IND vs AUS : ਫਿੰਚ-ਵਾਰਨਰ ਦੀ ਸ਼ਾਨਦਾਰ ਪਾਰੀ, 10 ਵਿਕਟਾਂ ਨਾਲ ਹਾਰਿਆ ਭਾਰਤ

01/14/2020 8:28:53 PM

ਮੁੰਬਈ : ਭਾਰਤ ਤੇ ਆਸਟਰੇਲੀਆ ਵਿਚਾਲੇ ਵਾਨਖੇੜੇ ਸਟੇਡੀਅਮ ਵਿਚ ਖੇਡੀ ਜਾ ਰਹੀ ਇਕ ਦਿਨਾਂ ਲੜੀ ਵਿਚ ਆਸਟਰੇਲੀਆ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਇਸ ਤੋਂ ਪਹਿਲਾਂ ਆਸਟਰੇਲੀਆ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਆਸਟਰੇਲੀਆ ਨੂੰ 256 ਦੌਡ਼ਾਂ ਦਾ ਚੁਣੌਤੀਪੂਰਨ ਟੀਚਾ ਦਿੱਤਾ। 

PunjabKesari

ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਦੀ ਸਲਾਮੀ ਜੋਡ਼ੀ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਐਰੋਨ ਫਿੰਚ ਅਤੇ ਡੇਵਿਡ ਵਾਰਨਰ ਨੇ ਮੈਦਾਨ ਦੇ ਚਾਰੇ ਪਾਸੇ ਸ਼ਾਟ ਖੇਡੇ। ਦੋਵਾਂ ਨੇ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਆਪਣੇ-ਆਪਣੇ ਸੈਂਕਡ਼ੇ ਪੂਰੇ ਕੀਤੇ।

PunjabKesari

ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਟੀਮ ਨੂੰ ਪਹਿਲਾ ਝਟਕਾ ਰੋਹਿਤ ਸ਼ਰਮਾ ਦੇ ਰੂਪ 'ਚ ਲੱਗਾ। ਰੋਹਿਤ 10 ਦੌਡ਼ਾਂ ਦੇ ਨਿਜੀ ਸਕੋਰ 'ਤੇ ਮਿਸ਼ੇਲ ਸਟਾਰਕ ਦੀ ਗੇਂਦ 'ਤੇ ਡੇਵਿਡ ਵਾਰਨਰ ਨੂੰ ਕੈਚ ਦੇ ਬੈਠੇ। ਰੋਹਿਤ ਦੇ ਆਊਟ ਹੋਣ ਤੋਂ ਬਾਅਦ ਮੁਸ਼ਕਲ 'ਚ ਫਸੀ ਟੀਮ ਇੰਡੀਆ ਨੂੰ ਸ਼ਿਖਰ ਧਵਨ ਨੇ ਬਾਹਰ ਕੱਢਿਆ ਅਤੇ ਅਰਧ ਸੈਂਕਡ਼ਾ ਬਣਾ ਟੀਮ ਦਾ ਸਕੋਰ 100 ਦੇ ਪਾਰ ਪਹੁੰਚਾਇਆ।ਇਸ ਦੌਰਾਨ ਕੇ. ਐਲ ਰਾਹੁਲ ਨੇ ਵੀ ਧਵਨ ਦਾ ਚੰਗਾ ਸਾਥ ਦਿੱਤਾ ਪਰ ਉਹ ਆਪਣਾ ਅਰਧ ਸੈਂਕਡ਼ਾ ਬਣਾਉਣ ਤੋਂ ਖੁੰਝ ਗਏ ਅਤੇ 47 ਦੌਡ਼ਾਂ ਬਣਾ ਪਵੇਲੀਅਨ ਪਰਤ ਗਏ। ਕਪਤਾਨ ਕੋਹਲੀ ਵੀ ਇਸ ਵਾਰ ਕਪਤਾਨੀ ਪਾਰੀ ਨਾ ਖੇਡ ਸਕੇ ਅਤੇ 16 ਦੌਡ਼ਾਂ ਬਣਾ ਐਡਮ ਜ਼ਾਂਪਾ ਦੀ ਗੇਂਦ 'ਤੇ ਆਊਟ ਹੋ ਗਏ। ਇਸ ਤੋਂ ਬਾਅਦ ਵਿਕਟਾਂ ਡਿੱਗਣ ਦਾ ਸਿਲਸਿਲਾ ਜਾਰੀ ਰਿਹਾ। ਹਾਲਾਂਕਿ ਰਿਸ਼ਭ ਪੰਤ ਅਤੇ ਰਵਿੰਦਰ ਜਡੇਜਾ ਨੇ ਕੁਝ ਸਮਾਂ ਕ੍ਰੀਜ਼ 'ਤੇ ਗੁਜ਼ਾਰਿਆ ਅਤੇ ਭਾਰਤ ਲਈ ਮਹੱਤਵਪੂਰਨ ਦੌਡ਼ਾਂ ਬਣਾਈਆਂ ਪਰ ਦੋਵਾਂ ਵਿਚੋਂ ਕੋਈ ਵੀ ਬੱਲੇਬਾਜ਼ ਅਰਧ ਸੈਂਕਡ਼ਾ ਨਹੀਂ ਬਣਾ ਸਕਿਆ। ਇਸ ਤੋਂ ਬਾਅਦ ਵੀ ਲਗਾਤਾਰ ਵਿਕਟਾਂ ਡਿੱਗਦੀਆਂ ਰਹੀਆਂ, ਨਤੀਜਨ ਟੀਮ 50 ਓਵਰ ਵੀ ਪੂਰੇ ਨਾ ਖੇਡ ਸਕੀ ਅਤੇ ਆਲਆਊਟ ਹੋ ਗਈ।

PunjabKesari

ਟੀਮਾਂ ਇਸ ਤਰ੍ਹਾਂ ਹਨ:
ਭਾਰਤ
- ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ ਤੇ ਮੁਹੰਮਦ ਸ਼ੰਮੀ।
ਆਸਟਰੇਲੀਆ- ਆਰੋਨ ਫਿੰਚ (ਕਪਤਾਨ), ਐਲੇਕਸ ਕੈਰੀ, ਪੈਟ੍ਰਿਕ ਕਮਿੰਸ, ਐਸ਼ਟਨ ਐਗਰ, ਮਾਰਨਸ ਲਾਬੂਚਾਨੇ, ਕੇਨ ਰਿਚਰਡਸਨ, ਸਟੀਵ ਸਮਿਥ, ਮਿਸ਼ੇਲ ਸਟਾਰਕ, ਐਸ਼ਟਨ ਟਰਨਰ, ਡੇਵਿਡ ਵਾਰਨਰ ਤੇ ਐਡਮ ਜ਼ਾਂਪਾ।


Related News