IND vs BAN 2nd Test Day 4 : ਜਾਇਸਵਾਲ ਨੇ ਲਾਇਆ ਅਰਧ ਸੈਂਕੜਾ, ਭਾਰਤ 161/4

Monday, Sep 30, 2024 - 04:53 PM (IST)

IND vs BAN 2nd Test Day 4 : ਜਾਇਸਵਾਲ ਨੇ ਲਾਇਆ ਅਰਧ ਸੈਂਕੜਾ, ਭਾਰਤ 161/4

ਕਾਨਪੁਰ : ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੂਜਾ ਕ੍ਰਿਕਟ ਟੈਸਟ ਦੋ ਦਿਨ ਬਾਅਦ ਚੌਥੇ ਦਿਨ ਇਕ ਵਾਰ ਫਿਰ ਸ਼ੁਰੂ ਹੋ ਗਿਆ ਅਤੇ ਮਹਿਮਾਨ ਟੀਮ ਨੇ ਮੋਮਿਨੁਲ ਹੱਕ ਦੇ ਸੈਂਕੜੇ ਦੀ ਬਦੌਲਤ 7 ਵਿਕਟਾਂ ਦੇ ਨੁਕਸਾਨ 'ਤੇ 232 ਦੌੜਾਂ ਬਣਾਈਆਂ। ਮੋਮਿਨੁਲ ਨੇ 194 ਗੇਂਦਾਂ ਵਿਚ 17 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 107 ਦੌੜਾਂ ਦੀ ਦਲੇਰਾਨਾ ਪਾਰੀ ਖੇਡੀ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ। ਮੁਹੰਮਦ ਸਿਰਾਜ, ਅਸ਼ਵਿਨ ਅਤੇ ਆਕਾਸ਼ਦੀਪ ਨੇ 2-2 ਵਿਕਟਾਂ ਲਈਆਂ, ਜਦਕਿ ਇਕ ਵਿਕਟ ਰਵਿੰਦਰ ਜਡੇਜਾ ਦੇ ਨਾਂ ਰਹੀ। ਜਾਇਸਵਾਲ ਦੇ ਅਰਧ ਸੈਂਕੜੇ (72) ਦੀ ਬਦੌਲਤ ਭਾਰਤ ਨੇ 161 ਦੌੜਾਂ 'ਤੇ 4 ਵਿਕਟਾਂ ਗੁਆ ਦਿੱਤੀਆਂ।

ਇਸ ਤੋਂ ਪਹਿਲਾਂ ਤੀਸਰੇ ਦਿਨ ਗਿੱਲੇ ਆਊਟਫੀਲਡ ਕਾਰਨ ਇਕ ਵੀ ਗੇਂਦ ਸੁੱਟੇ ਬਿਨਾਂ ਛੱਡ ਦਿੱਤੀ ਗਈ ਸੀ। ਲਗਾਤਾਰ ਮੀਂਹ ਕਾਰਨ ਦੂਜੇ ਦਿਨ ਦੀ ਖੇਡ ਇਕ ਵੀ ਗੇਂਦ ਸੁੱਟੇ ਬਿਨਾਂ ਰੱਦ ਕਰ ਦਿੱਤੀ ਗਈ। ਸਵੇਰੇ ਹਲਕੀ ਬਾਰਿਸ਼ ਤੋਂ ਬਾਅਦ ਤੇਜ਼ ਬਾਰਿਸ਼ ਸ਼ੁਰੂ ਹੋ ਗਈ, ਜਿਸ ਕਾਰਨ ਗ੍ਰੀਨ ਪਾਰਕ ਸਟੇਡੀਅਮ 'ਚ ਦੂਜੇ ਦਿਨ ਕੋਈ ਖੇਡ ਨਹੀਂ ਹੋ ਸਕੀ। 11.15 ਦੇ ਆਸਪਾਸ ਬਾਰਿਸ਼ ਰੁਕਣ 'ਤੇ ਗਰਾਊਂਡਸਮੈਨ ਨੇ ਤਿੰਨ ਸੁਪਰ ਸੋਪਰ ਤਾਇਨਾਤ ਕੀਤੇ। ਰੋਸ਼ਨੀ ਵੀ ਸਾਫ਼ ਨਹੀਂ ਸੀ ਇਸ ਲਈ ਖੇਡ ਨੂੰ ਅਧਿਕਾਰਤ ਤੌਰ 'ਤੇ ਦੁਪਹਿਰ 2:15 ਵਜੇ ਰੱਦ ਕਰਨਾ ਪਿਆ।

ਇਹ ਵੀ ਪੜ੍ਹੋ : ਭਾਰਤੀ ਟੀਮ ਨੇ ਟੈਸਟ ਕ੍ਰਿਕਟ ਦੇ ਇਤਿਹਾਸ 'ਚ ਲਾਇਆ ਸਭ ਤੋਂ ਤੇਜ਼ ਸੈਂਕੜਾ, ਤੋੜਿਆ ਆਪਣਾ ਹੀ ਰਿਕਾਰਡ

ਮੌਸਮ ਵਿਭਾਗ ਮੁਤਾਬਕ ਐਤਵਾਰ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਸੋਮਵਾਰ ਅਤੇ ਮੰਗਲਵਾਰ ਨੂੰ ਆਸਮਾਨ ਸਾਫ ਰਹਿਣ ਦੀ ਸੰਭਾਵਨਾ ਹੈ। ਅਜਿਹੇ 'ਚ ਮੈਚ ਡਰਾਅ ਵੱਲ ਵਧਦਾ ਨਜ਼ਰ ਆ ਰਿਹਾ ਹੈ। ਪਹਿਲੇ ਦਿਨ ਬੰਗਲਾਦੇਸ਼ ਨੇ ਤਿੰਨ ਵਿਕਟਾਂ ’ਤੇ 107 ਦੌੜਾਂ ਬਣਾਈਆਂ ਸਨ, ਜਦੋਂ ਮੀਂਹ ਕਾਰਨ ਸਿਰਫ਼ 35 ਓਵਰ ਹੀ ਸੁੱਟੇ ਜਾ ਸਕੇ ਸਨ। ਭਾਰਤੀ ਤੇਜ਼ ਗੇਂਦਬਾਜ਼ ਆਕਾਸ਼ਦੀਪ ਨੇ ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ਼ ਜ਼ਾਕਿਰ ਹਸਨ ਅਤੇ ਸ਼ਾਦਮਾਨ ਇਸਲਾਮ ਨੂੰ ਆਊਟ ਕੀਤਾ ਸੀ, ਜਦਕਿ ਰਵੀਚੰਦਰਨ ਅਸ਼ਵਿਨ ਨੇ ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ ਦਾ ਵਿਕਟ ਲਿਆ ਸੀ। ਭਾਰਤ ਨੇ ਪਹਿਲਾ ਟੈਸਟ 280 ਦੌੜਾਂ ਨਾਲ ਜਿੱਤ ਕੇ ਦੋ ਮੈਚਾਂ ਦੀ ਲੜੀ ਵਿਚ 1.0 ਨਾਲ ਅੱਗੇ ਹੈ।

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕਾਨਪੁਰ ਦੇ ਗ੍ਰੀਨਪਾਰਕ ਸਟੇਡੀਅਮ 'ਚ ਬੰਗਲਾਦੇਸ਼ ਖਿਲਾਫ ਦੂਜੇ ਟੈਸਟ ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਮੀਂਹ ਅਤੇ ਖਰਾਬ ਮੌਸਮ ਕਾਰਨ ਮੈਚ ਤੈਅ ਸਮੇਂ ਤੋਂ ਕਰੀਬ ਇਕ ਘੰਟਾ ਪੱਛੜ ਕੇ ਸ਼ੁਰੂ ਹੋਇਆ। ਗ੍ਰੀਨਪਾਰਕ ਗਰਾਊਂਡ ਵਿਚ ਬੀਤੀ ਰਾਤ ਮੀਂਹ ਕਾਰਨ ਗਿੱਲੇ ਹੋਏ ਆਊਟਫੀਲਡ ਨੂੰ ਸੁਕਾਉਣ ਲਈ ਗਰਾਊਂਡ ਸਟਾਫ ਨੇ ਸਖ਼ਤ ਮਿਹਨਤ ਕੀਤੀ। ਮੈਦਾਨੀ ਅੰਪਾਇਰ ਨੇ 9.30 ਵਜੇ ਫੀਲਡ ਦਾ ਨਿਰੀਖਣ ਕੀਤਾ ਅਤੇ 10.00 ਵਜੇ ਟਾਸ ਦਾ ਐਲਾਨ ਕੀਤਾ। ਮੈਚ 10:30 ਵਜੇ ਸ਼ੁਰੂ ਹੋਇਆ। ਦੋ ਟੈਸਟ ਮੈਚਾਂ ਦੀ ਸੀਰੀਜ਼ 'ਚ ਪਹਿਲਾ ਟੈਸਟ ਜਿੱਤ ਕੇ ਅਜੇਤੂ ਬੜ੍ਹਤ ਹਾਸਲ ਕਰ ਚੁੱਕੇ ਭਾਰਤ ਨੇ ਦੂਜੇ ਟੈਸਟ ਮੈਚ ਲਈ ਕੋਈ ਬਦਲਾਅ ਨਹੀਂ ਕੀਤਾ ਹੈ ਅਤੇ ਨਮੀ ਦੇ ਪ੍ਰਚਲਤ ਹੋਣ ਦਾ ਫਾਇਦਾ ਉਠਾਉਣ ਲਈ ਚੇਨਈ ਟੈਸਟ ਵਾਂਗ 3 ਤੇਜ਼ ਗੇਂਦਬਾਜ਼ਾਂ ਨਾਲ ਮੈਦਾਨ 'ਤੇ ਉਤਰਿਆ ਹੈ। 

1964 ਤੋਂ ਬਾਅਦ ਪਹਿਲੀ ਵਾਰ ਇੰਝ ਹੋਇਆ
ਬੰਗਲਾਦੇਸ਼ ਨੇ ਨਾਹਿਦ ਰਾਣਾ ਅਤੇ ਤਸਕੀਨ ਅਹਿਮਦ ਦੀ ਜਗ੍ਹਾ ਤਾਇਜੁਲ ਇਸਲਾਮ ਅਤੇ ਖਾਲਿਦ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ। ਟਾਸ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਪਿਛਲੇ ਮੈਚ ਵਿਚ ਸਾਡੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ ਪਰ ਬਾਅਦ ਵਿਚ ਟੀਮ ਨੇ ਵਾਪਸੀ ਕੀਤੀ। ਇੱਥੇ ਦਿਲਚਸਪ ਗੱਲ ਇਹ ਹੈ ਕਿ 1964 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਗ੍ਰੀਨਪਾਰਕ ਪਿੱਚ 'ਤੇ ਚੌਥੀ ਪਾਰੀ ਖੇਡਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ।

ਇਸ ਮੈਦਾਨ ਦਾ ਰਿਕਾਰਡ
ਹੁਣ ਤੱਕ ਇੱਥੇ 23 ਟੈਸਟ ਮੈਚ ਖੇਡੇ ਜਾ ਚੁੱਕੇ ਹਨ, ਜਿਸ 'ਚ ਸੱਤ ਮੈਚ ਭਾਰਤ ਦੇ ਹੱਕ 'ਚ ਗਏ ਹਨ, ਜਦਕਿ ਤਿੰਨ 'ਚ ਹਾਰ ਹੋਈ ਹੈ। 13 ਮੈਚਾਂ ਵਿਚ ਜਿੱਤ ਜਾਂ ਹਾਰ ਦਾ ਫੈਸਲਾ ਨਹੀਂ ਹੋ ਸਕਿਆ। ਭਾਰਤ ਨੇ ਆਪਣਾ ਆਖਰੀ ਮੈਚ ਇੱਥੇ 2021 'ਚ ਨਿਊਜ਼ੀਲੈਂਡ ਖਿਲਾਫ ਖੇਡਿਆ ਸੀ, ਜਿਸ 'ਚ ਜਿੱਤ ਜਾਂ ਹਾਰ ਦਾ ਫੈਸਲਾ ਨਹੀਂ ਹੋ ਸਕਿਆ ਸੀ।

ਦੋਵੇਂ ਟੀਮਾਂ ਦੀ ਪਲੇਇੰਗ 11 :
ਭਾਰਤ: ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐੱਲ ਰਾਹੁਲ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਆਰ. ਅਸ਼ਵਿਨ, ਆਕਾਸ਼ਦੀਪ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ।ਬੰਗਲਾਦੇਸ਼: ਨਜ਼ਮੁਲ ਹਸਨ ਸ਼ਾਂਤੋ (ਕਪਤਾਨ), ਸ਼ਾਦਮਾਨ ਇਸਲਾਮ, ਜ਼ਾਕਿਰ ਹਸਨ, ਮੋਮਿਨੁਲ ਹੱਕ, ਮੁਸ਼ਫਾਕਿਰ ਰਹੀਮ, ਸ਼ਾਕਿਬ ਅਲ ਹਸਨ, ਮੇਹਦੀ ਹਸਨ ਮਿਰਾਜ਼, ਲਿਟਨ ਦਾਸ (ਵਿਕਟਕੀਪਰ), ਹਸਨ ਮਹਿਮੂਦ, ਖਾਲਿਦ ਅਹਿਮਦ ਅਤੇ ਤਾਇਜੁਲ ਇਸਲਾਮ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Sandeep Kumar

Content Editor

Related News