IND vs BAN : ਭਾਰਤ ਨੇ ਬੰਗਲਾਦੇਸ਼ ਨੂੰ ਰੋਮਾਂਚਕ ਮੈਚ 'ਚ 5 ਦੌੜਾਂ ਨਾਲ ਹਰਾਇਆ

Wednesday, Nov 02, 2022 - 05:59 PM (IST)

ਸਪੋਰਟਸ ਡੈਸਕ— ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਆਈਸੀਸੀ ਟੀ-20 ਵਿਸ਼ਵ ਕੱਪ ਸੁਪਰ 12 ਗਰੁੱਪ-2 ਦਾ 35ਵਾਂ ਮੈਚ ਅੱਜ ਖੇਡਿਆ ਗਿਆ। ਮੈਚ 'ਚ ਭਾਰਤ ਨੇ ਬੰਗਲਾਦੇਸ਼ ਨੂੰ 5 ਦੌੜਾਂ ਨਾਲ ਹਰਾ ਦਿੱਤਾ ਹੈ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।ਪਹਿਲਾ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਵਿਰਾਟ ਕੋਹਲੀ ਤੇ ਕੇ. ਐੱਲ. ਰਾਹੁਲ ਦੇ ਅਰਧ ਸੈਂਕੜਿਆਂ ਦੀ ਬਦੌਲਤ ਨਿਰਧਾਰਤ 20 ਓਵਰਾਂ 6 ਵਿਕਟਾਂ ਦੇ ਨੁਕਸਾਨ 'ਤੇ 184 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਬੰਗਲਾਦੇਸ਼ ਨੂੰ ਜਿੱਤ ਲਈ 185 ਦੌੜਾਂ ਦਾ ਟੀਚਾ ਦਿੱਤਾ । ਟੀਚੇ ਦਾ ਪਿੱਛਾ ਕਰਦੇ ਹੋਏ ਬੰਗਲਾਦੇਸ਼ ਨੇ 7 ਓਵਰਾਂ 'ਚ ਬਿਨਾ ਵਿਕਟ ਗੁਆਏ 66 ਦੌੜਾਂ ਬਣਾ ਲਈਆਂ ਸਨ। ਪਰ ਇਸ ਦੌਰਾਨ ਮੀਂਹ ਪੈਣਾ ਸ਼ੁਰੂ ਹੋ ਗਿਆ। ਜਿਸ ਕਾਰਨ ਮੈਚ ਰੋਕ ਦਿੱਤਾ ਗਿਆ ਸੀ। ਜਦੋਂ ਮੈਚ ਮੁੜ ਸ਼ੁਰੂ ਕੀਤਾ ਗਿਆ ਤਾਂ ਇਹ 20 ਓਵਰਾਂ ਦੀ ਬਜਾਏ 16 ਓਵਰਾਂ ਦਾ ਕਰ ਦਿੱਤਾ ਗਿਆ। ਇਸ ਕਾਰਨ ਟੀਚਾ ਵੀ 151 ਦੌੜਾਂ ਦਾ ਕਰ ਦਿੱਤਾ ਗਿਆ। ਇਸ ਤੋਂ ਬਾਅਦ ਬੰਗਲਾਦੇਸ਼ ਦੀ ਟੀਮ ਨਿਰਧਾਰਤ 16 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 145 ਦੌੜਾਂ ਹੀ ਬਣਾ ਸਕੀ ਤੇ ਮੈਚ 5 ਦੌੜਾਂ ਨਾਲ ਹਾਰ ਗਈ। ਭਾਰਤ ਵਲੋਂ ਅਰਸ਼ਦੀਪ ਸਿੰਘ ਨੇ 2, ਮੁਹੰਮਦ ਸ਼ੰਮੀ ਨੇ 1 ਤੇ ਹਾਰਦਿਕ ਪੰਡਯਾ ਨੇ 2 ਵਿਕਟਾਂ ਲਈਆਂ।

ਬੰਗਲਾਦੇਸ਼ ਦੀ ਪਹਿਲੀ ਵਿਕਟ ਲਿਟਨ ਦਾਸ ਦੇ ਤੌਰ 'ਤੇ ਡਿੱਗੀ। ਲਿਟਸ ਦਾਸ 60 ਦੌੜਾਂ ਬਣਾ ਰਾਹੁਲ ਵਲੋਂ ਰਨ ਆਊਟ ਹੋ ਕੇ ਪਵੇਲੀਅਨ ਪਰਤ ਗਏ।  ਬੰਗਲਾਦੇਸ਼ ਦੀ ਦੂਜੀ ਵਿਕਟ ਨਜਮੁਲ ਹੁਸੈਨ ਦੇ ਤੌਰ 'ਤੇ ਡਿੱਗੀ। ਨਜਮੁਲ 21 ਦੌੜਾਂ ਦੇ ਨਿੱਜੀ ਸਕੋਰ 'ਤੇ ਸ਼ੰਮੀ ਵਲੋਂ ਆਊਟ ਹੋਇਆ। ਬੰਗਲਾਦੇਸ਼ ਨੂੰ ਤੀਜਾ ਝਟਕਾ ਅਰਸ਼ਦੀਪ ਨੇ ਦਿੱਤਾ। ਅਰਸ਼ਦੀਪ ਨੇ ਅਫੀਫ ਹੁਸੈਨ ਨੂੰ 3 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਕੀਤਾ। ਬੰਗਲਾਦੇਸ਼ ਦੀ ਚੌਥੀ ਵਿਕਟ ਕਪਤਾਨ ਸ਼ਾਕਿਬ ਦੇ ਤੌਰ 'ਤੇ ਡਿੱਗੀ। ਸ਼ਾਕਿਬ 13 ਦੌੜਾਂ ਦੇ ਨਿੱਜੀ ਸਕੋਰ 'ਤੇ ਅਰਸ਼ਦੀਪ ਦਾ ਸ਼ਿਕਾਰ ਬਣਿਆ। ਇਸ ਤੋਂ ਬਾਅਦ ਬੰਗਲਾਦੇਸ਼ ਦੇ ਯਾਸਿਰ ਅਲੀ 1 ਦੌੜ ਤੇ ਮੌਸਾਦੇਕ ਹੁਸੈਨ 6 ਦੌੜਾਂ ਬਣਾ ਆਊਟ ਹੋਏ। ਖ਼ਬਰ ਲਿਖੇ ਜਾਣ ਸਮੇਂ ਤਕ ਬੰਗਲਾਦੇਸ਼ ਨੇ 6 ਵਿਕਟਾਂ ਦੇ ਨੁਕਸਾਨ 'ਤੇ 108 ਦੌੜਾਂ ਬਣਾ ਲਈਆਂ ਸਨ।  

ਇਹ ਵੀ ਪੜ੍ਹੋ : ਧੋਨੀ ਨੇ ਬਾਕੀ ਦੁਨੀਆ ਨੂੰ ਜੋ ਸਬਕ ਸਿਖਾਇਆ, ਉਸ ਦਾ ਖ਼ਾਮਿਆਜ਼ਾ ਸਾਨੂੰ ਭੁਗਤਣਾ ਪੈ ਰਿਹਾ ਹੈ : ਜਡੇਜਾ

ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਕਪਤਾਨ ਰੋਹਿਤ ਸ਼ਰਮਾ 2 ਦੌੜਾਂ ਦੇ ਨਿੱਜੀ ਸਕੋਰ 'ਤੇ ਹਸਨ ਮਹਿਮੂਦ ਵਲੋਂ ਆਊਟ ਹੋ ਗਿਆ। ਭਾਰਤ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਕੇ. ਐੱਲ. ਰਾਹੁਲ 50 ਦੌੜਾਂ ਦੇ ਨਿੱਜੀ ਸਕੋਰ 'ਤੇ ਸ਼ਾਕਿਬ ਅਲ ਹਸਨ ਦਾ ਸ਼ਿਕਾਰ ਬਣਿਆ। ਕੇ. ਐੱਲ. ਰਾਹੁਲ ਨੇ ਆਪਣੀ ਪਾਰੀ ਦੇ ਦੌਰਾਨ 3 ਚੌਕੇ ਤੇ 4 ਛੱਕੇ ਲਗਾਏ। 

ਭਾਰਤ ਦੀ ਤੀਜੀ ਵਿਕਟ ਸੂਰਯਕੁਮਾਰ ਯਾਦਵ ਦੇ ਤੌਰ 'ਤੇ ਡਿੱਗੀ। ਸੂਰਯਕੁਮਾਰ ਯਾਦਵ 30 ਦੌੜਾਂ ਦੇ ਨਿੱਜੀ ਸਕੋਰ 'ਤੇ ਸ਼ਾਕਿਬ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਿਆ। ਇਸ ਤੋਂ ਭਾਰਤ ਦੀ ਚੌਥੀ ਵਿਕਟ ਹਾਰਦਿਕ ਪੰਡਯਾ ਦੇ ਤੌਰ 'ਤੇ ਡਿੱਗੀ। ਪੰਡਯਾ 5 ਦੌੜਾਂ ਦੇ ਨਿੱਜੀ ਸਕੋਰ 'ਤੇ ਹਸਨ ਮਹਿਮੂਦ ਵਲੋਂ ਆਊਟ ਹੋਇਆ। ਦਿਨੇਸ਼ ਕਾਰਤਿਕ 7 ਦੌੜਾਂ ਦੇ ਨਿੱਜੀ ਸਕੋਰ  'ਤੇ ਸ਼ੋਰੀਫੁਲ ਇਸਲਾਮ  ਦਾ ਸ਼ਿਕਾਰ ਬਣ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਅਕਸ਼ਰ ਪਟੇਲ ਵੀ 7 ਦੌੜਾਂ ਦੇ ਨਿਜੀ ਸਕੋਰ 'ਤੇ ਹਸਨ ਮਹਿਮੂਸ ਵਲੋਂ ਆਊਟ ਹੋਏ। ਵਿਰਾਟ ਕੋਹਲੀ ਤੇ ਅਸ਼ਵਿਨ ਨੇ ਅਜੇਤੂ ਰਹਿੰਦੇ ਹੋਏ ਕ੍ਰਮਵਾਰ 64 ਤੇ 13 ਦੌੜਾਂ ਬਣਾਈਆਂ। ਬੰਗਲਾਦੇਸ਼ ਵਲੋਂ ਹਸਨ ਮਹਿਮੂਦ ਨੇ 3 ਤੇ ਸ਼ਾਕਿਬ ਅਲ ਹਸਨ ਨੇ 2 ਵਿਕਟਾਂ ਲਈਆਂ।

ਪਲੇਇੰਗ 11 

ਬੰਗਲਾਦੇਸ਼ : ਨਜਮੁਲ ਹੁਸੈਨ ਸ਼ਾਂਤੋ, ਲਿਟਨ ਦਾਸ, ਸ਼ਾਕਿਬ ਅਲ ਹਸਨ (ਕਪਤਾਨ), ਅਫੀਫ ਹੁਸੈਨ, ਯਾਸਿਰ ਅਲੀ, ਮੋਸਾਦਕ ਹੁਸੈਨ, ਸ਼ਰੀਫੁਲ ਇਸਲਾਮ, ਨੂਰੁਲ ਹਸਨ (ਵਿਕਟਕੀਪਰ), ਮੁਸਤਫਿਜ਼ੁਰ ਰਹਿਮਾਨ, ਹਸਨ ਮਹਿਮੂਦ, ਤਸਕੀਨ ਅਹਿਮਦ

ਭਾਰਤ : ਕੇ. ਐੱਲ. ਰਾਹੁਲ, ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਹਾਰਦਿਕ ਪੰਡਯਾ, ਦਿਨੇਸ਼ ਕਾਰਤਿਕ (ਵਿਕਟਕੀਪਰ), ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ੰਮੀ, ਅਰਸ਼ਦੀਪ ਸਿੰਘ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News