IND vs ENG: ਪਹਿਲੇ ਦਿਨ ਹੀ 'ਟੀਮ ਇੰਡੀਆ' ਨੂੰ ਵੱਡਾ ਝਟਕਾ! ਜ਼ਖ਼ਮੀ ਹੋ ਮੈਦਾਨ ਤੋਂ ਬਾਹਰ ਗਿਆ ਇਹ ਧਾਕੜ ਖਿਡਾਰੀ

Thursday, Jul 10, 2025 - 08:30 PM (IST)

IND vs ENG: ਪਹਿਲੇ ਦਿਨ ਹੀ 'ਟੀਮ ਇੰਡੀਆ' ਨੂੰ ਵੱਡਾ ਝਟਕਾ! ਜ਼ਖ਼ਮੀ ਹੋ ਮੈਦਾਨ ਤੋਂ ਬਾਹਰ ਗਿਆ ਇਹ ਧਾਕੜ ਖਿਡਾਰੀ

ਸਪੋਰਟਸ ਡੈਸਟ- ਭਾਰਤ ਅਤੇ ਇੰਗਲੈਂਡ ਵਿਚਾਲੇ ਤੀਜਾ ਟੈਸਟ ਮੈਚ ਵੀਰਵਾਰ, 10 ਜੁਲਾਈ ਨੂੰ ਲੰਡਨ ਦੇ ਇਤਿਹਾਸਕ ਲਾਰਡਸ ਮੈਦਾਨ 'ਤੇ ਸ਼ੁਰੂ ਹੋਇਆ। ਪਰ ਪਹਿਲੇ ਹੀ ਦਿਨ ਟੀਮ ਇੰਡੀਆ ਨੂੰ ਅਜਿਹਾ ਝਟਕਾ ਲੱਗਾ ਜਿਸ ਨੇ ਉਸ ਦੀ ਚਿੰਤਾ ਵਧਾ ਦਿੱਤੀ ਹੈ। ਇਸ ਸੀਰੀਜ਼ ਵਿੱਚ ਆਪਣੀ ਬੱਲੇਬਾਜ਼ੀ ਅਤੇ ਵਿਕਟਕੀਪਿੰਗ ਨਾਲ ਮਜ਼ਬੂਤ ​​ਭੂਮਿਕਾ ਨਿਭਾ ਰਹੇ ਉਪ-ਕਪਤਾਨ ਰਿਸ਼ਭ ਪੰਤ ਮੈਚ ਵਿਚਾਲੇ ਹੀ ਜ਼ਖਮੀ ਹੋ ਗਏ, ਜਿਸ ਕਾਰਨ ਉਨ੍ਹਾਂ ਨੂੰ ਮੈਦਾਨ ਛੱਡ ਕੇ ਵਾਪਸ ਪਰਤਣਾ ਪਿਆ। ਅਜਿਹੀ ਸਥਿਤੀ ਵਿੱਚ ਧਰੁਵ ਜੁਰੇਲ ਨੂੰ ਪੰਤ ਦੀ ਜਗ੍ਹਾ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਸੰਭਾਲਣੀ ਪਈ।

ਟੈਸਟ ਸੀਰੀਜ਼ ਦੇ ਤੀਜੇ ਮੈਚ ਦੇ ਪਹਿਲੇ ਦਿਨ ਟਾਸ ਹਾਰਨ ਤੋਂ ਬਾਅਦ ਟੀਮ ਇੰਡੀਆ ਫੀਲਡਿੰਗ ਕਰਨ ਉਤਰੀ। ਟੀਮ ਇੰਡੀਆ ਨੂੰ ਪਹਿਲੇ ਸੈਸ਼ਨ ਵਿੱਚ ਹੀ 2 ਸਫਲਤਾਵਾਂ ਮਿਲੀਆਂ, ਜਿਸ ਵਿੱਚ ਪੰਤ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਕਿਉਂਕਿ ਦੋਵੇਂ ਵਾਰ ਪੰਤ ਨੇ ਵਿਕਟ ਦੇ ਪਿੱਛੇ ਕੈਚ ਲਏ। ਪਰ ਦੂਜੇ ਸੈਸ਼ਨ ਵਿੱਚ ਪੰਤ ਜ਼ਿਆਦਾ ਦੇਰ ਤੱਕ ਮੈਦਾਨ 'ਤੇ ਨਹੀਂ ਟਿਕ ਸਕੇ ਅਤੇ ਸੱਟ ਕਾਰਨ ਉਨ੍ਹਾਂ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ।

ਇਹ ਵੀ ਪੜ੍ਹੋ- IND vs ENG : 'ਟੀਮ ਇੰਡੀਆ' ਨੇ ਸੀਰੀਜ਼ ਵਿਚਾਲੇ ਹੀ ਬਦਲ'ਤਾ ਕਪਤਾਨ

ਬੁਮਰਾਹ ਦੀ ਗੇਂਦ ਰੋਕਦਿਆਂ ਲੱਗੀ ਸੱਟ

ਰਿਸ਼ਭ ਪੰਤ ਇੰਗਲੈਂਡ ਦੀ ਪਹਿਲੀ ਪਾਰੀ ਦੇ 34ਵੇਂ ਓਵਰ ਵਿੱਚ ਜ਼ਖਮੀ ਹੋ ਗਏ। ਉਸ ਓਵਰ ਵਿੱਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਪਹਿਲੀ ਗੇਂਦ ਦਿਸ਼ਾਹੀਣ ਸੀ, ਜਿਸਨੂੰ ਰਿਸ਼ਭ ਪੰਤ ਨੇ ਡਾਈਵ ਲਗਾ ਕੇ ਫੜਨ ਦੀ ਕੋਸ਼ਿਸ਼ ਕੀਤੀ। ਇਸ ਪ੍ਰਕਿਰਿਆ ਵਿੱਚ ਉਨ੍ਹਾਂ ਦੇ ਖੱਬੇ ਹੱਥ ਦੀਆਂ ਉਂਗਲਾਂ ਜ਼ਖਮੀ ਹੋ ਗਈਆਂ। ਇਸ ਤੋਂ ਬਾਅਦ ਫਿਜ਼ੀਓ ਉਨ੍ਹਾਂ ਦਾ ਇਲਾਜ ਕਰਨ ਲਈ ਮੈਦਾਨ 'ਤੇ ਆਏ।

ਇਹ ਵੀ ਪੜ੍ਹੋ- ਵੱਡੀ ਖ਼ਬਰ : ਭਾਰਤ ਆਏਗੀ ਪਾਕਿਸਤਾਨੀ ਟੀਮ, ਖੇਡੇਗੀ 2 ਟੂਰਨਾਮੈਂਟ

ਰਿਸ਼ਭ ਪੰਤ ਦੀਆਂ ਉਂਗਲਾਂ 'ਤੇ ਪਹਿਲਾਂ ਹੀ ਟੇਪ ਲੱਗੀ ਹੋਈ ਸੀ ਅਤੇ ਪਹਿਲੇ ਸੈਸ਼ਨ ਵਿੱਚ ਵੀ ਉਹ ਕੁਝ ਦਰਦ ਵਿੱਚ ਦਿਖਾਈ ਦੇ ਰਹੇ ਸਨ। ਫਿਜ਼ੀਓ ਨੇ ਪੰਤ ਦੀਆਂ ਉਂਗਲਾਂ 'ਤੇ ਕੁਝ ਸਪਰੇਅ ਕੀਤਾ ਅਤੇ ਫਿਰ ਪੀਣ ਲਈ ਕੁਝ ਦਿੱਤਾ। ਹਾਲਾਂਕਿ, ਫਿਜ਼ੀਓ ਇਲਾਜ ਕਰਵਾਉਣ ਤੋਂ ਬਾਅਦ ਪੰਤ ਪੰਜ ਗੇਂਦਾਂ ਤੱਕ ਮੈਦਾਨ 'ਤੇ ਰਹੇ। 34ਵੇਂ ਓਵਰ ਦੇ ਅੰਤ ਤੋਂ ਬਾਅਦ ਉਹ ਮੈਦਾਨ ਛੱਡ 'ਚੋਂ ਬਾਹਰ ਚਲੇ ਗਏ ਅਤੇ ਜੁਰੇਲ ਬਦਲਵੇਂ ਵਿਕਟਕੀਪਰ ਵਜੋਂ ਮੈਦਾਨ 'ਤੇ ਆਏ।

ਰਿਸ਼ਭ ਪੰਤ ਦੀ ਸਭ ਤੋਂ ਵੱਧ ਲੋੜ ਬੱਲੇਬਾਜ਼ੀ ਵਿੱਚ ਹੋਵੇਗੀ। ਜੇਕਰ ਉਹ ਫਿੱਟ ਨਹੀਂ ਹੋ ਸਕੇ ਤਾਂ ਭਾਰਤ ਦੀ ਬੱਲੇਬਾਜ਼ੀ ਵਿੱਚ ਸਮੱਸਿਆ ਵਧ ਜਾਵੇਗੀ। ਧਰੁਵ ਜੁਰੇਲ ਇਸ ਮੈਚ ਵਿੱਚ ਸਿਰਫ਼ ਵਿਕਟਕੀਪਿੰਗ ਕਰ ਸਕਦੇ ਹਨ ਪਰ ਬੱਲੇਬਾਜ਼ੀ ਨਹੀਂ ਕਰ ਸਕਦਾ ਕਿਉਂਕਿ ਰਿਸ਼ਭ ਪੰਤ ਦੇ ਸਿਰ ਜਾਂ ਅੱਖ ਵਿੱਚ ਸੱਟ ਨਹੀਂ ਲੱਗੀ ਹੈ। ਇਸ ਲਈ ਲੋੜ ਪੈਣ 'ਤੇ ਉਸ ਕੰਕਸ਼ਨ ਬਦਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਮੀਦ ਹੈ ਕਿ ਪੰਤ ਫਿੱਟ ਹੋ ਜਾਣਗੇ ਅਤੇ ਇਸ ਟੈਸਟ ਵਿੱਚ ਯੋਗਦਾਨ ਪਾ ਸਕਣਗੇ।

ਇਹ ਵੀ ਪੜ੍ਹੋ- ਡੈਬਿਊ ਮੈਚ 'ਚ ਹੀ ਕ੍ਰਿਕਟਰ ਨੇ ਕਰ'ਤਾ ਵੱਡਾ ਕਾਂਡ! ICC ਨੇ ਠੋਕਿਆ ਮੋਟਾ ਜੁਰਮਾਨਾ


author

Rakesh

Content Editor

Related News