IND vs BAN 3rd T20I : ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫ਼ੈਸਲਾ
Saturday, Oct 12, 2024 - 06:45 PM (IST)
![IND vs BAN 3rd T20I : ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫ਼ੈਸਲਾ](https://static.jagbani.com/multimedia/2024_10image_18_44_408074082indiamatch.jpg)
ਹੈਦਰਾਬਾਦ : ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਤੀਜਾ ਅਤੇ ਆਖਰੀ ਟੀ20 ਮੈਚ ਅੱਜ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਪਹਿਲੇ ਦੋ ਮੈਚਾਂ 'ਚ ਆਸਾਨ ਜਿੱਤ ਦਰਜ ਕਰਕੇ ਸੀਰੀਜ਼ 'ਤੇ ਪਹਿਲਾਂ ਹੀ ਕਬਜ਼ਾ ਕਰ ਚੁੱਕੀ ਭਾਰਤੀ ਟੀਮ ਤੀਜੇ ਅਤੇ ਆਖਰੀ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ 'ਚ ਬੰਗਲਾਦੇਸ਼ ਖਿਲਾਫ ਕਲੀਨ ਸਵੀਪ ਕਰਨ ਦੇ ਇਰਾਦੇ ਨਾਲ ਮੈਦਾਨ 'ਚ ਉਤਰੇਗੀ, ਜਿਸ 'ਚ ਇਸ ਦੇ ਸਲਾਮੀ ਬੱਲੇਬਾਜ਼ਾਂ ਦੇ ਪ੍ਰਦਰਸ਼ਨ 'ਤੇ ਨਜ਼ਰ ਰਹੇਗੀ।
ਦੋਵਾਂ ਟੀਮਾਂ ਦੀ ਪਲੇਇੰਗ-11
ਭਾਰਤ : ਸੰਜੂ ਸੈਮਸਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਸੂਰਿਆਕੁਮਾਰ ਯਾਦਵ (ਕਪਤਾਨ), ਨਿਤੀਸ਼ ਰੈੱਡੀ, ਹਾਰਦਿਕ ਪੰਡਯਾ, ਰਿਆਨ ਪਰਾਗ, ਰਿੰਕੂ ਸਿੰਘ, ਵਾਸ਼ਿੰਗਟਨ ਸੁੰਦਰ, ਵਰੁਣ ਚੱਕਰਵਰਤੀ, ਰਵੀ ਬਿਸ਼ਨੋਈ, ਮਯੰਕ ਯਾਦਵ।
ਬੰਗਲਾਦੇਸ਼ : ਪਰਵੇਜ਼ ਹੁਸੈਨ ਇਮੋਨ, ਲਿਟਨ ਦਾਸ (ਵਿਕਟਕੀਪਰ), ਨਜ਼ਮੁਲ ਹੁਸੈਨ ਸ਼ਾਂਤੋ (ਕਪਤਾਨ), ਤੰਜ਼ੀਦ ਹਸਨ, ਤੌਹੀਦ ਹਿਰਦੋਏ, ਮਹਿਮੂਦੁੱਲਾ, ਮੇਹਦੀ ਹਸਨ ਮਿਰਾਜ, ਤਸਕੀਨ ਅਹਿਮਦ, ਰਿਸ਼ਾਦ ਹੁਸੈਨ, ਮੁਸਤਫਿਜ਼ੁਰ ਰਹਿਮਾਨ, ਤਨਜ਼ੀਮ ਹਸਨ ਸਾਕਿਬ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Related News
IND vs ENG 4th T20I : ਇੰਗਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ, ਪਲੇਇੰਗ-11 'ਚ ਵੱਡੇ ਬਦਲ
![IND vs ENG 4th T20I : ਇੰਗਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ, ਪਲੇਇੰਗ-11 'ਚ ਵੱਡੇ ਬਦਲ](https://img.punjabkesari.in/multimedia/110/0/0X0/0/static.jagbani.com/2025_1image_18_40_185036424ind-ll.jpg)