IND vs BAN, 1st Test Day 1 Stumps : ਅਸ਼ਵਿਨ ਦਾ ਸੈਂਕੜਾ, ਭਾਰਤ ਮਜ਼ਬੂਤ ਸਥਿਤੀ 'ਚ

Thursday, Sep 19, 2024 - 06:33 PM (IST)

ਚੇਨਈ : ਭਾਰਤ ਤੇ ਬੰਗਲਾਦੇਸ਼ ਦਰਮਿਆਨ ਦੋ ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਭਾਰਤ ਨੇ ਦਿਨ ਦੀ ਖੇਡ ਖਤਮ ਹੋਣ ਤਕ 6 ਵਿਕਟਾਂ ਗੁਆ ਕੇ 339 ਦੌੜਾਂ ਬਣਾ ਲਈਆਂ ਸਨ। ਸਟੰਪਸ ਭਾਰਤ ਵਲੋਂ ਰਵੀਚੰਦਰਨ ਅਸ਼ਵਿਨ 10 ਚੌਕੇ ਤੇ 2 ਛੱਕਿਆਂ ਨਾਲ 102 ਦੌੜਾਂ ਤੇ ਰਵਿੰਦਰ ਜਡੇਜਾ 10 ਚੌਕੇ ਤੇ 2 ਛੱਕਿਆਂ ਨਾਲ 86 ਦੌੜਾਂ ਬਣਾ ਖੇਡ ਰਹੇ ਸਨ। ਯਸ਼ਸਵੀ ਜਾਇਸਵਾਲ ਨੇ 56, ਰਿਸ਼ਭ ਪੰਤ ਨ 39 ਦੌੜਾਂ ਦਾ ਯੋਗਦਾਨ ਦਿੱਤਾ। ਬੰਗਲਾਦੇਸ਼ ਲਈ ਹਸਨ ਮਹਿਮੂਦ ਨੇ 4, ਨਾਹਿਦ ਰਾਣਾ ਨੇ 1 ਤੇ ਮੇਹਿਦੀ ਹਸਨ ਮਿਰਾਜ਼ ਨੇ 1 ਵਿਕਟਾਂ ਲਈਆਂ।

ਭਾਰਤ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਟੀਮ ਨੇ 58 ਦੌੜਾਂ 'ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਜਿਸ 'ਚ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ 6-6 ਦੌੜਾਂ ਬਣਾ ਕੇ ਆਊਟ ਹੋ ਗਏ ਜਦਕਿ ਓਪਨ ਕਰਨ ਆਏ ਸ਼ੁਭਮਨ ਗਿੱਲ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ |

ਟਾਸ ਤੋਂ ਬਾਅਦ ਸ਼ਾਂਤੋ ਨੇ ਕਿਹਾ ਕਿ ਪਿੱਚ ਮੁਸ਼ਕਲ ਲੱਗ ਰਹੀ ਸੀ ਪਰ ਨਮੀ ਨੂੰ ਦੇਖਦੇ ਹੋਏ ਉਹ ਸਥਿਤੀ ਦਾ ਫਾਇਦਾ ਉਠਾਉਣਾ ਚਾਹੁੰਦਾ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸੀਰੀਜ਼ ਤੋਂ ਬਾਅਦ ਟੀਮ ਆਤਮਵਿਸ਼ਵਾਸ ਨਾਲ ਭਰੀ ਹੋਈ ਹੈ ਅਤੇ ਇਸੇ ਤਰ੍ਹਾਂ ਦਾ ਪ੍ਰਦਰਸ਼ਨ ਜਾਰੀ ਰੱਖੇਗੀ।

ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਉਹ ਵੀ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨਗੇ। ਉਨ੍ਹਾਂ ਕਿਹਾ ਕਿ ਹਰ ਟੈਸਟ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਚੰਗੀ ਤਿਆਰੀ ਕੀਤੀ ਹੈ। ਭਾਰਤੀ ਟੀਮ ਵਿੱਚ ਤਿੰਨ ਤੇਜ਼ ਗੇਂਦਬਾਜ਼ ਅਤੇ ਦੋ ਸਪਿਨਰ ਹਨ। ਤੇਜ਼ ਗੇਂਦਬਾਜ਼ਾਂ 'ਚ ਆਕਾਸ਼ ਦੀਪ, ਬੁਮਰਾਹ ਅਤੇ ਸਿਰਾਜ ਹਨ ਜਦਕਿ ਅਸ਼ਵਿਨ ਅਤੇ ਜਡੇਜਾ ਸਪਿਨਰ ਵਜੋਂ ਖੇਡ ਰਹੇ ਹਨ।

ਪਲੇਇੰਗ 11:

ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐਲ ਰਾਹੁਲ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਆਰ ਅਸ਼ਵਿਨ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਅਤੇ ਆਕਾਸ਼ ਦੀਪ।

ਬੰਗਲਾਦੇਸ਼ : ਸ਼ਾਦਮਾਨ ਇਸਲਾਮ, ਜ਼ਾਕਿਰ ਹਸਨ, ਨਜ਼ਮੁਲ ਸ਼ਾਂਤੋ (ਕਪਤਾਨ), ਮੋਮਿਨੁਲ ਹੱਕ, ਮੁਸ਼ਫਿਕਰ ਰਹੀਮ, ਸ਼ਾਕਿਬ ਅਲ ਹਸਨ, ਮੇਹਦੀ ਹਸਨ ਮਿਰਾਜਸ, ਹਸਨ ਮਹਿਮੂਦ, ਨਾਹੀਦ ਰਾਣਾ ਅਤੇ ਤਸਕੀਨ ਅਹਿਮਦ।


Tarsem Singh

Content Editor

Related News