Ind vs Pak: ਬਾਰਿਸ਼ ਵਿਚਾਲੇ ਆਈ ਵੱਡੀ ਅਪਡੇਟ, ਜਾਣੋ ਕੀ ਰਿਹਾ ਨਤੀਜਾ
Saturday, Sep 02, 2023 - 09:59 PM (IST)
ਸਪੋਰਟਸ ਡੈਸਕ- ਭਾਰਤ ਤੇ ਪਾਕਿਸਤਾਨ ਦਰਮਿਆਨ ਸ਼੍ਰੀਲੰਕਾ ਦੇ ਪੱਲੇਕੇਲੇ ਕ੍ਰਿਕਟ ਸਟੇਡੀਅਮ 'ਚ ਏਸ਼ੀਆ ਕੱਪ ਦਾ ਤੀਜੇ ਮੈਚ ਵਿਚ ਬਾਰਿਸ਼ ਨੇ ਅੜਿੱਕਾ ਪਾਇਆ। ਲੰਬਾ ਇੰਤਜ਼ਾਰ ਕਰਨ ਮਗਰੋਂ ਮੈਚ ਨੂੰ ਰੱਦ ਕਰ ਦਿੱਤਾ ਗਿਆ ਹੈ। ਦੋਹਾਂ ਟੀਮਾਂ ਨੂੰ ਇਸ ਮੈਚ ਤੋਂ 1-1 ਪੁਆਇੰਟ ਦਿੱਤਾ ਜਾਵੇਗਾ। ਭਾਰਤ ਨੇ ਪਹਿਲਾਂ ਟਾਸ ਜਿੱਤ ਕੇ 48.5 ਓਵਰਾਂ 'ਚ ਆਲ ਆਊਟ ਹੋ ਕੇ 266 ਦੌੜਾਂ ਬਣਾਈਆਂ ਤੇ ਪਾਕਿਸਤਾਨ ਨੂੰ ਜਿੱਤ ਲਈ 267 ਦੌੜਾਂ ਦਾ ਟੀਚਾ ਦਿੱਤਾ ਸੀ। ਪਾਕਿਸਤਾਨ ਦੀ ਪਾਰੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਾਰਿਸ਼ ਸ਼ੁਰੂ ਹੋ ਗਈ ਤੇ ਮੁਕਾਬਲਾ ਮੁੜ ਸ਼ੁਰੂ ਹੀ ਨਹੀਂ ਹੋ ਸਕਿਆ।
ਇਹ ਖ਼ਬਰ ਵੀ ਪੜ੍ਹੋ - ਸੰਸਦ ਦੇ ਵਿਸ਼ੇਸ਼ ਸੈਸ਼ਨ 'ਚ 'ਵਨ ਨੇਸ਼ਨ, ਵਨ ਇਲੈਕਸ਼ਨ' ਬਿੱਲ ਲਿਆ ਸਕਦੀ ਹੈ ਕੇਂਦਰ, ਜਾਣੋ ਕੀ ਨੇ ਵੱਖ-ਵੱਖ ਪਹਿਲੂ
ਭਾਰਤ ਵਲੋਂ ਹਾਰਦਿਕ ਪੰਡਯਾ ਨੇ 87 ਦੌੜਾਂ, ਈਸ਼ਾਨ ਕਿਸ਼ਨ ਨੇ 82 ਦੌੜਾਂ, ਰਵਿੰਦਰ ਜਡੇਜਾ ਨੇ 14 ਦੌੜਾਂ, ਰੋਹਿਤ ਸ਼ਰਮਾ ਨੇ 11 ਦੌੜਾਂ, ਸ਼ੁਭਮਨ ਗਿੱਲ ਨੇ 10 ਦੌੜਾਂ, ਵਿਰਾਟ ਕੋਹਲੀ ਨੇ 4 ਦੌੜਾਂ, ਸ਼੍ਰੇਅਸ ਅਈਅਰ ਨੇ 14 ਦੌੜਾਂ ਬਣਾਈਆਂ। ਪਾਕਿਸਤਾਨ ਵਲੋਂ ਸ਼ਾਹੀਨ ਸ਼ਾਹ ਅਫਰੀਦੀ ਨੇ 4, ਨਸੀਮ ਸ਼ਾਹ ਨੇ 2 ਤੇ ਹਾਰਿਸ ਰਊਫ ਨੇ 3 ਵਿਕਟਾਂ ਲਈਆਂ।
ਸਿਖਰਲੇ ਕ੍ਰਮ ਦੇ ਬੱਲੇਬਾਜ਼ੀ ਹੋਏ ਧਾਰਾਸ਼ਾਹੀ
ਭਾਰਤੀ ਟੀਮ ਨੇ ਇਸ ਮੁਕਾਬਲੇ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਸ਼ੁਰੂਆਤੀ ਓਵਰਾਂ ਮਗਰੋਂ ਹੋਈ ਬਰਸਾਤ ਤੋਂ ਬਾਅਦ ਭਾਰਤ ਨੇ ਇਕ ਤੋਂ ਬਾਅਦ ਇਕ ਸਿਖਰਲੇ ਕ੍ਰਮ ਦੇ ਬੱਲੇਬਾਜ਼ਾਂ ਦੀ ਵਿਕਟ ਗੁਆ ਦਿੱਤੀ। ਪਹਿਲਾਂ ਰੋਹਿਤ ਸ਼ਰਮਾ 11 ਦੌੜਾਂ ਬਣਾ ਕੇ ਆਊਟ ਹੋ ਗਏ।
ਉਨ੍ਹਾਂ ਮਗਰੋਂ ਵਿਰਾਟ ਕੋਹਲੀ ਵੀ 4 ਦੌੜਾਂ ਬਣਾ ਕੇ ਬੋਲਡ ਹੋ ਗਏ।
ਉਨ੍ਹਾਂ ਤੋਂ ਬਾਅਦ ਸ਼੍ਰੇਅਸ ਅਈਅਰ 14 ਅਤੇ ਸ਼ੁਭਮਨ ਗਿੱਲ 10 ਦੌੜਾਂ ਬਣਾ ਕੇ ਹੀ ਪਵੇਲੀਅਨ ਪਰਤ ਗਏ।
ਭਾਰਤ ਨੇ ਪਹਿਲੇ 14.1 ਓਵਰਾਂ ਵਿਚ 66 ਦੌੜਾਂ ਬਣਾ ਕੇ ਹੀ ਆਪਣੇ ਸਿਖਰਲੇ 4 ਬੱਲੇਬਾਜ਼ਾਂ ਦੀ ਵਿਕਟ ਗੁਆ ਦਿੱਤੀ ਸੀ।
ਈਸ਼ਾਨ ਕਿਸ਼ਨ ਤੇ ਹਾਰਦਿਕ ਪੰਡਯਾ ਨੇ ਮੈਚ 'ਚ ਫੂਕੀ ਜਾਨ
ਇਕ ਵੇਲੇ ਜਦੋਂ ਭਾਰਤੀ ਟੀਮ ਦੀ ਸਥਿਤੀ ਨਿਰਾਸ਼ਾਜਨਕ ਲੱਗ ਰਹੇ ਸੀ, ਉਦੋਂ ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਅਤੇ ਹਾਰਦਿਕ ਪੰਡਯਾ ਦੀ ਜੋੜੀ ਨੇ ਹੌਂਸਲਾ ਦਿਖਾਇਆ ਤੇ ਟੀਮ ਦੇ ਸਕੋਰ ਅੱਗੇ ਤੋਰਿਆ। ਦੋਹਾਂ ਨੇ ਦਲੇਰੀ ਨਾਲ ਬੱਲੇਬਾਜ਼ੀ ਕਰਦਿਆਂ 138 ਦੌੜਾਂ ਦੀ ਸਾਂਝੇਦਾਰੀ ਕੀਤੀ।
ਈਸ਼ਾਨ ਕਿਸ਼ਨ ਨੇ 9 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 82 ਦੌੜਾਂ ਬਣਾਈਆਂ ਤਾਂ ਉੱਥੇ ਹੀ ਹਾਰਦਿਕ ਪੰਡਯਾ ਨੇ 7 ਚੌਕਿਆਂ ਤੇ 1 ਛੱਕੇ ਸਦਕਾ 87 ਦੌੜਾਂ ਦੀ ਪਾਰੀ ਖੇਡੀ। ਅਖ਼ੀਰ ਵਿਚ ਜਸਪ੍ਰੀਤ ਬੁਮਰਾਹ ਨੇ ਵੀ 3 ਚੌਕੇ ਲਗਾਏ।
ਇਹ ਖ਼ਬਰ ਵੀ ਪੜ੍ਹੋ - ਗੁਆਂਢੀ ਸੂਬੇ 'ਚ ਵਾਪਰੀ ਸ਼ਰਮਨਾਕ ਘਟਨਾ! ਮੁਟਿਆਰ ਨੂੰ ਨਗਨ ਕਰ ਕੇ ਪਿੰਡ 'ਚ ਘੁੰਮਾਇਆ, ਵੀਡੀਓ ਵਾਇਰਲ
ਇਕ ਵਾਰ ਫ਼ਿਰ ਡਾਵਾਂਡੋਲ ਹੋਈ ਭਾਰਤੀ ਪਾਰੀ
ਈਸ਼ਾਨ ਕਿਸ਼ਨ ਤੇ ਹਾਰਦਿਕ ਪੰਡਯਾ ਦੀ ਜ਼ਬਰਦਸਤ ਸਾਂਝੇਦਾਰੀ ਟੁੱਟਦਿਆਂ ਹੀ ਭਾਰਤੀ ਪਾਰੀ ਇਕ ਵਾਰ ਫ਼ਿਰ ਡਾਵਾਂਡੋਲ ਹੋ ਗਈ। ਈਸ਼ਾਨ ਕਿਸ਼ਨ ਦੇ ਆਊਟ ਹੋਣ ਤੋਂ ਬਾਅਦ ਹਾਰਦਿਕ ਪੰਡਯਾ ਪਾਰੀ ਨੂੰ ਅੱਗੇ ਤੋਰ ਰਹੇ ਸਨ। ਪਰ ਭਾਰਤ ਨੂੰ ਹਾਰਦਿਕ ਪੰਡਯਾ, ਜਡੇਜਾ ਤੇ ਸ਼ਾਰਦੁਲ ਠਾਕੁਰ ਦੇ ਰੂਪ ਵਿਚ ਲਗਾਤਾਰ ਤਿੰਨ ਝਟਕੇ ਲੱਗੇ। ਹਾਰਦਿਕ ਪੰਡਯਾ ਦੇ ਆਊਟ ਹੁੰਦਿਆਂ ਸਾਰ ਹੀ ਰਵਿੰਦਰ ਜਡੇਜਾ (14) ਅਤੇ ਸ਼ਾਰਦੁਲ ਠਾਕੁਰ (3) ਵੀ ਪਵੇਲੀਅਨ ਪਰਤ ਗਏ। ਭਾਰਤ ਨੇ 3 ਦੌੜਾਂ ਦੇ ਫ਼ਾਸਲੇ ਤੇ ਤਿੰਨੇ ਵਿਕਟਾਂ ਗੁਆਈਆਂ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8