IND vs NZ : ਵਿਕਟ ਤੋਂ ਮਦਦ ਨਹੀਂ ਮਿਲ ਰਹੀ ਸੀ : ਅਈਅਰ

Monday, Nov 29, 2021 - 02:32 PM (IST)

ਸਪੋਰਟਸ ਡੈਸਕ- ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਦੋ ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਟੈਸਟ ਮੈਚ ਦੇ ਚੌਥੇ ਦਿਨ ਟੀਮ ਮੈਨੇਜਮੈਂਟ ਦੇ ਗ੍ਰੀਨ ਪਾਰਕ ਦੇ ਮੁਲਾਂਕਣ ਦੇ ਕਾਰਨ ਭਾਰਤੀ ਟੀਮ ਨੇ ਦੂਜੀ ਪਾਰੀ ਦਾ ਐਲਾਨ ਥੋੜ੍ਹੀ ਦੇਰ ਨਾਲ ਕੀਤੀ ਹੋਵੇ ਪਰ ਡੈਬਿਊ ਕਰਨ ਵਾਲੇ ਸ਼੍ਰੇਅਸ ਅਈਅਰ ਨੇ ਸ਼ੁਰੂਆਤੀ ਟੈਸਟ ਦੇ ਆਖ਼ਰੀ ਦਿਨ ਜਿੱਤ ਦਿਵਾਉਣ ਲਈ ਆਪਣੇ ਸਪਿਨਰਾਂ ਦਾ ਸਮਰਥਨ ਕੀਤਾ।  ਅਈਅਰ ਨੇ ਕਿਹਾ,‘‘ਇਮਾਨਦਾਰੀ ਨਾਲ ਕਹਾਂ ਤਾਂ ਵਿਕਟ ’ਤੇ ਜ਼ਿਆਦਾ ਮੂਵਮੈਂਟ ਨਹੀਂ ਹੋ ਰਹੀ ਸੀ। ਸਾਨੂੰ ਇਕ ਮੁਕਾਬਲੇਬਾਜ਼ੀ ਸਕੋਰ ਦੀ ਲੋੜ ਸੀ, ਸ਼ਾਇਦ 275 ਤੋਂ 280 ਦੌੜਾਂ ਦੇ ਨੇੜੇ ਸਕੋਰ ਦੀ।’’

ਉਸ ਨੇ ਕਿਹਾ,‘‘ਗੱਲ ਮੁਕਾਬਲੇਬਾਜ਼ੀ ਸਕੋਰ ਬਣਾਉਣ ਦੀ ਚੱਲ ਰਹੀ ਸੀ ਤੇ ਮੈਨੂੰ ਲੱਗਦਾ ਹੈ ਕਿ ਇਹ ਸੱਚਮੁੱਚ ਚੰਗਾ ਸਕੋਰ ਹੈ। ਸਾਡੇ ਕੋਲ ਬਿਹਤਰੀਨ ਸਪਿਨਰ ਹਨ, ਇਸ ਲਈ ਉਮੀਦ ਹੈ ਕਿ ਅਸੀਂ ਆਖ਼ਰੀ ਦਿਨ ਕੰਮ ਪੂਰਾ ਕਰ ਸਕਦੇ ਹਾਂ। ਸਾਡੇ ਕੋਲ ‘ਸਪਿਨ ਪਾਵਰ ਹੈ।’’ ਉਸ ਨੇ ਕਿਹਾ, ‘‘ਸਾਨੂੰ ਸਾਡੇ ਸਪਿਨਰਾਂ ’ਤੇ ਭਰੋਸਾ ਰੱਖਣਾ ਪਵੇਗਾ ਤੇ ਅਸੀਂ ਜਾਣਦੇ ਹਾਂ ਕਿ ਉਹ ਉਨ੍ਹਾਂ ਨੂੰ ਆਖ਼ਰੀ ਦਿਨ ਦਬਾਅ ਵਿਚ ਰੱਖ ਸਕਦੇ ਹਨ।’’ ਉਸ ਨੂੰ 7 ਸਾਲ ਪਹਿਲਾਂ ਇਸੇ ਸਟੇਡੀਅਮ ਵਿਚ ਯੂ. ਪੀ. ਵਿਰੁੱਧ ਰਣਜੀ ਟਰਾਫੀ ਦੇ ‘ਕਰੋ ਜਾਂ ਮਰੋ’ ਦੇ ਮੁਕਾਬਲੇ ਵਿਚ ਇਸੇ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨਾ ਪਿਆ ਸੀ। ਉਸ ਨੇ ਉਸ ਸਮੇਂ ਵੀ ਟੀਮ ਨੂੰ ਮੁਸ਼ਕਿਲ ਵਿਚੋਂ ਬਾਹਰ ਕੱਢਿਆ ਸੀ ਤੇ ਐਤਵਾਰ ਨੂੰ ਵੀ। 


Tarsem Singh

Content Editor

Related News