IND vs ENG 5th Test Day 1 Stumps : ਭਾਰਤ ਦਾ ਸਕੋਰ- 135/1, ਇੰਗਲੈਂਡ ਤੋਂ ਅਜੇ ਵੀ 83 ਦੌੜਾਂ ਪਿੱਛੇ
Thursday, Mar 07, 2024 - 05:04 PM (IST)
ਸਪੋਰਟਸ ਡੈਸਕ- ਭਾਰਤ ਤੇ ਇੰਗਲੈਂਡ ਦਰਮਿਆਨ ਪੰਜ ਮੈਚਾਂ ਦੀ ਸੀਰੀਜ਼ ਦੇ ਆਖ਼ਰੀ ਟੈਸਟ ਮੈਚ ਦੇ ਪਹਿਲੇ ਦਿਨ ਦੀ ਖੇਡ ਧਰਮਸ਼ਾਲਾ ਵਿਖੇ ਖੇਡੀ ਗਈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਦੀ ਟੀਮ ਨੇ ਆਪਣੀ ਪਹਿਲੀ ਪਾਰੀ 'ਚ ਆਲ ਆਊਟ ਹੋ ਕੇ 218 ਦੌੜਾਂ ਬਣਾਈਆਂ। ਇੰਗਲੈਂਡ ਦੀ ਟੀਮ ਲਈ ਜ਼ੈਕ ਕ੍ਰਾਲੀ ਤੋਂ ਇਲਾਵਾ ਕੋਈ ਬੱਲੇਬਾਜ਼ ਕੋਈ ਖਾਸ ਦੌੜਾਂ ਨਹੀਂ ਬਣਾ ਸਕਿਆ। ਜ਼ੈਕ ਕ੍ਰਾਲੀ ਨੇ 79 ਦੌੜਾਂ, ਬੇਨ ਡਕੇਟਾ ਨੇ 27 ਦੌੜਾਂ, ਓਲੀ ਪੋਪ ਨੇ 11 ਦੌੜਾਂ, ਜਾਨੀ ਬੇਅਰਸਟੋ ਨੇ 29 ਦੌੜਾਂ, ਜੋ ਰੂਟ ਨੇ 26 ਦੌੜਾਂ, ਬੇਨ ਸਟੋਕਸ ਨੇ 0 ਦੌੜ, ਟਾਮ ਹਾਰਟਲੇ ਨੇ 6 ਦੌੜਾਂ ਤੇ ਮਾਰਕਵੁੱਡ ਨੇ 0 ਦੌੜਾਂ, ਬੇਨ ਫੋਕਸ 24 ਦੌੜਾਂ ਤੇ ਜੇਮਸ ਐਂਡਰਸਨ 0 ਦੌੜ ਬਣਾ ਆਊਟ ਹੋਏ। ਭਾਰਤ ਲਈ ਕੁਲਦੀਪ ਯਾਦਵ ਨੇ 5, ਰਵੀਚੰਦਰਨ ਅਸ਼ਵਿਨ ਨੇ 4 ਤੇ ਰਵਿੰਦਰ ਜਡੇਜਾ ਨੇ 1 ਵਿਕਟਾਂ ਲਈਆਂ। ਇਸ ਤੋਂ ਬਾਅਦ ਭਾਰਤ ਨੇ ਦਿਨ ਦੀ ਖੇਡ ਖਤਮ ਹੋਣ ਤਕ 1 ਵਿਕਟ ਗੁਆ ਕੇ 135 ਦੌੜਾਂ ਬਣਾ ਲਈਆਂ ਸਨ। ਇਸ ਦੌਰਾਨ ਭਾਰਤ ਇੰਗਲੈਂਡ ਤੋਂ 83 ਦੌੜਾਂ ਪਿੱਛੇ ਸੀ। ਭਾਰਤ ਲਈ ਯਸ਼ਸਵੀ ਜਾਇਸਵਾਲ 57 ਦੌੜਾਂ ਬਣਾ ਸ਼ੋਏਬ ਬਸ਼ੀਰ ਵਲੋਂ ਆਊਟ ਹੋਇਆ। ਦਿਨ ਦੀ ਖੇਡ ਖਤਮ ਹੋਣ ਤਕ ਰੋਹਿਤ ਸ਼ਰਮਾ 52 ਦੌੜਾਂ ਤੇ ਸ਼ੁਭਮਨ ਗਿੱਲ 26 ਦੌੜਾਂ ਬਣਾ ਕੇ ਖੇਡ ਰਹੇ ਸਨ।
ਇਹ ਵੀ ਪੜ੍ਹੋ : ਸਰਕਾਰੀ ਨੌਕਰੀ ਦੇ ਚਾਹਵਾਨ ਖਿਡਾਰੀਆਂ ਲਈ ਖੁਸ਼ਖਬਰੀ, ਕੇਂਦਰ ਸਰਕਾਰ ਵਲੋਂ ਵੱਡਾ ਐਲਾਨ
ਦੋਵੇਂ ਦੇਸ਼ਾਂ ਦੀ ਪਲੇਇੰਗ 11
ਭਾਰਤ : ਯਸ਼ਸਵੀ ਜਾਇਸਵਾਲ, ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਦੇਵਦੱਤ ਪੱਡੀਕਲ, ਰਵਿੰਦਰ ਜਡੇਜਾ, ਸਰਫਰਾਜ਼ ਖਾਨ, ਧਰੁਵ ਜੁਰੇਲ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਜਸਪ੍ਰੀਤ ਬੁਮਰਾਹ।
ਇੰਗਲੈਂਡ : ਜ਼ੈਕ ਕ੍ਰਾਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਬੇਨ ਸਟੋਕਸ (ਕਪਤਾਨ), ਜੌਨੀ ਬੇਅਰਸਟੋ, ਬੇਨ ਫੌਕਸ (ਵਿਕਟਕੀਪਰ), ਟੌਮ ਹਾਰਟਲੇ, ਸ਼ੋਏਬ ਬਸ਼ੀਰ, ਮਾਰਕ ਵੁੱਡ, ਜੇਮਸ ਐਂਡਰਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8