IND vs BAN 2nd Test Day ਮੀਂਹ ਕਾਰਨ ਦੇਰੀ ਨਾਲ ਸ਼ੁਰੂ ਹੋਵੇਗਾ ਦੂਜੇ ਦਿਨ ਦਾ ਖੇਡ
Saturday, Sep 28, 2024 - 10:29 AM (IST)
ਸਪੋਰਟਸ ਡੈਸਕ- ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੂਜਾ ਟੈਸਟ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਮੀਂਹ ਅਤੇ ਖ਼ਰਾਬ ਮੌਸਮ ਕਾਰਨ ਮੈਚ ਦੇ ਪਹਿਲੇ ਦਿਨ ਸਿਰਫ਼ 35 ਓਵਰ ਖੇਡੇ ਗਏ ਜਿਸ ਵਿੱਚ ਬੰਗਲਾਦੇਸ਼ ਨੇ 3 ਵਿਕਟਾਂ ਦੇ ਨੁਕਸਾਨ 'ਤੇ 107 ਦੌੜਾਂ ਬਣਾਈਆਂ। ਭਾਰਤ ਲਈ ਇਨ੍ਹਾਂ ਤਿੰਨ ਸਫਲਤਾਵਾਂ 'ਚੋਂ ਆਕਾਸ਼ਦੀਪ ਨੂੰ 2 ਜਦਕਿ ਆਰ ਅਸ਼ਵਿਨ ਨੂੰ ਇਕ ਵਿਕਟ ਮਿਲੀ। ਕ੍ਰੀਜ਼ 'ਤੇ ਮੋਮਿਨੁਲ ਹੱਕ ਦੇ ਨਾਲ ਮੁਸ਼ਫਿਕਰ ਰਹੀਮ ਮੌਜੂਦ ਹਨ। ਦੂਜੇ ਦਿਨ ਪ੍ਰਸ਼ੰਸਕਾਂ ਨੂੰ ਉਮੀਦ ਸੀ ਕਿ ਮੌਸਮ ਸਾਫ਼ ਹੋ ਜਾਵੇਗਾ ਅਤੇ ਮੈਚ ਸਮੇਂ 'ਤੇ ਸ਼ੁਰੂ ਹੋਵੇਗਾ।
ਦੋਵਾਂ ਟੀਮਾਂ ਦਾ ਇੰਤਜ਼ਾਰ ਜਾਰੀ
ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ 'ਚ ਪਹੁੰਚ ਕੇ ਦੋਵਾਂ ਟੀਮਾਂ ਮੈਚ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੀਆਂ ਹਨ, ਫਿਲਹਾਲ ਉਨ੍ਹਾਂ ਦਾ ਇੰਤਜ਼ਾਰ ਖਤਮ ਹੋਣ ਦੇ ਅਜੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ ਹਨ। ਮੈਦਾਨ 'ਚ ਕਵਰਸ ਵਿਛੇ ਹੋਏ ਹਨ ਅਤੇ ਗਰਾਊਂਡਮੈਨ ਦੀ ਕੋਈ ਹਰਕਤ ਨਹੀਂ ਹੈ।
ਕਾਨਪੁਰ 'ਚ ਮੀਂਹ ਜਾਰੀ
ਤਾਜ਼ਾ ਅਪਡੇਟ ਅਨੁਸਾਰ ਕਾਨਪੁਰ 'ਚ ਪਿਛਲੇ ਇਕ ਘੰਟੇ ਤੋਂ ਮੀਂਹ ਜਾਰੀ ਹੈ। ਪੂਰਾ ਮੈਦਾਨ ਢੱਕਿਆ ਹੋਇਆ ਹੈ। ਮੀਂਹ ਰੁਕਣ ਤੋਂ ਬਾਅਦ ਮੈਦਾਨ ਸੁਕਾਇਆ ਜਾਵੇਗਾ ਅਤੇ ਉਸ ਤੋਂ ਬਾਅਦ ਹੀ ਮੈਚ ਸ਼ੁਰੂ ਹੋ ਪਾਵੇਗਾ।