IND vs NZ 2nd Test Day 1: ਭਾਰਤ ਨੂੰ ਦੂਜੀ ਸਫਲਤਾ, ਵਿਲ ਯੰਗ 18 ਦੌੜਾਂ ਬਣਾ ਕੇ ਹੋਇਆ ਆਊਟ

Thursday, Oct 24, 2024 - 11:57 AM (IST)

ਪੁਣੇ : ਭਾਰਤ ਦੇ ਨਿਊਜ਼ੀਲੈਂਡ ਦਰਮਿਆਨ ਤਿੰਨ ਮੈਚਾਂ ਦੀ ਸੀਰੀਜ਼ ਦੇ ਦੂਜੇ ਮੈਚ ਦੇ ਪਹਿਲੇ ਦਿਨ ਦੀ ਖੇਡ ਪੁਣੇ ਵਿਖੇ ਖੇਡੀ ਜਾ ਰਹੀ ਹੈ।  ਨਿਊਜ਼ੀਲੈਂਡ ਨੇ ਮੈਚ 'ਚ ਭਾਰਤ ਖਿਲਾਫ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਨਿਊਜ਼ੀਲੈਂਡ ਨੇ ਆਪਣੇ ਪਲੇਇੰਗ ਇਲੈਵਨ 'ਚ ਇਕ ਬਦਲਾਅ ਕੀਤਾ ਹੈ, ਜਿਸ 'ਚ ਜ਼ਖਮੀ ਤੇਜ਼ ਗੇਂਦਬਾਜ਼ ਮੈਟ ਹੈਨਰੀ ਦੀ ਜਗ੍ਹਾ ਖੱਬੇ ਹੱਥ ਦੇ ਸਪਿਨਰ ਮਿਸ਼ੇਲ ਸੈਂਟਨਰ ਨੂੰ ਸ਼ਾਮਲ ਕੀਤਾ ਗਿਆ ਹੈ। ਭਾਰਤ ਨੇ ਆਪਣੀ ਟੀਮ ਵਿੱਚ ਤਿੰਨ ਬਦਲਾਅ ਕੀਤੇ ਹਨ। ਮੁਹੰਮਦ ਸਿਰਾਜ ਦੀ ਜਗ੍ਹਾ ਕੇਐਲ ਰਾਹੁਲ ਅਤੇ ਕੁਲਦੀਪ ਯਾਦਵ, ਅਕਾਸ਼ ਦੀਪ, ਵਾਸ਼ਿੰਗਟਨ ਸੁੰਦਰ ਅਤੇ ਸ਼ੁਭਮਨ ਗਿੱਲ ਨੂੰ ਇਲੈਵਨ ਵਿੱਚ ਮੌਕਾ ਮਿਲਿਆ ਹੈ। ਨਿਊਜ਼ੀਲੈਂਡ ਸੀਰੀਜ਼ 'ਚ 1-0 ਨਾਲ ਅੱਗੇ ਹੈ।

ਨਿਊਜ਼ੀਲੈਂਡ ਨੇ ਪਾਰੀ ਦੀ ਸ਼ੁਰੂਆਤ ਕਰਦਿਆਂ 2 ਵਿਕਟਾਂ ਦੇ ਨੁਕਸਾਨ 'ਤੇ 77 ਦੌੜਾਂ ਬਣਾ ਲਈਆਂ ਹਨ। ਦੋਵੇਂ ਵਿਕਟਾਂ ਅਸ਼ਵਿਨ ਦੇ ਨਾਂ ਸਨ, ਜਿਨ੍ਹਾਂ ਨੇ ਪਹਿਲਾਂ ਕਪਤਾਨ ਟਾਮ ਲੈਥਮ (22 ਗੇਂਦਾਂ, 2 ਚੌਕਿਆਂ 'ਤੇ 15 ਦੌੜਾਂ) ਨੂੰ ਐੱਲ.ਬੀ.ਵੀਡ ਕੀਤਾ ਅਤੇ ਫਿਰ ਵਿਲ ਯੰਗ (45 ਗੇਂਦਾਂ 'ਤੇ 18 ਦੌੜਾਂ, 2 ਚੌਕੇ) ਦਾ ਵਿਕਟ ਲਿਆ, ਜਿਸ 'ਚ ਉਸ ਦਾ ਸਾਥ ਦਿੰਦੇ ਹੋਏ ਵਿਕਟ ਕੀਪਿੰਗ ਕਰ ਰਹੇ ਰਿਸ਼ਭ ਪੰਤ ਕੈਚ ਫੜਿਆ।

ਹੈੱਡ ਟੂ ਹੈੱਡ

ਕੁੱਲ ਮੈਚ - 63
ਭਾਰਤ - 22 ਜਿੱਤਾਂ
ਨਿਊਜ਼ੀਲੈਂਡ - 14 ਜਿੱਤਾਂ
ਡਰਾਅ - 27

ਪਲੇਇੰਗ 11

ਭਾਰਤ : ਯਸ਼ਸਵੀ ਜਾਇਸਵਾਲ, ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਸਰਫਰਾਜ਼ ਖਾਨ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਰਵੀਚੰਦਰਨ ਅਸ਼ਵਿਨ, ਆਕਾਸ਼ ਦੀਪ, ਜਸਪ੍ਰੀਤ ਬੁਮਰਾਹ।

ਨਿਊਜ਼ੀਲੈਂਡ: ਟਾਮ ਲਾਥਮ (ਕਪਤਾਨ), ਡੇਵੋਨ ਕੌਨਵੇ, ਵਿਲ ਯੰਗ, ਰਚਿਨ ਰਵਿੰਦਰਾ, ਡੇਰਿਲ ਮਿਸ਼ੇਲ, ਟੌਮ ਬਲੰਡਲ (ਵਿਕਟਕੀਪਰ), ਗਲੇਨ ਫਿਲਿਪਸ, ਮਿਸ਼ੇਲ ਸੈਂਟਨਰ, ਟਿਮ ਸਾਊਦੀ, ਏਜਾਜ਼ ਪਟੇਲ, ਵਿਲੀਅਮ ਓ'ਰੋਰਕੇ।


 


Tarsem Singh

Content Editor

Related News