IND VS AUS, Day 4 : ਭਾਰਤ ਜਿੱਤ ਤੋਂ 6 ਵਿਕਟਾਂ ਦੂਰ, ਆਸਟਰੇਲੀਆ 104/4

12/09/2018 4:10:11 PM

ਐਡੀਲੇਡ— ਭਾਰਤ ਅਤੇ ਆਸਟਰੇਲੀਆ ਵਿਚਾਲੇ ਪਹਿਲੇ ਟੈਸਟ ਮੈਚ ਦੇ ਚੌਥੇ ਦਿਨ ਦਾ ਖੇਡ ਖਤਮ ਹੋ ਚੁੱਕਾ ਹੈ।  ਚੇਤੇਸ਼ਵਰ ਪੁਜਾਰਾ ਅਤੇ ਅਜਿੰਕਯ ਰਹਾਨੇ ਦੇ ਅਰਧ ਸੈਂਕੜਿਆਂ ਨਾਲ ਆਸਟਰੇਲੀਆ ਦੇ ਸਾਹਮਣੇ ਚੁਣੌਤੀਪੂਰਨ ਟੀਚਾ ਰੱਖਣ ਵਾਲੇ ਭਾਤਤ ਨੇ ਐਤਵਾਰ ਨੂੰ ਇੱਥੇ ਮੇਜ਼ਬਾਨ ਟੀਮ ਦੇ ਚੋਟੀ ਦੇ ਚਾਰ ਬੱਲੇਬਾਜ਼ ਆਊਟ ਕਰਾ ਕੇ ਪਹਿਲੇ ਟੈਸਟ ਮੈਚ 'ਚ ਜਿੱਤ ਦੀ ਆਪਣੀ ਉਮੀਦ ਬਰਕਰਾਰ ਰੱਖੀ ਹੈ ਅਤੇ ਭਾਰਤ ਜਿੱਤ ਤੋਂ ਸਿਰਫ 6 ਵਿਕਟਾਂ ਦੂਰ ਹੈ।

ਇਸ ਤੋਂ ਪਹਿਲਾਂ ਕੰਗਾਰੂ ਗੇਂਦਬਾਜ਼ਾਂ ਨੇ ਟੀਮ ਇੰਡੀਆ ਨੂੰ ਟੈਸਟ ਮੈਚ ਦੀ ਪਹਿਲੀ ਪਾਰੀ 'ਚ 250 ਦੌੜਾਂ 'ਤੇ ਸਮੇਟ ਦਿੱਤਾ। ਇਸ ਤੋਂ ਬਾਅਦ ਭਾਰਤੀ ਗੇਂਦਬਾਜ਼ਾਂ ਨੇ ਵੀ ਆਸਟਰੇਲੀਆ ਨੂੰ 235 ਦੌੜਾਂ 'ਤੇ ਆਲਆਊਟ ਕਰ ਦਿੱਤਾ।  ਭਾਰਤ ਪਹਿਲੀ ਪਾਰੀ ਦੇ ਆਧਾਰ 'ਤੇ 15 ਦੌੜਾਂ ਨਾਲ ਅੱਗੇ ਹੋਇਆ। ਭਾਰਤ ਦੀ ਦੂਜੀ ਪਾਰੀ 307 ਦੌੜਾਂ 'ਤੇ ਸਿਮਟ ਗਈ। ਇਸੇ ਦੇ ਨਾਲ ਹੀ ਆਸਟਰੇਲੀਆ ਨੂੰ ਜਿੱਤ ਲਈ 323 ਦੌੜਾਂ ਦਾ ਟਾਰਗੇਟ ਮਿਲਿਆ। ਟੀਚੇ ਦਾ ਪਿੱਛਾ ਕਰਨ ਉਤਰੀ ਕੰਗਾਰੂ ਟੀਮ ਨੇ ਆਪਣੀ ਦੂਜੀ ਪਾਰੀ 'ਚ ਚੌਥੇ ਦਿਨ ਦੀ ਖੇਡ ਖਤਮ ਹੋਣ ਤਕ 4 ਵਿਕਟ ਗੁਆ ਕੇ 104 ਦੌੜਾਂ ਬਣਾ ਲਈਆਂ ਹਨ। ਆਸਟਰੇਲੀਆ ਅਜੇ ਵੀ ਭਾਰਤ ਤੋਂ 219 ਦੌੜਾਂ ਪਿੱਛੇ ਹੈ।

PunjabKesari

ਆਸਟਰੇਲੀਆ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਆਰੋਨ ਫਿੰਚ ਰਵੀਚੰਦਰਨ ਅਸ਼ਵਿਨ ਦੀ ਗੇਂਦ 'ਤੇ ਰਿਸ਼ਭ ਪੰਤ ਨੂੰ ਕੈਚ ਦੇ ਕੇ ਆਊਟ ਹੋਏ। ਆਰੋਨ ਫਿੰਚ ਨੇ ਸਿਰਫ 11 ਦੌੜਾਂ ਹੀ ਬਣਾਇਆ। ਆਸਟਰੇਲੀਆ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਆਸਟਰੇਲੀਆ ਦੇ ਮਾਰਕਸ ਹੈਰਿਸ ਸ਼ਮੀ ਦੀ ਗੇਂਦ 'ਤੇ ਪੰਤ ਨੂੰ ਕੈਚ ਦੇ ਕੇ ਆਊਟ ਹੋਏ। ਮਾਰਕਸ ਨੇ 26 ਦੌੜਾਂ ਦੀ ਪਾਰੀ ਖੇਡੀ ਜਿਸ 'ਚ 3 ਚੌਕੇ ਸ਼ਾਮਲ ਸਨ। ਆਸਟਰੇਲੀਆ ਨੇ ਆਪਣਾ ਤੀਜਾ ਵਿਕਟ ਉਸਮਾਨ ਖਵਾਜਾ ਦੇ ਰੂਪ 'ਚ ਗਵਾ ਦਿੱਤਾ। ਉਸਮਾਨ ਖਵਾਜਾ 8 ਦੌੜਾਂ ਦੇ ਨਿੱਜੀ ਸਕੋਰ 'ਤੇ ਰਵੀਚੰਦਰਨ ਅਸ਼ਵਿਨ ਦੀ ਗੇਂਦ 'ਤੇ ਰੋਹਿਤ ਨੂੰ ਕੈਚ ਦੇ ਬੈਠੇ। ਆਸਟਰੇਲੀਆ ਦੇ ਪੀਟਰ ਹੈਂਡਸਕਾਂਬ ਕੁਝ ਕਮਾਲ ਨਾ ਕਰ ਸਕੇ ਅਤੇ 14 ਦੌੜਾਂ ਦੇ ਨਿੱਜੀ ਸਕੋਰ 'ਤੇ ਸ਼ਮੀ ਦੀ ਗੇਂਦ 'ਤੇ ਪੁਜਾਰਾ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਕ੍ਰੀਜ਼ 'ਤੇ ਸ਼ਾਨ ਮਾਰਸ਼ (31 ਦੌੜਾਂ) ਅਤੇ ਟ੍ਰੇਵਿਸ ਹੈੱਡ (11 ਦੌੜਾਂ) ਮੌਜੂਦ ਸਨ।   

 

 


Related News