IND vs ENG : ਭਾਰਤੀ ਬੱਲੇਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ, ਇੰਗਲੈਂਡ ਨੂੰ ਮਿਲਿਆ 357 ਦੌੜਾਂ ਦਾ ਟੀਚਾ

Wednesday, Feb 12, 2025 - 05:34 PM (IST)

IND vs ENG : ਭਾਰਤੀ ਬੱਲੇਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ, ਇੰਗਲੈਂਡ ਨੂੰ ਮਿਲਿਆ 357 ਦੌੜਾਂ ਦਾ ਟੀਚਾ

ਸਪੋਰਟਸ ਡੈਸਕ- ਭਾਰਤ ਅਤੇ ਇੰਗਲੈਂਡ ਵਿਚਾਲੇ ਤੀਜਾ ਤੇ ਆਖਰੀ ਵਨਡੇ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਸ਼ੁਭਮਨ ਗਿੱਲ ਦੀਆਂ 112 ਦੌੜਾਂ, ਵਿਰਾਟ ਕੋਹਲੀ ਦੀਆਂ 52 ਦੌੜਾਂ, ਸ਼੍ਰੇਅਸ ਅਈਅਰ ਦੀਆਂ 78 ਦੌੜਾਂ ਤੇ ਕੇਐੱਲ ਰਾਹੁਲ ਦੀਆਂ 40 ਦੌੜਾਂ ਦੀ ਬਦੌਲਤ 50 ਓਵਰਾਂ 'ਚ ਆਲ ਆਊਟ ਹੋ ਕੇ 356 ਦੌੜਾਂ ਬਣਾਈਆਂ ਤੇ ਇੰਗਲੈਂਡ ਨੂੰ ਜਿੱਤ ਲਈ 357 ਦੌੜਾਂ ਦਾ ਟੀਚਾ ਦਿੱਤਾ। ਇੰਗਲੈਂਡ ਲਈ ਸਾਕਿਬ ਮਹਿਮੂਦ ਨੇ 1, ਮਾਰਕ ਵੁੱਡ ਨੇ 2, ਜੋ ਰੂਟ ਨੇ 1 ਤੇ ਆਦਿਲ ਰਾਸ਼ਿਦ ਨੇ 4 ਵਿਕਟਾਂ ਲਈਆਂ। ਭਾਰਤ ਪਹਿਲਾਂ ਹੀ 2-0 ਦੀ ਬੜ੍ਹਤ ਨਾਲ ਲੜੀ ਜਿੱਤ ਚੁੱਕਾ ਹੈ ਅਤੇ ਹੁਣ ਉਹ ਲੜੀ ਵਿੱਚ ਇੰਗਲੈਂਡ ਨੂੰ ਵ੍ਹਾਈਟਵਾਸ਼ ਕਰਨ ਦੀ ਕੋਸ਼ਿਸ਼ ਕਰੇਗਾ। 

ਇਹ ਵੀ ਪੜ੍ਹੋ : ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਧਾਕੜ ਵਿਕਟਕੀਪਰ ਬੱਲੇਬਾਜ਼ ਨੇ ਲਿਆ ਸੰਨਿਆਸ, ਜੜ ਚੁੱਕੈ 31 ਸੈਂਕੜੇ

ਦੋਵੇਂ ਦੇਸ਼ਾਂ ਦੀ ਪਲੇਇੰਗ 11:

ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਕਪਤਾਨ), ਹਾਰਦਿਕ ਪੰਡਯਾ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਹਰਸ਼ਿਤ ਰਾਣਾ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ

ਇੰਗਲੈਂਡ : ਫਿਲਿਪ ਸਾਲਟ (ਵਿਕਟਕੀਪਰ), ਬੇਨ ਡਕੇਟ, ਜੋ ਰੂਟ, ਹੈਰੀ ਬਰੂਕ, ਜੋਸ ਬਟਲਰ (ਕਪਤਾਨ), ਟੌਮ ਬੈਂਟਨ, ਲਿਆਮ ਲਿਵਿੰਗਸਟੋਨ, ​​ਗੁਸ ਐਟਕਿੰਸਨ, ਆਦਿਲ ਰਾਸ਼ਿਦ, ਮਾਰਕ ਵੁੱਡ, ਸਾਕਿਬ ਮਹਿਮੂਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News