IND vs NZ : ਆਟੋ ਚਾਲਕ ਦਾ ਬੇਟਾ ਰਾਸ਼ਟਰੀ ਗੀਤ ਦੌਰਾਨ ਹੋਇਆ ਭਾਵੁਕ, ਲੋਕਾਂ ਨੇ ਕਹੀ ਵੱਡੀ ਗੱਲ

11/05/2017 11:16:18 AM

ਰਾਜਕੋਟ(ਬਿਊਰੋ)— ਨਿਊਜ਼ੀਲੈਂਡ ਖਿਲਾਫ ਖੇਡੇ ਗਏ ਦੂਜੇ ਟੀ-20 ਮੈਚ ਵਿਚ ਹੈਦਰਾਬਾਦ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਭਾਰਤੀ ਟੀਮ ਲਈ ਡੈਬਿਊ ਕੀਤਾ। ਹਾਲਾਂਕਿ ਕਿ ਮੈਚ ਵਿਚ ਤਾਂ ਸਿਰਾਜ ਕੋਈ ਕਮਾਲ ਨਹੀਂ ਵਿਖਾ ਸਕੇ ਪਰ ਮੈਚ ਤੋਂ ਪਹਿਲਾਂ ਰਾਸ਼ਟਰੀ ਗੀਤ ਦੌਰਾਨ ਭਾਵੁਕ ਹੋ ਕੇ ਉਹ ਜ਼ਰੂਰ ਸੁਰਖੀਆਂ ਵਿਚ ਆ ਗਏ। ਰਾਸ਼ਟਰੀ ਗੀਤ ਦੌਰਾਨ ਮੁਹੰਮਦ ਸਿਰਾਜ ਦੀਆਂ ਅੱਖਾਂ ਵਿਚ ਹੰਝੂ ਆ ਗਏ ਜਿਨ੍ਹਾਂ ਨੂੰ ਉਹ ਆਪਣੇ ਹੱਥਾਂ ਨਾਲ ਪੂੰਝਦੇ ਨਜ਼ਰ ਆਏ। ਇਸ ਤਰ੍ਹਾਂ ਰਾਸ਼ਟਰੀ ਗੀਤ ਵਿਚ ਭਾਵੁਕ ਹੋਣ ਉੱਤੇ ਟਵਿੱਟਰ ਉੱਤੇ ਉਨ੍ਹਾਂ ਨੂੰ ਜ਼ਬਰਦਸਤ ਸਮਰਥਨ ਮਿਲਿਆ। ਯੂਜ਼ਰਸ ਨੇ ਉਨ੍ਹਾਂ ਨੂੰ ਦੇਸ਼ਭਗਤ ਦੱਸਦੇ ਹੋਏ ਰਾਸ਼ਟਰੀ ਗੀਤ ਉੱਤੇ ਚੱਲ ਰਹੀ ਬਹਿਸ ਦਾ ਠੀਕ ਜਵਾਬ ਦੱਸਿਆ। 


ਆਈ.ਪੀ.ਐੱਲ. ਵਿਚ ਬਿਹਤਰ ਪ੍ਰਦਰਸ਼ਨ
23 ਸਾਲ ਦਾ ਸਿਰਾਜ ਦੀ ਆਈ.ਪੀ.ਐੱਲ. ਵਿਚ ਬਿਹਤਰ ਪ੍ਰਦਰਸ਼ਨ ਦੇ ਬਾਅਦ ਭਾਰਤੀ ਟੀਮ ਵਿਚ ਚੋਣ ਹੋਈ ਹੈ। ਮੁਹੰਮਦ ਸਿਰਾਜ ਨੂੰ ਆਈ.ਪੀ.ਐੱਲ. ਦੇ ਦਸਵੇਂ ਸੀਜ਼ਨ ਵਿਚ ਸਨਰਾਈਜਰਸ ਹੈਦਰਾਬਾਦ ਨੇ ਉਨ੍ਹਾਂ ਨੂੰ 2.6 ਕਰੋੜ ਵਿਚ ਖਰੀਦਿਆ ਸੀ। ਟੀ-20 ਵਿਚ ਉਨ੍ਹਾਂ ਨੇ ਆਈ.ਪੀ.ਐੱਲ. ਨੂੰ ਮਿਲਾ ਕੇ ਹੁਣ ਤੱਕ 16 ਮੈਚਾਂ ਵਿਚ 26 ਵਿਕਟਾਂ ਲਈਆਂ ਹਨ। ਰਾਜਕੋਟ ਵਿਚ ਖੇਡੇ ਗਏ ਮੈਚ ਵਿਚ ਸ਼ਨੀਵਾਰ ਨੂੰ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿਚ ਭਾਰਤੀ ਟੀਮ ਦੇ ਹੈੱਡ ਕੋਚ ਰਵੀ ਸ਼ਾਸਤਰੀ ਨੇ ਸਿਰਾਜ ਨੂੰ ਟੀ-20 ਕੈਪ ਦਿੱਤੀ।

ਡੈਬਿਊ ਕਰਨ ਵਾਲਾ 71ਵਾਂ ਭਾਰਤੀ ਖਿਡਾਰੀ

ਸਿਰਾਜ ਟੀ-20 ਕੌਮਾਂਤਰੀ ਵਿਚ ਡੈਬਿਊ ਕਰਨ ਵਾਲੇ 71ਵਾਂ ਭਾਰਤੀ ਕ੍ਰਿਕਟਰ ਹੈ। ਉਨ੍ਹਾਂ ਨੂੰ ਪਹਿਲਾਂ ਦਿੱਲੀ ਵਿਚ ਖੇਡੇ ਗਏ ਮੌਜੂਦਾ ਸੀਰੀਜ਼ ਦੇ ਪਹਿਲੇ ਟੀ- 20 ਵਿਚ ਸ਼ਰੇਅਸ ਅਈਅਰ ਨੇ ਡੈਬਿਊ ਕੀਤਾ ਉਥੇ ਹੀ ਮੈਚ ਵਿਚ ਉਨ੍ਹਾਂ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਸਿਰਾਜ ਨੇ 4 ਓਵਰਾਂ ਵਿਚ 13.25 ਦੇ ਇਕਾਨਾਮੀ ਰੇਟ ਨਾਲ 53 ਦੌੜਾਂ ਲੁਟਾਈਆਂ। ਹਾਲਾਂਕਿ ਉਨ੍ਹਾਂ ਨੂੰ ਕੇਨ ਵਿਲੀਅਮਸਨ ਦੇ ਤੌਰ ਉੱਤੇ ਇਕ ਕਾਮਯਾਬੀ ਮਿਲੀ। ਸਿਰਾਜ ਦੂਜੇ ਟੀ20 ਮੁਕਾਬਲੇ ਵਿਚ ਭਾਰਤ ਵੱਲੋਂ ਸਭ ਤੋਂ ਮਹਿੰਗੇ ਗੇਂਦਬਾਜ਼ ਸਾਬਤ ਹੋਏ। ਭਾਰਤ ਨੂੰ ਇਸ ਮੈਚ ਵਿਚ ਹਾਰ ਦਾ ਮੂੰਹ ਵੇਖਣਾ ਪਿਆ ਹੈ।

 


Related News