ਦੂਜਾ ਟੈਸਟ ਮੈਚ ਦਿੱਲੀ 'ਚ ਖੇਡਿਆ ਜਾਵੇਗਾ, ਭਾਰਤ ਇਸ ਮੈਦਾਨ 'ਤੇ 36 ਸਾਲਾਂ 'ਚ ਕੋਈ ਟੈਸਟ ਮੈਚ ਨਹੀਂ ਹਾਰਿਆ
Thursday, Feb 16, 2023 - 01:02 PM (IST)
ਨਵੀਂ ਦਿੱਲੀ (ਭਾਸ਼ਾ)– ਭਾਰਤ ਤੇ ਆਸਟਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ ਦਾ ਦੂਜਾ ਟੈਸਟ ਦਿੱਲੀ ਵਿਚ ਖੇਡਿਆ ਜਾਵੇਗਾ। ਇਹ 8ਵੀਂ ਵਾਰ ਹੋਵੇਗਾ ਜਦੋਂ ਦਿੱਲੀ ਵਿਚ ਦੋਵੇਂ ਟੀਮਾਂ ਇਕ-ਦੂਜੇ ਦੇ ਸਾਹਮਣੇ ਹੋਣਗੀਆਂ। ਭਾਰਤੀ ਟੀਮ ਪਿਛਲੇ 36 ਸਾਲਾਂ ਤੋਂ ਟੈਸਟ ਵਿਚ ਇਸ ਮੈਦਾਨ ’ਤੇ ਅਜੇਤੂ ਰਹੀ ਹੈ। ਇਸ ਦੌਰਾਨ ਟੀਮ ਨੇ ਇੱਥੇ ਖੇਡੇ 12ਵਿਚੋਂ 10 ਮੁਕਾਬਲੇ ਆਪਣੇ ਨਾਂ ਕੀਤੇ ਹਨ ਜਦਕਿ ਸਿਰਫ 2 ਡਰਾਅ ਰਹੇ ਹਨ।
ਆਖਰੀ ਵਾਰ ਭਾਰਤ ਨੂੰ ਇਸ ਮੈਦਾਨ ’ਤੇ ਹਾਰ ਵੈਸਟਇੰਡੀਜ਼ ਵਿਰੁੱਧ 1987 ਵਿਚ ਮਿਲੀ ਸੀ । ਹਾਲਾਂਕਿ ਇਸ ਟੀਮ ਵਿਚ ਗਾਰਡਨ ਗ੍ਰੀਨਿਜ, ਵਿਵ ਰਿਚਰਡਸ, ਮੈਕਲਮ ਮਾਰਸ਼ਲ ਵਰਗੇ ਸਿਤਾਰੇ ਸਨ। ਆਸਟਰੇਲੀਆ ਨੂੰ ਇੱਥੇ ਆਖਰੀ ਜਿੱਤ 64 ਸਾਲ ਪਹਿਲਾਂ 1959 ਵਿਚ ਮਿਲੀ ਸੀ ਤੇ ਉਸ ਤੋਂ ਬਾਅਦ ਤੋਂ ਟੀਮ 6 ਵਿਚੋਂ 3 ਮੁਕਾਬਲੇ ਗੁਆ ਚੁੱਕੀ ਹੈ। ਦਿੱਲੀ ਦੇ ਇਸ ਮੈਦਾਨ ’ਤੇ ਆਸਟਰੇਲੀਆ ਆਖਰੀ ਵਾਰ 2013 ਵਿਚ ਟੈਸਟ ਖੇਡਣ ਆਇਆ ਸੀ। ਉਸ ਦੌਰਾਨ ਭਾਰਤ ਇੱਥੇ 6 ਵਿਕਟਾਂ ਨਾਲ ਜਿੱਤਿਆ ਸੀ।