IND vs NZ, CWC 23 : ਨਿਊਜ਼ੀਲੈਂਡ ਦਾ ਪਲੜਾ ਭਾਰੀ, ਜਾਣੋ ਪਿੱਚ ਰਿਪੋਰਟ ਅਤੇ ਸੰਭਾਵਿਤ ਪਲੇਇੰਗ 11

Sunday, Oct 22, 2023 - 11:55 AM (IST)

ਸਪੋਰਟਸ ਡੈਸਕ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ 21ਵਾਂ ਮੈਚ ਧਰਮਸ਼ਾਲਾ ਦੇ ਐੱਚਪੀਸੀਏ ਸਟੇਡੀਅਮ 'ਚ ਦੁਪਹਿਰ 2 ਵਜੇ ਤੋਂ ਖੇਡਿਆ ਜਾਵੇਗਾ। ਮੌਜੂਦਾ ਟੂਰਨਾਮੈਂਟ ਵਿੱਚ ਹੁਣ ਤੱਕ ਦੋਵੇਂ ਟੀਮਾਂ ਜੇਤੂ ਰਹੀਆਂ ਹਨ, ਇਸ ਲਈ ਇਹ ਮੈਚ ਧਮਾਕੇਦਾਰ ਹੋਣ ਵਾਲਾ ਹੈ। ਦੋਵੇਂ ਟੀਮਾਂ ਚਾਰ-ਚਾਰ ਮੈਚ ਜਿੱਤ ਚੁੱਕੀਆਂ ਹਨ ਅਤੇ ਅੱਜ ਲਗਾਤਾਰ ਪੰਜਵੀਂ ਜਿੱਤ ਦਰਜ ਕਰਨਗੀਆਂ।
ਹੈੱਡ ਟੂ ਹੈੱਡ (ਵਨਡੇ ਵਿੱਚ)
ਕੁੱਲ ਮੈਚ: 62
ਭਾਰਤ: 22 ਜਿੱਤਾਂ
ਨਿਊਜ਼ੀਲੈਂਡ : 13 ਜਿੱਤਾਂ
ਡਰਾਅ: 27

ਇਹ ਵੀ ਪੜ੍ਹੋ- ਆਸਟ੍ਰੇਲੀਆਈ ਤੈਰਾਕ ਕਾਇਲੀ ਮੈਕਕੇਨ ਨੇ 50 ਮੀਟਰ ਬੈਕਸਟ੍ਰੋਕ 'ਚ ਬਣਾਇਆ ਵਿਸ਼ਵ ਰਿਕਾਰਡ
ਹੈੱਡ ਟੂ ਹੈੱਡ (ਵਿਸ਼ਵ ਕੱਪ ਵਿੱਚ)
ਕੁੱਲ ਮੈਚ - 9
ਭਾਰਤ - 3 ਜਿੱਤਾਂ
ਨਿਊਜ਼ੀਲੈਂਡ- 5 ਜਿੱਤਾਂ
ਕੋਈ ਨਤੀਜਾ ਨਹੀਂ - ਇੱਕ
ਪਿੱਚ ਰਿਪੋਰਟ
ਧਰਮਸ਼ਾਲਾ ਦੇ ਐੱਚਪੀਸੀਏ ਸਟੇਡੀਅਮ ਵਿੱਚ ਇੱਕ ਸਤ੍ਹਾ ਹੈ ਜੋ ਗੇਂਦਬਾਜ਼ਾਂ, ਖ਼ਾਸ ਕਰਕੇ ਤੇਜ਼ ਗੇਂਦਬਾਜ਼ਾਂ ਲਈ ਬਿਹਤਰ ਹੈ। ਖੇਡ ਦੇ ਸ਼ੁਰੂ ਵਿੱਚ ਗੇਂਦ ਦੀ ਮੂਵਮੈਂਟ ਦੇ ਨਾਲ ਪਾਵਰ ਪਲੇ ਗੇਂਦਬਾਜ਼ੀ ਪੱਖ ਲਈ ਮਹੱਤਵਪੂਰਨ ਸਾਬਤ ਹੋ ਸਕਦਾ ਹੈ। ਪਹਿਲਾਂ ਗੇਂਦਬਾਜ਼ੀ ਕਰਨਾ ਅਤੇ ਟੀਚੇ ਦਾ ਪਿੱਛਾ ਕਰਨਾ ਸਮਝਦਾਰੀ ਵਾਲਾ ਫ਼ੈਸਲਾ ਹੋ ਸਕਦਾ ਹੈ।

ਇਹ ਵੀ ਪੜ੍ਹੋ- ਪਾਕਿ ਅਭਿਨੇਤਰੀ ਦਾ ਆਫਰ : ਜੇਕਰ ਅੱਜ ਭਾਰਤ ਨੂੰ ਹਰਾਇਆ ਤਾਂ ਮੈਂ ਬੰਗਲਾਦੇਸ਼ੀ ਮੁੰਡੇ ਨਾਲ ਕਰਾਂਗੀ ਡੇਟ
ਮੌਸਮ
ਦੋਵੇਂ ਟੀਮਾਂ ਲਈ ਇਹ ਠੰਢਾ ਦਿਨ ਰਹੇਗਾ ਅਤੇ ਵੱਧ ਤੋਂ ਵੱਧ ਤਾਪਮਾਨ 13 ਡਿਗਰੀ ਦੇ ਆਸ-ਪਾਸ ਰਹੇਗਾ, ਜੋ ਸ਼ਨੀਵਾਰ ਨੂੰ ਮੁੰਬਈ ਦੇ 37 ਡਿਗਰੀ ਤੋਂ ਬਹੁਤ ਘੱਟ ਹੈ। 74 ਫ਼ੀਸਦੀ ਬੱਦਲਵਾਈ ਵੀ ਰਹੇਗੀ।
ਸੰਭਾਵਿਤ ਪਲੇਇੰਗ 11
ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ (ਵਿਕਟਕੀਪਰ), ਸੂਰਿਆਕੁਮਾਰ ਯਾਦਵ/ਈਸ਼ਾਨ ਕਿਸ਼ਨ, ਰਵਿੰਦਰ ਜਡੇਜਾ, ਮੁਹੰਮਦ ਸ਼ੰਮੀ/ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।
ਨਿਊਜ਼ੀਲੈਂਡ : ਡੇਵੋਨ ਕੋਨਵੇ, ਰਚਿਨ ਰਵਿੰਦਰਾ, ਵਿਲ ਯੰਗ, ਡੇਰਿਲ ਮਿਸ਼ੇਲ, ਟਾਮ ਲੈਥਮ (ਕਪਤਾਨ), ਗਲੇਨ ਫਿਲਿਪਸ, ਮਾਰਕ ਚੈਪਮੈਨ, ਮਿਸ਼ੇਲ ਸੈਂਟਨਰ, ਮੈਟ ਹੈਨਰੀ, ਈਸ਼ ਸੋਢੀ, ਟ੍ਰੇਂਟ ਬੋਲਟ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Aarti dhillon

Content Editor

Related News