IND vs NZ: ਪਹਿਲੇ ਟੈਸਟ ਮੈਚ ''ਤੇ ਹੈ ਮੀਂਹ ਦੀ ਸੰਭਾਵਨਾ, ਵੇਖੋ ਪੰਜ ਦਿਨ ਮੌਸਮ ਕਿਵੇਂ ਰਹੇਗਾ
Tuesday, Oct 15, 2024 - 04:25 PM (IST)
ਸਪੋਰਟਸ ਡੈਸਕ : ਕਾਨਪੁਰ ਦੀ ਤਰ੍ਹਾਂ ਬਾਰਿਸ਼ ਵੀ ਬੈਂਗਲੁਰੂ 'ਚ ਹੋਣ ਵਾਲੇ ਭਾਰਤ ਬਨਾਮ ਨਿਊਜ਼ੀਲੈਂਡ ਦੇ ਪਹਿਲੇ ਟੈਸਟ ਮੈਚ ਨੂੰ ਪ੍ਰਭਾਵਿਤ ਕਰਨ ਦੇ ਮੂਡ 'ਚ ਹੈ। ਐੱਮ ਚਿੰਨਾਸਵਾਮੀ ਸਟੇਡੀਅਮ 'ਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਮੈਚ ਦੇ ਪਹਿਲੇ ਦਿਨ ਦੀ ਖੇਡ ਮੀਂਹ ਖਰਾਬ ਕਰ ਸਕਦਾ ਹੈ। ਦਰਅਸਲ, ਸਾਰੇ ਪੰਜ ਦਿਨ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਅਤੇ ਇਸ ਲਈ ਮੀਂਹ ਕਾਰਨ ਮੈਚ ਰੱਦ ਹੋਣ ਦੀ ਪ੍ਰਬਲ ਸੰਭਾਵਨਾ ਹੈ।
ਸਵੇਰ ਦੀ ਬਾਰਿਸ਼ ਅਤੇ ਬੱਦਲਵਾਈ ਕਾਰਨ ਨਿਊਜ਼ੀਲੈਂਡ ਅਤੇ ਭਾਰਤੀ ਕ੍ਰਿਕਟ ਟੀਮਾਂ ਨੂੰ ਸੋਮਵਾਰ ਨੂੰ ਇਨਡੋਰ ਟਰੇਨਿੰਗ ਸੈਸ਼ਨ ਤੋਂ ਗੁਜ਼ਰਨਾ ਪਿਆ। ਇਸ ਅਹਿਮ ਮੈਚ ਤੋਂ ਪਹਿਲਾਂ ਇਹ ਬੁਰੀ ਖ਼ਬਰ ਹੈ। ਟੈਸਟ ਮੈਚ ਦੇ ਦਿਨਾਂ ਦੀ ਭਵਿੱਖਬਾਣੀ ਬੁਰੀ ਦਿਖਾਈ ਦਿੰਦੀ ਹੈ, ਕਿਉਂਕਿ ਸਾਰੇ ਪੰਜ ਦਿਨ ਮੀਂਹ ਪੈਣ ਦੀ ਸੰਭਾਵਨਾ ਹੈ।
ਪੰਜ ਦਿਨਾਂ ਮੀਂਹ ਸਬੰਧੀ ਸਥਿਤੀ
ਪਹਿਲੇ ਦਿਨ 100% ਬੱਦਲ ਛਾਏ ਰਹਿਣ ਅਤੇ ਦੁਪਹਿਰ ਨੂੰ ਗਰਜ ਨਾਲ 41% ਮੀਂਹ ਪੈਣ ਦੀ ਸੰਭਾਵਨਾ ਹੈ। ਸਵੇਰ ਦੀ ਬਾਰਿਸ਼ ਜਾਂ ਰਾਤ ਭਰ ਪਏ ਮੀਂਹ ਕਾਰਨ ਮੈਚ ਦੇਰੀ ਨਾਲ ਸ਼ੁਰੂ ਹੋ ਸਕਦਾ ਹੈ।
ਦੂਜੇ ਦਿਨ ਵੀ ਸਥਿਤੀ ਬਿਹਤਰ ਨਹੀਂ ਹੈ। ਦੁਪਹਿਰ 2 ਘੰਟੇ ਤੱਕ 40 ਫੀਸਦੀ ਸੰਭਾਵਨਾ ਦੇ ਨਾਲ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ, ਜੋ ਦੋਵਾਂ ਟੀਮਾਂ ਲਈ ਵੱਡੀ ਸਮੱਸਿਆ ਬਣ ਸਕਦੀ ਹੈ।
ਜੇ ਪਹਿਲਾ ਤੇ ਦੂਜਾ ਦਿਨ ਮਾੜਾ ਨਹੀਂ ਸੀ ਤਾਂ ਤੀਜੇ ਦਿਨ ਤਾਂ ਹਾਲਾਤ ਹੋਰ ਵੀ ਮਾੜੇ ਹਨ। ਜਿਵੇਂ-ਜਿਵੇਂ ਦਿਨ ਵਧਦੇ ਜਾਂਦੇ ਹਨ, ਮੀਂਹ ਦਾ ਖ਼ਤਰਾ ਸਾਰੀ ਖੇਡ ਨੂੰ ਵਿਘਨ ਪਾਉਣ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਤੀਜੇ ਦਿਨ ਤੂਫਾਨ ਦੇ ਨਾਲ 67 ਫੀਸਦੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।