IND vs BAN 2nd T20I : ਭਾਰਤ ਨੇ ਬੰਗਲਾਦੇਸ਼ ਨੂੰ 86 ਦੌੜਾਂ ਨਾਲ ਹਰਾਇਆ, 2-0 ਨਾਲ ਕੀਤਾ ਸੀਰੀਜ਼ ''ਤੇ ਕਬਜ਼ਾ

Wednesday, Oct 09, 2024 - 10:37 PM (IST)

ਸਪੋਰਟਸ ਡੈਸਕ- ਸੂਰਿਆਕੁਮਾਰ ਯਾਦਵ ਦੀ ਕਪਤਾਨੀ ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੀਮ ਨੇ ਬੁੱਧਵਾਰ (9 ਅਕਤੂਬਰ) ਨੂੰ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਬੰਗਲਾਦੇਸ਼ ਖਿਲਾਫ ਖੇਡੇ ਗਏ ਮੈਚ 'ਚ 86 ਦੌੜਾਂ ਨਾਲ ਜਿੱਤ ਦਰਜ ਕੀਤੀ ਹੈ। ਇਸ ਜਿੱਤ ਨਾਲ ਭਾਰਤੀ ਟੀਮ ਨੇ 3 ਮੈਚਾਂ ਦੀ ਟੀ-20 ਸੀਰੀਜ਼ 2-0 ਨਾਲ ਜਿੱਤ ਲਈ ਹੈ। 

ਇਸ ਮੈਚ ਦੇ ਹੀਰੋ ਬੱਲੇਬਾਜ਼ ਨਿਤੀਸ਼ ਰੈੱਡੀ ਅਤੇ ਰਿੰਕੂ ਸਿੰਘ ਰਹੇ, ਜਿਨ੍ਹਾਂ ਨੇ ਤੂਫਾਨੀ ਅੰਦਾਜ਼ 'ਚ ਅਰਧ ਸੈਂਕੜੇ ਲਗਾਏ। ਇਸ ਕਾਰਨ ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ 222 ਦੌੜਾਂ ਦਾ ਟੀਚਾ ਦਿੱਤਾ। ਇਸ ਤੋਂ ਬਾਅਦ ਗੇਂਦਬਾਜ਼ਾਂ ਨੇ ਬੰਗਲਾਦੇਸ਼ੀ ਬੱਲੇਬਾਜ਼ਾਂ ਨੂੰ ਢੇਰ ਕਰ ਦਿੱਤਾ ਅਤੇ ਪੂਰੀ ਟੀਮ 9 ਵਿਕਟਾਂ 'ਤੇ 135 ਦੌੜਾਂ ਹੀ ਬਣਾ ਸਕੀ।


Rakesh

Content Editor

Related News