ਆਸਟ੍ਰੇਲੀਆ 'ਤੇ ਭਾਰਤ ਦੀ ਸ਼ਾਨਦਾਰ ਜਿੱਤ ! ਦੂਜਾ ਟੀ-20 ਜਿੱਤ ਲੜੀ 'ਚ ਕੀਤੀ ਸ਼ਾਨਦਾਰ ਵਾਪਸੀ
Sunday, Nov 02, 2025 - 05:24 PM (IST)
ਸਪੋਰਟਸ ਡੈਸਕ- ਭਾਰਤ ਤੇ ਆਸਟ੍ਰੇਲੀਆ ਦਰਮਿਆਨ ਪੰਜ ਟੀ20 ਮੈਚਾਂ ਦੀ ਸੀਰੀਜ਼ ਦਾ ਤੀਜਾ ਮੈਚ ਅੱਜ ਭਾਰਤ ਤੇ ਆਸਟ੍ਰੇਲੀਆ ਦਰਮਿਆਨ ਹੋਬਰਟ ਵਿਖੇ ਖੇਡਿਆ ਖੇਡਿਆ ਗਿਆ। ਮੈਚ 'ਚ ਭਾਰਤ ਨੇ ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾਇਆ।
ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 6 ਵਿਕਟਾਂ 'ਤੇ 186 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 187 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ 18.3 ਓਵਰਾਂ 'ਚ 5 ਵਿਕਟਾਂ ਗੁਆ ਕੇ 188 ਦੌੜਾਂ ਬਣਾਈਆਂ ਤੇ 5 ਵਿਕਟਾਂ ਨਾਲ ਮੈਚ ਜਿੱਤ ਲਿਆ। ਭਾਰਤ ਵਲੋਂ ਅਭਿਸ਼ੇਕ ਸ਼ਰਮਾ 25 ਦੌੜਾਂ, ਸ਼ੁਭਮਨ ਗਿੱਲ 15 ਦੌੜਾਂ, ਸੂਰਯਕੁਮਾਰ ਯਾਦਵ 24, ਅਕਸ਼ਰ ਪਟੇਲ 17 ਦੌੜਾਂ ਤੇ ਤਿਲਕ ਵਰਮਾ 29 ਦੌੜਾਂ ਬਣਾ ਆਊਟ ਹੋਏ। ਵਾਸ਼ਿੰਗਟਨ ਸੁੰਦਰ 49 ਦੌੜਾਂ ਤੇ ਜੋਸ਼ ਇੰਗਲਿਸ 22 ਦੌੜਾਂ ਬਣਾ ਅਜੇਤੂ ਰਹੇ। ਨਾਥਨ ਐਲਿਸ ਨੇ 3, ਜ਼ੇਵੀਅਰ ਬਾਰਲੇਟ ਨੇ 1 ਤੇ ਮਾਰਕਸ ਸਟੋਈਨਿਸ ਨੇ 1 ਵਿਕਟਾਂ ਲਈਆਂ। । ਭਾਰਤ ਦੀ ਇਸ ਜਿੱਤ ਨਾਲ ਪੰਜ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਹੋ ਗਈ ਹੈ।
