Ind Vs Ban 1st Test: ਤੀਜੇ ਦਿਨ ਦੀ ਖੇਡ ਖ਼ਤਮ, ਭਾਰਤ 471 ਦੌੜਾਂ ਨਾਲ ਅੱਗੇ
Friday, Dec 16, 2022 - 04:37 PM (IST)

ਚਟਗਾਂਵ (ਭਾਸ਼ਾ)- ਬੰਗਲਾਦੇਸ਼ ਨੇ ਜਿੱਤ ਲਈ 513 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸ਼ੁੱਕਰਵਾਰ ਨੂੰ ਇੱਥੇ ਭਾਰਤ ਖਿਲਾਫ ਪਹਿਲੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਸਟੰਪ ਤੱਕ ਬਿਨਾਂ ਵਿਕਟ ਗਵਾਏ ਦੂਜੀ ਪਾਰੀ ਵਿਚ 42 ਦੌੜਾਂ ਬਣਾ ਲਈਆਂ। ਇਸ ਨਾਲ ਬੰਗਲਾਦੇਸ਼ ਦੀ ਟੀਮ ਅਜੇ ਵੀ 471 ਦੌੜਾਂ ਪਿੱਛੇ ਹੈ। ਦਿਨ ਦੀ ਖੇਡ ਖ਼ਤਮ ਹੋਣ ਤੱਕ ਨਜਮੁਲ ਹੁਸੈਨ ਸ਼ਾਂਤੋ 25 ਅਤੇ ਜ਼ਾਕਿਰ ਹੁਸੈਨ 17 ਦੌੜਾਂ ਬਣਾ ਕੇ ਕ੍ਰੀਜ਼ 'ਤੇ ਸਨ।
ਭਾਰਤ ਨੇ ਸ਼ੁਭਮਨ ਗਿੱਲ (110 ਦੌੜਾਂ) ਦੇ ਬਾਅਦ ਚੇਤੇਸ਼ਵਰ ਪੁਜਾਰਾ (ਅਜੇਤੂ 102) ਦੇ ਸੈਂਕੜੇ ਤੋਂ ਬਾਅਦ ਦੂਜੀ ਪਾਰੀ 2 ਵਿਕਟਾਂ 'ਤੇ 258 ਦੌੜਾਂ 'ਤੇ ਘੋਸ਼ਿਤ ਕੀਤੀ। ਭਾਰਤੀ ਕਪਤਾਨ ਕੇ.ਐੱਲ. ਰਾਹੁਨ ਨੇ ਗਿੱਲ (110 ਦੌੜਾਂ) ਦੇ ਆਊਟ ਹੋਣ ਤੋਂ ਬਾਅਦ ਪੁਜਾਰਾ ਦਾ ਸੈਂਕੜਾ ਪੂਰਾ ਹੁੰਦੇ ਹੀ ਦੂਜੀ ਪਾਰੀ ਘੋਸ਼ਿਤ ਕਰ ਦਿੱਤੀ। ਵਿਰਾਟ ਕੋਹਲੀ 19 ਦੌੜਾਂ ਬਣਾ ਕੇ ਅਜੇਤੂ ਰਹੇ। ਭਾਰਤ ਨੇ ਪਹਿਲੀ ਪਾਰੀ 'ਚ 404 ਦੌੜਾਂ ਬਣਾਈਆਂ ਅਤੇ ਬੰਗਲਾਦੇਸ਼ ਨੂੰ ਪਹਿਲੀ ਪਾਰੀ 'ਚ 150 ਦੌੜਾਂ 'ਤੇ ਢੇਰ ਕਰ ਦਿੱਤਾ ਸੀ।