IND vs NED : ਜਾਣੋ ਕਦੋਂ ਅਤੇ ਕਿੱਥੇ ਦੇਖੀਏ ਮੈਚ, ਜਾਣੋ ਮੌਸਮ ਅਤੇ ਪਿੱਚ ਰਿਪੋਰਟ
Tuesday, Oct 03, 2023 - 01:19 PM (IST)
ਸਪੋਰਟਸ ਡੈਸਕ— ਭਾਰਤੀ ਟੀਮ ਵਨਡੇ ਵਿਸ਼ਵ ਕੱਪ 2023 ਤੋਂ ਪਹਿਲਾਂ ਨੀਦਰਲੈਂਡ ਖ਼ਿਲਾਫ਼ ਆਪਣਾ ਆਖਰੀ ਅਭਿਆਸ ਮੈਚ ਖੇਡਣ ਲਈ ਤਿਰੂਵਨੰਤਪੁਰਮ ਪਹੁੰਚ ਗਈ ਹੈ। ਗੁਹਾਟੀ ਵਿੱਚ ਆਪਣਾ ਪਹਿਲਾ ਅਭਿਆਸ ਮੈਚ ਮੀਂਹ ਨਾਲ ਧੋਤੇ ਜਾਣ ਤੋਂ ਬਾਅਦ ਭਾਰਤ ਨੂੰ ਟੂਰਨਾਮੈਂਟ ਤੋਂ ਪਹਿਲਾਂ ਕੁਝ ਸਮਾਂ ਮਿਲਣ ਦੀ ਉਮੀਦ ਹੋਵੇਗੀ। ਹਾਲਾਂਕਿ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਭਾਰਤ ਚੇਨਈ ਵਿੱਚ ਆਸਟ੍ਰੇਲੀਆ ਦੇ ਖ਼ਿਲਾਫ਼ ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚ ਤੋਂ ਪਹਿਲਾਂ ਦੱਖਣੀ ਭਾਰਤ ਦੇ ਨਮੀ ਵਾਲੇ ਹਾਲਾਤ ਵਿੱਚ ਕੁਝ ਸਮਾਂ ਬਿਤਾਉਣਾ ਚਾਹੇਗਾ।
ਭਾਰਤ ਆਸਟ੍ਰੇਲੀਆ ਦੇ ਖ਼ਿਲਾਫ਼ ਸੀਰੀਜ਼ ਜਿੱਤ ਕੇ ਆ ਰਿਹਾ ਹੈ ਅਤੇ ਉਸ ਨੂੰ ਸ਼ੁਰੂਆਤੀ ਮੈਚ ਲਈ ਜ਼ਿਆਦਾ ਅਭਿਆਸ ਦੀ ਜ਼ਰੂਰਤ ਨਹੀਂ ਹੈ। ਹਾਲਾਂਕਿ ਉਨ੍ਹਾਂ ਨੂੰ ਚੰਗਾ ਲੱਗੇਗਾ ਜੇਕਰ ਉਹ ਸੂਰਿਆਕੁਮਾਰ ਯਾਦਵ ਅਤੇ ਈਸ਼ਾਨ ਕਿਸ਼ਨ ਵਰਗੇ ਖਿਡਾਰੀਆਂ ਨੂੰ ਟੂਰਨਾਮੈਂਟ ਤੋਂ ਪਹਿਲਾਂ ਬੱਲੇਬਾਜ਼ੀ ਕਰਵਾ ਸਕਣ। ਨੀਦਰਲੈਂਡ ਪਹਿਲਾਂ ਹੀ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ 'ਚ ਅਭਿਆਸ ਮੈਚ ਖੇਡ ਚੁੱਕਾ ਹੈ। ਮਿਸ਼ੇਲ ਸਟਾਰਕ ਨੇ ਖੇਡ ਦੀ ਦੂਜੀ ਪਾਰੀ ਵਿੱਚ ਹੈਟ੍ਰਿਕ ਲੈ ਕੇ ਨੀਦਰਲੈਂਡ ਨੂੰ ਬਾਹਰ ਕਰ ਦਿੱਤਾ। ਇਹ ਮੈਚ ਟੂਰਨਾਮੈਂਟ ਤੋਂ ਪਹਿਲਾਂ ਨੀਦਰਲੈਂਡ ਲਈ ਵਧੀਆ ਅਭਿਆਸ ਹੋਵੇਗਾ।
ਇਹ ਵੀ ਪੜ੍ਹੋ- ਏਸ਼ੀਆਈ ਖੇਡਾਂ 2023 : ਰਾਸ਼ਟਰੀ ਗੀਤ ਦੌਰਾਨ ਰੌਣ ਲੱਗਾ ਭਾਰਤੀ ਖਿਡਾਰੀ, ਆਪਣੇ ਪਹਿਲੇ ਮੈਚ 'ਚ ਹੋਇਆ ਭਾਵੁਕ
ਮੈਚ ਕਦੋਂ ਅਤੇ ਕਿੱਥੇ ਹੋਵੇਗਾ
ਭਾਰਤ ਬਨਾਮ ਨੀਦਰਲੈਂਡ, ਵਨਡੇ ਵਿਸ਼ਵ ਕੱਪ ਅਭਿਆਸ
ਸਮਾਂ: ਦੁਪਹਿਰ 2 ਵਜੇ
ਸਥਾਨ: ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ, ਤਿਰੂਵਨੰਤਪੁਰਮ
ਪ੍ਰਸਾਰਣ: ਹੌਟਸਟਾਰ ਅਤੇ ਸਟਾਰ ਸਪੋਰਟਸ ਨੈੱਟਵਰਕ
ਪਿੱਚ ਰਿਪੋਰਟ
ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ਦਾ ਟ੍ਰੈਕ ਬੱਲੇਬਾਜ਼ਾਂ ਦੇ ਨਾਲ-ਨਾਲ ਗੇਂਦਬਾਜ਼ਾਂ ਲਈ ਵੀ ਮਦਦਗਾਰ ਹੋਵੇਗਾ। ਸ਼ੁਰੂ ਵਿੱਚ ਤੇਜ਼ ਗੇਂਦਬਾਜ਼, ਜਦਕਿ ਸਪਿਨਰ ਪੂਰੀ ਪਾਰੀ ਦੌਰਾਨ ਬੱਲੇਬਾਜ਼ਾਂ ਲਈ ਮੁਸ਼ਕਲਾਂ ਪੈਦਾ ਕਰ ਸਕਦੇ ਹਨ, ਜਦੋਂ ਕਿ ਇੱਕ ਵਾਰ ਸੈਟਲ ਹੋ ਜਾਣ ਤੋਂ ਬਾਅਦ ਬੱਲੇਬਾਜ਼ ਆਪਣੇ ਸ਼ਾਟ ਖੁੱਲ੍ਹ ਕੇ ਖੇਡ ਸਕਦੇ ਹਨ। ਟਾਸ ਜਿੱਤਣ ਵਾਲੀਆਂ ਟੀਮਾਂ ਬੱਲੇਬਾਜ਼ੀ ਕਰਨ ਦੀ ਚੋਣ ਕਰ ਸਕਦੀਆਂ ਹਨ, ਪਹਿਲੀ ਪਾਰੀ ਦਾ ਔਸਤ ਸਕੋਰ 264 ਹੈ।
ਇਹ ਵੀ ਪੜ੍ਹੋ- ਪਾਕਿਸਤਾਨੀ ਟੀਮ ਨੂੰ ਭਾਰਤ 'ਚ ਨਹੀਂ ਮਿਲੇਗਾ ਬੀਫ, ਸਾਹਮਣੇ ਆਇਆ ਪੂਰਾ ਮੈਨਿਊ
ਮੌਸਮ
ਇਹ ਸੁਣਨ 'ਚ ਭਾਵੇਂ ਹੀ ਮੰਦਭਾਗੀ ਗੱਲ ਹੈ, ਪਰ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਭਾਰਤ ਅਤੇ ਨੀਦਰਲੈਂਡ ਵਿਚਾਲੇ ਅੱਜ ਦਾ ਵਨਡੇ ਵਿਸ਼ਵ ਕੱਪ ਅਭਿਆਸ ਮੈਚ ਮੀਂਹ ਕਾਰਨ ਰੱਦ ਹੋ ਸਕਦਾ ਹੈ। ਅੱਜ ਸ਼ਹਿਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਇਹ ਕ੍ਰਿਕਟ ਪ੍ਰਸ਼ੰਸਕਾਂ ਲਈ ਚੰਗਾ ਸੰਕੇਤ ਨਹੀਂ ਹੈ। ਭਾਰਤ ਦਾ ਇੰਗਲੈਂਡ ਵਿਰੁੱਧ ਪਹਿਲਾ ਅਭਿਆਸ ਮੈਚ ਵੀ ਗੁਹਾਟੀ ਵਿੱਚ ਇੱਕ ਵੀ ਗੇਂਦ ਸੁੱਟੇ ਬਿਨਾਂ ਰੱਦ ਕਰ ਦਿੱਤਾ ਗਿਆ ਸੀ। ਮੀਂਹ ਦੀ ਸੰਭਾਵਨਾ 75 ਫ਼ੀਸਦੀ ਹੈ ਅਤੇ ਜੇਕਰ ਮੈਚ ਸ਼ੁਰੂ ਹੁੰਦਾ ਹੈ ਤਾਂ ਖਿਡਾਰੀਆਂ ਲਈ ਜੋ ਚੀਜ਼ ਅਸਹਿਜ ਹੋਵੇਗੀ, ਉਹ ਹੈ ਨਮੀ।
ਟੀਮਾਂ
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਈਸ਼ਾਨ ਕਿਸ਼ਨ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਕੁਲਦੀਪ ਯਾਦਵ, ਸ਼ਾਰਦੁਲ ਠਾਕੁਰ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ
ਨੀਦਰਲੈਂਡਜ਼: ਵਿਕਰਮਜੀਤ ਸਿੰਘ, ਮੈਕਸ ਓਡੋਉਡ, ਵੇਸਲੇ ਬਰਰੇਸੀ, ਬਾਸ ਡੀ ਲੀਡੇ, ਕੋਲਿਨ ਐਕਰਮੈਨ, ਸਾਈਬ੍ਰਾਂਡ ਐਂਗਲਬ੍ਰੈਕਟ, ਸਕਾਟ ਐਡਵਰਡਸ (ਵਿਕਟਕੀਪਰ/ਕਪਤਾਨ), ਲੋਗਾਨ ਵੈਨ ਬੀਕ, ਸ਼ਾਰਿਜ਼ ਅਹਿਮਦ, ਆਰੀਅਨ ਦੱਤ, ਰੂਲੋਫ ਵੈਨ ਡੇਰ ਮੇਰਵੇ, ਤੇਜਾ ਨਿਦਾਮਾਨੁਰੂ, ਪਾਲ ਵੈਨ ਮੀਕੇਰੇਨ, ਰਿਆਨ ਕਲੇਨ, ਸਾਕਿਬ ਜ਼ੁਲਫਿਕਾਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711