IND vs ENG, CWC 2023 : ਭਾਰਤ ਦੀ ਅਜੇਤੂ ਮੁਹਿੰਮ ਰੋਕਣਾ ਇੰਗਲੈਂਡ ਲਈ ਮੁਸ਼ਕਿਲ

10/29/2023 11:39:15 AM

ਲਖਨਊ–ਭਾਰਤੀ ਟੀਮ ਇਸ ਵਿਸ਼ਵ ਕੱਪ ਵਿੱਚ ਜਿੱਥੇ ਲਗਾਤਾਰ 5 ਮੈਚ ਜਿੱਤ ਕੇ ਖਿਤਾਬ ਦੀ ਸਭ ਤੋਂ ਪ੍ਰਮੁੱਖ ਦਾਅਵੇਦਾਰ ਸਾਬਤ ਹੋਈ ਹੈ ਤਾਂ ਉੱਥੇ ਹੀ, ਸਾਬਕਾ ਚੈਂਪੀਅਨ ਇੰਗਲੈਂਡ ਸਾਹਮਣੇ ਹੁਣ ਸੈਮੀਫਾਈਨਲ ਦੀ ਦੌੜ ਵਿੱਚ ਬਣੇ ਰਹਿਣ ਦਾ ਪ੍ਰਸ਼ਨ ਹੈ ਤੇ ਅਜਿਹੇ ਵਿੱਚ ਦੋਵੇਂ ਟੀਮਾਂ ਅੱਜ ਭਾਵ ਐਤਵਾਰ ਨੂੰ ਆਹਮੋ-ਸਾਹਮਣੇ ਹੋਣਗੀਆਂ ਤਾਂ ਅਜਿਹੇ ਵਿੱਚ ਮੇਜ਼ਬਾਨ ਦਾ ਪੱਲੜਾ ਭਾਰੀ ਰਹਿਣ ਦੀ ਉਮੀਦ ਹੈ। ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਲਗਾਤਾਰ 5 ਮੈਚ ਜਿੱਤੇ ਹਨ ਜਦਕਿ ਸਫੈਦ ਗੇਂਦ ਦੀ ਕ੍ਰਿਕਟ ਦੀ ਨਵੀਂ ਪਰਿਭਾਸ਼ਾ ਲਿਖਣ ਵਾਲੇ ਇੰਗਲੈਂਡ ਸਾਹਮਣੇ ਟੂਰਨਾਮੈਂਟ ਵਿੱਚ ਅਕਸ ਬਰਕਰਾਰ ਰੱਖਣ ਦੀ ਲੜਾਈ ਹੈ।

ਇਹ ਵੀ ਪੜ੍ਹੋ- ਬਾਬਰ ਆਜ਼ਮ ਦੇ ਰਿਕਾਰਡ ਅਤੇ ਰੈਂਕਿੰਗ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ : ਗੌਤਮ ਗੰਭੀਰ
ਟੀ-20 ਤੇ ਵਨ ਡੇ ਕ੍ਰਿਕਟ ਵਿੱਚ ‘ਬੈਜਬਾਲ’ ਅਰਥਾਤ ਅਤਿ-ਹਮਲਾਵਰ ਖੇਡ ਨਾਲ ਇੰਗਲੈਂਡ ਨੂੰ ਪਿਛਲੇ ਕੁਝ ਸਮੇਂ ਵਿੱਚ ਸਫ਼ਲਤਾ ਜ਼ਰੂਰ ਮਿਲੀ ਹੈ ਪਰ ਭਾਰਤੀ ਹਾਲਾਤ ਵਿੱਚ ਇਹ ਦਾਅ ਉਲਟਾ ਪਿਆ ਹੈ। ਨਤੀਜਾ ਇਹ ਹੈ ਕਿ ਮੌਜੂਦਾ ਚੈਂਪੀਅਨ ਟੀਮ ਲੀਗ ਗੇੜ ਵਿੱਚੋਂ ਹੀ ਬਾਹਰ ਹੋਣ ਦੇ ਕੰਡੇ ’ਤੇ ਹੈ।
ਭਾਰਤ ਨੂੰ ਇਸ ਮੈਚ ਵਿੱਚ ਆਲਰਾਊਂਡਰ ਹਾਰਦਿਕ ਪੰਡਯਾ ਦੀ ਕਮੀ ਮਹਿਸੂਸ ਹੋਵੇਗੀ। ਸਪਿਨਰਾਂ ਦੀ ਮਦਦਗਾਰ ਪਿੱਚ ’ਤੇ ਆਮ ਤੌਰ ’ਤੇ ਸ਼ਾਰਦੁਲ ਠਾਕੁਰ ਦੀ ਜਗ੍ਹਾ ਰਵੀਚੰਦਰਨ ਅਸ਼ਵਿਨ ਨੂੰ ਉਤਾਰਿਆ ਜਾਂਦਾ ਹੈ ਪਰ ਪੰਡਯਾ ਦੀ ਗੈਰ-ਮੌਜੂਦਗੀ ਵਿੱਚ ਟੀਮ ਮੈਨੇਜਮੈਂਟ ਨੂੰ 5 ਗੇਂਦਬਾਜ਼ਾਂ ਦੇ ਨਾਲ ਹੀ ਉਤਰਨਾ ਪੈ ਸਕਦਾ ਹੈ। ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ ਤੇ ਰਵਿੰਦਰ ਜਡੇਜਾ ਦੀ ਚੋਣ ਤਾਂ ਤੈਅ ਹੈ। ਤੀਜੇ ਸਪਿਨਰ ਦੇ ਤੌਰ ’ਤੇ ਅਸ਼ਵਿਨ ਨੂੰ ਉਤਾਰਨ ਲਈ ਮੁਹੰਮਦ ਸ਼ੰਮੀ ਜਾਂ ਮੁਹੰਮਦ ਸਿਰਾਜ ਵਿੱਚੋਂ ਕਿਸੇ ਇਕ ਨੂੰ ਬਾਹਰ ਕਰਨਾ ਪਵੇਗਾ। ਸ਼ੰਮੀ ਨੇ ਧਰਮਸ਼ਾਲਾ ਵਿੱਚ ਨਿਊਜ਼ੀਲੈਂਡ ਵਿਰੁੱਧ 5 ਵਿਕਟਾਂ ਲਈਆਂ ਲਿਹਾਜ਼ਾ ਉਸ ਨੂੰ ਹੁਣ ਬਾਹਰ ਰੱਖਣਾ ਮੁਸ਼ਕਿਲ ਹੋਵੇਗਾ। ਰੋਹਿਤ ਸ਼ਰਮਾ ਤੋਂ ਚੰਗੀ ਸ਼ੁਰੂਆਤ ਮਿਲਣ ਤੋਂ ਬਾਅਦ ਭਾਰਤੀ ਬੱਲੇਬਾਜ਼ਾਂ ਨੇ ਟੂਰਨਾਮੈਂਟ ਵਿੱਚ ਹੁਣ ਤਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

ਇਹ ਵੀ ਪੜ੍ਹੋ-ਬਿਨਾਂ ਬਾਹਵਾਂ ਤੋਂ ਹੀ ਤੀਰਅੰਦਾਜ਼ ਸ਼ੀਤਲ ਨੇ ਦੂਜੀ ਵਾਰ ਵਿੰਨ੍ਹਿਆ ਸੋਨੇ ’ਤੇ ਨਿਸ਼ਾਨਾ
ਟੀਮ ਟੀਚੇ ਦਾ ਪਿੱਛਾ ਕਰਨ ਵਿੱਚ ਮਹਾਰਥੀ ਸਾਬਤ ਹੋਈ ਹੈ। ਪੰਡਯਾ ਦੀ ਗੈਰ-ਮੌਜੂਦਗੀ ਵਿੱਚ 6ਵੇਂ ਨੰਬਰ ’ਤੇ ਸੂਰਯਕੁਮਾਰ ਯਾਦਵ ਉਤਰ ਸਕਦਾ ਹੈ। ਟੂਰਨਾਮੈਂਟ ਵਿੱਚ ਆਪਣੇ ਪਹਿਲੇ ਮੈਚ ਵਿੱਚ ਮੰਦਭਾਗੇ ਢੰਗ ਨਾਲ ਰਨ ਆਊਟ ਹੋਣ ਤੋਂ ਬਾਅਦ ਉਹ ਇਕ ਪ੍ਰਭਾਵਸ਼ਾਲੀ ਪਾਰੀ ਖੇਡਣ ਨੂੰ ਬੇਤਾਬ ਹੋਵੇਗਾ। ਧਰਮਸ਼ਾਲਾ ਵਿੱਚ ਸ਼੍ਰੇਅਸ ਅਈਅਰ ਦੀ ਸ਼ਾਟ ਪਿੱਚ ਗੇਂਦਾਂ ਦੇ ਸਾਹਮਣੇ ਕਮਜ਼ੋਰੀ ਇਕ ਵਾਰ ਫਿਰ ਚਰਚਾ ਵਿਚ ਹੈ। ਉਹ ਆਪਣੇ ਆਲੋਚਕਾਂ ਨੂੰ ਬੱਲੇ ਨਾਲ ਜਵਾਬ ਦੇਣਾ ਚਾਹੇਗਾ। ਡੇਂਗੂ ਕਾਰਨ ਪਹਿਲੇ ਦੋ ਮੈਚਾਂ ਵਿੱਚੋਂ ਬਾਹਰ ਰਿਹਾ ਸ਼ੁਭਮਨ ਗਿੱਲ ਵੀ ਇਕ ਵੱਡੀ ਪਾਰੀ ਦੇ ਇੰਤਜ਼ਾਰ ਵਿਚ ਹੋਵੇਗਾ।
ਉੱਥੇ ਹੀ, ਲਖਨਊ ਵਿੱਚ ਵਿਰਾਟ ਕੋਹਲੀ ਰਿਕਾਰਡ ਦੀ ਬਰਾਬਰੀ ਕਰਨ ਵਾਲਾ 49ਵਾਂ ਸੈਂਕੜਾ ਵੀ ਲਾ ਸਕਦਾ ਹੈ। ਕਾਨਪੁਰ ਦੇ ਆਰਮ ਸਪਿਨਰ ਕੁਲਦੀਪ ਦਾ ਟੀਚਾ ਇੰਗਲੈਂਡ ਦੇ ਖਿਡਾਰੀਆਂ ਦੇ ਬੱਲੇ ਨੂੰ ਖਾਮੋਸ਼ ਰੱਖਣ ਦਾ ਹੋਵੇਗਾ।

ਇਹ ਵੀ ਪੜ੍ਹੋ-ਆਸਟ੍ਰੇਲੀਆਈ ਕ੍ਰਿਕਟਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਜ਼ਿੰਦਗੀ ਦੀ ਜੰਗ ਹਾਰਿਆ 4 ਮਹੀਨਿਆਂ ਦਾ ਪੁੱਤਰ
ਇੰਗਲੈਂਡ ਦੇ ਬੱਲੇਬਾਜ਼ ਕਾਫੀ ਹਮਲਾਵਰ ਹਨ ਪਰ ਉਨ੍ਹਾਂ ਨੂੰ ਇਕ ਇਕਾਈ ਦੇ ਰੂਪ ਵਿੱਚ ਖੇਡਣਾ ਪਵੇਗਾ। ਜੋਸ ਬਟਲਰ, ਜਾਨੀ ਬੇਅਰਸਟੋ, ਬੇਨ ਸਟੋਕਸ, ਲਿਆਮ ਲਿਵਿੰਗਸਟੋਨ, ਹੈਰੀ ਬਰੂਕ ਇਹ ਸਾਰੇ ਵੱਡੇ ਨਾਂ ਹਨ ਪਰ ਇਨ੍ਹਾਂ ਵਿੱਚੋਂ ਕੋਈ ਵੀ ਅਜੇ ਤਕ ਚੱਲ ਨਹੀਂ ਸਕਿਆ ਹੈ।
ਟੀਮਾਂ ਇਸ ਤਰ੍ਹਾਂ ਹਨ- ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਲੋਕੇਸ਼ ਰਾਹੁਲ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਕੁਲਦੀਪ ਯਾਦਵ, ਮੁਹੰਮਦ ਸ਼ੰਮੀ, ਰਵੀਚੰਦਰਨ ਅਸ਼ਵਿਨ, ਈਸ਼ਾਨ ਕਿਸ਼ਨ, ਸੂਰਯਕੁਮਾਰ ਯਾਦਵ।
ਇੰਗਲੈਂਡ : ਜੋਸ ਬਟਲਰ (ਕਪਤਾਨ ਤੇ ਵਿਕਟਕੀਪਰ), ਜੋ ਰੂਟ, ਜਾਨੀ ਬੇਅਰਸਟੋ (ਵਿਕਟਕੀਪਰ), ਹੈਰੀ ਬਰੂਕ, ਲਿਆਮ ਲਿਵਿੰਗਸਟੋਨ, ਡੇਵਿਡ ਮਲਾਨ, ਬੇਨ ਸਟੋਕਸ, ਮੋਇਨ ਅਲੀ, ਕ੍ਰਿਸ ਵੋਕਸ, ਸੈਮ ਕਿਊਰੇਨ, ਡੇਵਿਡ ਵਿਲੀ, ਆਦਿਲ ਰਾਸ਼ਿਦ, ਮਾਰਕ ਵੁਡ, ਰੀਸ ਟਾਪਲੇ, ਜੀ. ਐਟਕਿੰਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 


Aarti dhillon

Content Editor

Related News