023 ਦੇ ਆਪਣੇ ਸ਼ੁਰੂਆਤੀ ਮੈਚ 'ਚ ਪਾਕਿਸਤਾਨ ਖ਼ਿਲਾਫ਼ ਜਿੱਤ ਹਾਸਲ ਕਰੇਗਾ ਕਿਉਂਕਿ ਉਹ ਕਾਫ਼ੀ ਬਿਹਤਰ ਟੀਮ ਹੈ। ਭਾਰਤ ਏਸ਼ੀਆ ਕੱਪ 2023 'ਚ ਅੱਜ ਭਾਵ ਸ਼ਨੀਵਾਰ ਨੂੰ ਪੱਲੇਕੇਲੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ 3 ਵਜੇ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ।

ਇਹ ਵੀ ਪੜ੍ਹੋ- ਟੀਮਾਂ ਦੀ ਜਰਸੀ 'ਤੇ ਪਾਕਿ ਦਾ ਨਾਮ ਨਾ ਹੋਣ 'ਤੇ ਮਚਿਆ ਬਵਾਲ, PCB 'ਤੇ ਸਾਬਕਾ ਪਾਕਿ ਖਿਡਾਰੀਆਂ ਨੇ ਵਿੰਨ੍ਹਿਆ ਨਿਸ਼ਾਨਾ
ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਬਹੁ-ਉਡੀਕ ਮੁਕਾਬਲੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 2 ਸਤੰਬਰ ਨੂੰ ਏਸ਼ੀਆ ਕੱਪ 'ਚ ਭਾਰਤ ਪਾਕਿਸਤਾਨ ਨਾਲ ਮੁਕਾਬਲਾ ਕਰੇਗਾ ਤਾਂ ਇਸ ਬਹੁਚਰਚਿਤ ਮੁਕਾਬਲੇ 'ਚ ਇਕ ਹੋਰ ਅਧਿਆਏ ਜੋੜਣ ਵਾਲਾ ਹੈ। ਮੈਚ ਤੋਂ ਪਹਿਲਾਂ ਯੋਗਰਾਜ ਨੇ ਕਿਹਾ, 'ਜੇਕਰ ਅਸੀਂ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਦੀ ਤੁਲਨਾ ਕਰੀਏ ਤਾਂ ਮੈਨੂੰ ਲੱਗਦਾ ਹੈ ਕਿ ਟੀਮ ਇੰਡੀਆ ਜ਼ਿਆਦਾ ਬਿਹਤਰ ਹੈ ਅਤੇ ਟੀਮ ਇੰਡੀਆ ਨੂੰ ਹਰਾਉਣਾ ਮੁਸ਼ਕਿਲ ਹੈ। ਸਾਡੇ ਖਿਡਾਰੀ ਪੂਰਾ ਸਮਾਂ ਪੇਸ਼ੇਵਰ ਅਤੇ ਪ੍ਰਤੀਯੋਗੀ ਕ੍ਰਿਕਟ ਖੇਡ ਰਹੇ ਹਨ। ਉਨ੍ਹਾਂ ਨੇ ਕਿਹਾ, 'ਪਾਕਿਸਤਾਨ ਕੋਲ ਅਜਿਹੇ ਖਿਡਾਰੀ ਨਹੀਂ ਹਨ... ਮੈਨੂੰ ਨਹੀਂ ਲੱਗਦਾ ਕਿ ਇਸ ਸਮੇਂ ਕੋਈ ਟੀਮ ਇੰਡੀਆ ਨੂੰ ਹਰਾ ਸਕਦਾ ਹੈ।'
ਮੈਚ ਤੋਂ ਪਹਿਲਾਂ ਰੋਹਿਤ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਖੇਡ ਨੂੰ ਸੰਤੁਲਿਤ ਕਰਨਾ ਹੋਵੇਗਾ ਅਤੇ ਜੋਖਮ ਲੈਣ ਤੋਂ ਪਹਿਲਾਂ ਸਥਿਤੀਆਂ ਦਾ ਧਿਆਨ ਨਾਲ ਮੁਲਾਂਕਣ ਕਰਨਾ ਹੋਵੇਗਾ ਕਿਉਂਕਿ ਟੀਮ ਨੂੰ ਉਨ੍ਹਾਂ ਦੀ ਲੰਬੀ ਪਾਰੀ ਖੇਡਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ, 'ਮੈਂ ਕਾਫ਼ੀ ਕ੍ਰਿਕਟ ਖੇਡਿਆ ਹੈ ਇਸ ਲਈ ਉਸ ਅਨੁਭਵ ਦਾ ਇਸਤੇਮਾਲ ਕਰਨਾ ਜ਼ਰੂਰੀ ਹੈ। ਟੀਮ ਮੇਰੇ ਤੋਂ ਜੋ ਚਾਹੇਗੀ ਮੈਂ ਉਹੀ ਕਰਾਂਗਾ। ਪਿਛਲੇ ਦੋ ਸਾਲਾਂ 'ਚ ਮੈਂ ਇੱਕ ਵੱਖਰੇ ਬ੍ਰਾਂਡ ਦੀ ਕ੍ਰਿਕਟ ਖੇਡੀ ਹੈ- ਜਦੋਂ ਬੱਲੇਬਾਜ਼ੀ ਦੀ ਗੱਲ ਆਉਂਦੀ ਹੈ ਤਾਂ ਇਹ ਇੱਕ ਉੱਚ ਜੋਖਮ ਵਾਲੀ ਕ੍ਰਿਕਟ ਸੀ। ਜਦੋਂ ਜੋਖਮ ਲੈਣ ਦੀ ਗੱਲ ਆਉਂਦੀ ਹੈ ਤਾਂ ਮੈਨੂੰ ਆਪਣੀ ਖੇਡ 'ਚ ਸਹੀ ਸੰਤੁਲਨ ਪ੍ਰਾਪਤ ਕਰਨ ਦੀ ਜ਼ਰੂਰਤ ਹੁੰਦੀ ਹੈ।

ਇਹ ਵੀ ਪੜ੍ਹੋ- ਭਾਰਤ ਤੋਂ ਹਾਰਨ 'ਤੇ ਵੀ ਪਾਕਿ ਨੂੰ ਪਲੇਇੰਗ 11 'ਚ ਬਦਲਾਅ ਨਹੀਂ ਕਰਨਾ ਚਾਹੀਦਾ : ਸਾਬਕਾ ਪਾਕਿ ਕ੍ਰਿਕਟਰ
ਏਸ਼ੀਆਈ ਦਿੱਗਜਾਂ ਵਿਚਕਾਰ ਟਕਰਾਅ ਦੀ ਪੂਰਵ ਸੰਧਿਆ 'ਤੇ ਬਾਬਰ ਨੇ ਵਿਰਾਟ ਨੂੰ ਮਿਲਣ ਤੋਂ ਬਾਅਦ ਉਨ੍ਹਾਂ 'ਤੇ ਪਏ ਪ੍ਰਭਾਵ ਬਾਰੇ ਗੱਲ ਕੀਤੀ। ਬਾਬਰ ਨੇ ਕਿਹਾ, 'ਜੋ ਬਹਿਸ ਚੱਲ ਰਹੀ ਹੈ, ਉਹ ਉਨ੍ਹਾਂ 'ਤੇ ਛੱਡ ਦਿੱਤੀ ਜਾਵੇ। ਮੈਂ ਇਸ 'ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ। ਹਰ ਕਿਸੇ ਦਾ ਆਪਣਾ ਨਜ਼ਰੀਆ ਹੁੰਦਾ ਹੈ। ਆਪਸੀ ਸਤਿਕਾਰ ਹੋਣਾ ਚਾਹੀਦਾ ਹੈ। ਮੈਨੂੰ ਸਿਖਾਇਆ ਗਿਆ ਹੈ ਕਿ ਸਾਨੂੰ ਆਪਣੇ ਉੱਚ ਅਧਿਕਾਰੀਆਂ ਦਾ ਆਦਰ ਕਰਨਾ ਚਾਹੀਦਾ ਹੈ। ਮੈਂ ਉਸ ਤੋਂ ਬਹੁਤ ਕੁਝ ਸਿੱਖਿਆ। ਮੈਂ ਕਈ ਇੰਟਰਵਿਊ 'ਚ ਕਿਹਾ ਹੈ ਕਿ ਮੈਂ ਉਸ ਨਾਲ 2019 'ਚ ਗੱਲ ਕੀਤੀ ਸੀ ਅਤੇ ਉਨ੍ਹਾਂ ਨੇ ਮੇਰੀ ਬਹੁਤ ਮਦਦ ਕੀਤੀ ਸੀ। ਉਹ ਮਦਦਗਾਰ ਰਹੇ ਹਨ। 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News